ਨੌਜਵਾਨ ਦੇ ਕਤਲ ਮਾਮਲੇ ਵਿਚ 6 ਲੋਕ ਨਾਮਜ਼ਦ

ਗੁਰਦਾਸਪੁਰ

ਗੁਰਦਾਸਪੁਰ ,9 ਮਈ (ਸਰਬਜੀਤ ਸਿੰਘ)– ਥਾਣਾ ਤਿੱਬੜ ਪੁਲਿਸ ਵੱਲੋਂ ਬੀਤੇ ਦਿਨ ਹੋਏ ਕਤਲ ਮਾਮਲੇ ਵਿੱਚ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਨੌਜਵਾਨ ਸੁਭਮ ਦੀ ਮਾਤਾ ਵੀਨਾ ਪਤਨੀ ਸੁਭਾਸ ਵਾਸੀ ਪਾਹੜਾ ਨੇ ਦੱਸਿਆ ਹੈ ਕਿ ਉਸ ਦੇ ਲੜਕੇ  ਸੁਭਮ ਮੋਟੂ ਜਿਸਦੀ ਉਮਰ ਕ੍ਰੀਬ 25 ਸਾਲ ਸੀ ਅਤੇ ਉਹ ਲੱਕੜ ਦਾ ਕੰਮ ਕਰਦਾ ਸੀ।7 ਮਈ  ਨੂੰ ਉਹ ਅਤੇ ਉਸਦਾ ਲੜਕਾ ਸੁਭਮ  ਮੋਟੂ ਆਪਣੇ ਘਰ ਮੋਜੂਦ ਸੀ ਕਿ ਵੱਕਤ ਕਰੀਬ 8.00 ਸ਼ਾਮ ਬੋਬੀ ਪੁੱਤਰ ਸਿੰਦਾ ਵਾਸੀ ਪਾਹੜਾ ਉਨ੍ਹਾਂ ਦੇ ਘਰ ਆਇਆ ਅਤੇ ਉਸਦੇ ਲੜਕੇ ਸੁਭਮ ਨੂੰ ਆਪਣੇ ਨਾਲ ਲੈ ਗਿਆ ਜੋ ਰਾਤ ਘਰ ਵਾਪਿਸ ਨਹੀ ਆਇਆ। ਅਗਲੇ ਦਿਨ ਸਵੇਰੇ ਕਰੀਬ ਸਾਢੇ ਛੇ ਵਜੇ ਪਿੰਡ ਦੇ ਦੋ ਵਿਅਕਤੀਆਂ ਨੇ ਉਸ ਦੇ ਘਰ ਆ ਕੇ ਦੱਸਿਆ ਕਿ  ਸੁਭਮ ਮੋਟੂ ਦੀ ਲਾਸ਼ ਪਿੰਡ ਵਿਚ ਹੀ ਕਿਸੇ ਦੇ ਖੇਤ ਵਿੱਚ ਪਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ‌ ਉਸ ਦੇ ਲੜਕੇ ਸੁਭਮ ਮੋਟੂ ਦੇ  ਸਬੰਧ ਪਿੰਡ ਦੀ ਹੀ ਇੱਕ ਲੜਕੀ ਨਾਲ ਸਨ।ਇਸ ਰੰਜਿਸ ਵਿੱਚ ਆ ਕੇ ਉਸ ਦੇ ਭਰਾ ਪਿਉ ਅਤੇ ਹੋਰਾਂ ਨੇ ਸੁਭਮ  ਮੋਟੂ ਨੂੰ ਕੁੱਟ ਮਾਰ ਕਰਕੇ ਜਾਨੋ ਮਾਰ ਦਿੱਤਾ ਹੈ।

ਮਾਮਲੇ ਵਿੱਚ ਥਾਨਾ ਤਿਬੜ ਦੀ ਪੁਲਿਸ ਵੱਲੋਂ ਬੋਬੀ ਪੁੱਤਰ ਸਿੰਦਾ ਉਸ ਦੇ ਪਿਤਾ ਸਿੰਦਾ ਪੁੱਤਰ ਬੱਚਨ ਲਾਲ  ਅਤੇ 4 ਹੋਰ ਰਾਜੂ ,ਲਾਵਾ ਪੁੱਤਰਾਂਨ ਹਜਾਰਾ ਲਾਲ ,ਕੁਲਵਿੰਦਰ ਪਤਨੀ ਰਾਜੂ ਅਤੇ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਨਾਮਜਦ ਕੀਤੇ ਗਏ ਹਨ ।

ੳਧਰ ਥਾਣਾ ਮੁਖੀ ਅਮਨਦੀਪ ਕੌਰ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਸਮੇਤ 6 ਲੋਕਾਂ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *