ਪੁਲਸ ਤੇ ਲਗਾਏ ਨਾ ਸੁਣਵਾਈ ਕਰਨ ਦੇ ਦੋਸ਼
ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)–ਸ਼ਹਿਰ ਦੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਵਿਅਕਤੀ ਆਪਣੇ ਚੋਰੀ ਹੋਏ ਈ-ਰਿਕਸ਼ਾ ਨੂੰ ਲੱਭਣ ਲਈ ਪੁਲਸ ਦੇ ਵਾਰ-ਵਾਰ ਚੱਕਰ ਕੱਟ ਰਿਹਾ ਹੈ। ਉਸਦੀ ਕੋਈ ਸੁਣਵਾਈ ਨਾ ਹੋਣ ਤੇ ਉਸਨੇ ਪੁਲਸ ਦੇ ਉਚ ਅਧਿਕਾਰੀਆ ਤੋਂ ਮੰਗ ਕੀਤੀ ਹੈ।
ਕੁਲਵੰਤ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਬੰਦਾ ਬਹਾਦਰ ਕਾਲੌਨੀ ਗਲੀ ਨੰਬਰ 1 ਨੇ ਦੱਸਿਆ 1 ਅਪ੍ਰੈਲ ਨੂੰ ਨਿਊ ਸੰਤ ਨਗਰ ਵਾਰਡ ਨੰਬਰ-23 ਵਿਖੇ ਵਿਆਹ ਦਾ ਸਮਾਗਮ ਸੀ। ਉਹ ਆਪਣੇ ਈ-ਰਿਕਸ਼ਾ ਤੇ ਸਾਮਾਨ ਦੇਣ ਲਈ ਆਇਆ ਹੋਇਆ ਸੀ।ਉਸਨੇ ਆਪਣਾ ਈ-ਰਿਕਸ਼ਾ ਘਰ ਦੇ ਬਾਹਰ ਖੜਾ ਕੀਤਾ ਹੋਇਆ ਸੀ ਅਤੇ ਖੁੱਦ ਸਾਮਾਨ ਦੇਣ ਲਈ ਘਰ ਦੇ ਅੰਦਰ ਚਲਾ ਗਿਆ। ਥੋੜੀ ਦੇਰ ਬਾਅਦ ਜਦੋਂ ਉਹ ਬਾਹਰ ਆਇਆ ਤਾਂ ਵੇਖਿਆ ਕਿ ਉਸਦਾ ਈ-ਰਿਕਸ਼ਾ ਆਪਣੀ ਥਾਂ ਤੇ ਨਹੀਂ ਸੀ। ਜਿਸਦੀ ਕਾਫੀ ਭਾਲ ਕੀਤੀ ਗਈ, ਪਰ ਕੁੱਝ ਵੀ ਪਤਾ ਨਹੀਂ ਚੱਲ ਸਕਿਆ।
ਉਸਨੇ ਦੱਸਿਆ ਚੋਰੀ ਹੋਏ ਈ-ਰਿਕਸ਼ਾ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪਰ ਚੋਰੀ ਹੋਏ ਈ-ਰਿਕਸ਼ੇ ਸਬੰਧੀ ਕਰੀਬ 1 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ, ਪਰ ਅਜੇ ਤਕ ਉਸਦੇ ਈ-ਰਿਕਸ਼ਾ ਦਾ ਕੁੱਝ ਵੀ ਸੁਰਾਗ ਪੁਲਸ ਵੱਲੋਂ ਨਹੀੰ ਲਗਾਇਆ ਗਿਆ। ਉਸਨੇ ਦੋਸ਼ ਲਗਾਇਆ ਕਿ ਉਹ ਵਾਰ-ਵਾਰ ਥਾਣੇ ਵਿੱਚ ਚੱਕਰ ਕੱਟ ਰਿਹਾ ਹੈ, ਪਰ ਉਸਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਈ-ਰਿਕਸ਼ਾ ਚਲਾ ਕੇ ਹੀ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਉਸਨੇ ਐਸ.ਐਸ.ਪੀ ਗੁਰਦਾਸਪੁਰ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਤੋਂ ਮੰਗ ਕੀਤੀ ਹੈ ਕਿ ਉਸਦਾ ਚੋਰੀ ਹੋਇਆ ਈ-ਰਿਕਸ਼ਾ ਲੱਭਿਆ ਜਾਵੇ ਤਾਂ ਜੋ ਉਹ ਈ-ਰਿਕਸ਼ਾ ਰਾਹੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਾਂ।