ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)–ਸੀਪੀਆਈ, ਸੀਪੀਆਈ ਐਮ,ਆਰਐਮਪੀਆਈ ਅਤੇ ਸੀਪੀਆਈ ਐਮ ਐਲ ਲਿਬਰੇਸ਼ਨ ਵਲੋਂ ਐਸ ਐਸ ਪੀ ਦਫਤਰ ਤੋਂ ਸ਼ੁਰੂ ਕਰਕੇ ਗਾਂਧੀ ਚੌਂਕ ਤਕ ਦਿਲੀ ਯੰਤਰ ਮੰਤ੍ਰ ਵਿਖੇ ਪਹਿਲਵਾਨ ਲੜਕੀਆਂ ਦੇ ਚਲ ਰਹੇ ਧਰਨੇ ਦੀ ਜ਼ੋਰਦਾਰ ਹਮਾਇਤ ਵਿੱਚ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਐਮ ਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਫੌਰੀ ਗ੍ਰਿਫਤਾਰ ਕੀਤਾ ਜਾਵੇ।

ਇਸ ਸਮੇਂ ਖੱਬੇ ਪੱਖੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਰਨੈਲ ਸਿੰਘ, ਰਣਬੀਰ ਸਿੰਘ ਵਿਰਕ, ਰਘਬੀਰ ਸਿੰਘ ਪਕੀਵਾਂ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਬਹੁਤ ਅਫਸੋਸ ਦੀ ਗੱਲ ਹੈ ਕਿ ਕੌਮਾਂਤਰੀ ਪੱਧਰ ਦੀਆਂ ਪਹਿਲਵਾਨਾਂ ਨੂੰ ਸਰੀਰਕ ਸ਼ੋਸ਼ਣ ਦਾ ਇਨਸਾਫ ਲੈਣ ਲਈ ਦੂਸਰੀ ਵਾਰ ਧਰਨੇ ਤੇ ਬੈਠਣਾ ਪਿਆ ਹੈ ਪਰ ਕਈ ਹਫਤਿਆਂ ਤੋਂ ਚਲ ਰਹੇ ਧਰਨੇ ਦੇ ਬਾਵਜੂਦ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਲੋੜ ਹੈ ਕਿ ਭਾਜਪਾ ਸਬੰਧਤ ਐਮ ਨੂੰ ਗ੍ਰਿਫਤਾਰ ਕਰਕੇ ਉਸ ਉਪਰ ਪੌਸਕੋ ਐਕਟ ਲਾਉਂਦੀ ਅਤੇ ਐਮ ਪੀ ਸਿਪ ਤੋਂ ਅਸਤੀਫਾ ਲਿਆ ਜਾਂਦਾ ਪਰ ਇਸ ਤਰ੍ਹਾਂ ਕਰਨ ਦੀ ਬਜਾਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ਬਾਨ ਤੱਕ ਨਹੀਂ ਖੋਲੀ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਮੋਦੀ ਸਰਕਾਰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਬਚਾ ਰਹੀ ਹੈ। ਆਗੂਆਂ ਕਿਹਾ ਕਿਸੇ ਭਾਜਪਾ ਆਗੂ ਦੀ ਇਹ ਪਹਿਲੀ ਗੁੰਡਾਗਰਦੀ ਦੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲਾਂ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਧਮਕੀਆਂ ਦੇਣ ਵਾਲੇ ਅਤੇ ਉਸਦੇ ਪੁੱਤਰ ਵਲੋਂ ਕਿਸਾਨਾਂ ਦੇ ਕਤਲ ਕਰਨ ਵਾਲੇ ਦੇਸ਼ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੋਨੀ ਤੋਂ ਅਜ ਤੱਕ ਅਸਤੀਫਾ ਨਹੀਂ ਲਿਆ ਗਿਆ। ਆਗੂਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਆਪਣੀ ਪਾਰਟੀ ਅੰਦਰ ਗੁਡਾਗਰਦੀ ਨੂੰ ਦਿਤੀ ਜਾ ਰਹੀ ਸਹਿ ਦਾ ਨਤੀਜਾ 2024ਦੀਆ ਚੋਣਾਂ ਵਿੱਚ ਦੇਖਣ ਨੂੰ ਮਿਲ ਜਾਵੇਗਾ। ਮੁਜਾਰੇ ਵਿਚ ਅਮਰਜੀਤ ਸਿੰਘ ਰਿਖੀਆਂ, ਗੁਲਜ਼ਾਰ ਸਿੰਘ ਭੁੰਬਲੀ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਪ੍ਰਿੰਸੀਪਲ ਗੁਰਬਖਸ਼ ਸਿੰਘ ਘੁਮਾਣ,ਮੋਹਣ ਲਾਲ,ਮੋਹਣ ਸਿੰਘ, ਸੰਤੋਖ ਸਿੰਘ ਔਲਖ, ਅਸ਼ਵਨੀ ਕੁਮਾਰ ਲੱਖਣਕਲਾਂ, ਸੁਰਜੀਤ ਸਿੰਘ ਘੁਮਾਣ, ਜਗੀਰ ਸਿੰਘ ਕਿਲਾ ਲਾਲ ਸਿੰਘ, ਵਿਜੇ ਕੁਮਾਰ ਸੋਹਲ, ਅਤੇ ਕੁਲਦੀਪ ਰਾਜੂ ਸ਼ਾਮਲ ਸਨ


