ਚੰਡੀਗੜ ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)–ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਰਾਸ਼ਟਰ ਪੱਧਰ ਦੀ ਆਨ ਲਾਈਨ ਮੀਟਿੰਗ ਬੁਲਾਈ ਗਈ ਜਿਸ ਵਿੱਚ ਭਾਰਤ ਦੇ ਕਈ ਰਾਜਾਂ ਦੇ ਆਗੂ ਜਿਨ੍ਹਾਂ ਵਿਚ ਸ਼ੀ੍ ਕੁਰੂਬੁਰੂ ਸ਼ਾਂਤਾ ਕੁਮਾਰ, ਸ. ਜਗਜੀਤ ਸਿੰਘ ਡੱਲੇਵਾਲ,ਸ਼ਿਵ ਕੁਮਾਰ ਕੱਕਾ ਜੀ,ਗੁਰਿੰਦਰ ਸਿੰਘ ਭੰਗੂ,ਜਰਨੈਲ ਸਿੰਘ,ਅਭਿਮੰਨਿਊ ਕੋਹਾੜ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਕੋਟ ਬੁੱਢਾ,ਬਲਦੇਵ ਸਿੰਘ ਸਿਰਸਾ,ਸੁਖਦੇਵ ਸਿੰਘ ਭੋਜਰਾਜ,ਵਿਮਲ ਸ਼ਰਮਾ, ਸੇਵਾ ਸਿੰਘ ਆਰੀਆ,ਸ੍ਰੀ ਕੇ ਵੀ ਬਿੱਜੂ,ਸਚਿਨ ਮੋਹਪਾਤਰਾ,ਸ਼ੰਕਰ ਧਾਰੇਕਰ, ਜੇਕੇ ਪਟੇਲ, ਸੁਖਜਿੰਦਰ ਸਿੰਘ ਖੋਸਾ, ਇੰਦਰਜੀਤ ਸਿੰਘ ਪੰਨੀ ਵਾਲਾ,ਐਡਵੋਕੇਟ ਕੰਵਰਜੀਤ ਸਿੰਘ, ਰਾਹੁਲ ਰਾਜ,ਆਤਮਾ ਰਾਮ ਝੋਰੜ, ਤਨਵੀਰ ਅਹਿਮਦ,ਮੁਨੀਸ਼ ਤਿਵਾੜੀ, ਅਕਸ਼ੈ ਨਰਵਾਲ, ਸੁਖਪਾਲ ਸਿੰਘੳ ਡੱਫਰ,ਬਲਬੀਰ ਸਿੰਘ ਰੰਧਾਵਾ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ, ਰਘਬੀਰ ਸਿੰਘ ਭੰਗਾਲਾ, ਗੁਰਚਰਨ ਸਿੰਘ ਭਿੱਖੀ,ਬਾਬਾ ਕੰਵਲਜੀਤ ਸਿੰਘ ਪੰਡੋਰੀ,ਰਜਿੰਦਰ ਸਿੰਘ ਬੈਨੀਪਾਲ,ਸ਼ਮਸ਼ੇਰ ਸਿੰਘ ਸ਼ੇਰਾ ਆਦਿ ਨੇ ਹਿੱਸਾ ਲਿਆ।
ਮੀਟਿੰਗ ਉਪਰੰਤ ਪ੍ਰੈਸ ਨੋਟ ਜਾਰੀ ਕਰਦਿਅਾਂ ਕਿਸਾਨ ਆਗੂ ਗੁਰਿੰਦਰ ਸਿੰਘ ਭੰਗੂ ਅਤੇ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ ਕੇ 8 ਮਈ ਨੂੰ ਪੂਰੇ ਭਾਰਤ ਵਿੱਚੋਂ ਹਜ਼ਾਰਾਂ ਕਿਸਾਨ ਪਹਿਲਵਾਨਾਂ ਦੇ ਸਮਰਥਨ ਲਈ ਦਿੱਲੀ ਜੰਤਰ ਮੰਤਰ ਪਹੁੰਚਣਗੇ।ਆਗੂਆਂ ਦਾ ਕਹਿਣਾ ਹੈ ਕਿ 3 ਮਈ ਦੀ ਰਾਤ ਨੂੰ ਦਿੱਲੀ ਦਿੱਲੀ ਪੁਲਸ ਵੱਲੋਂ ਪਹਿਲਵਾਨਾਂ ਦੇ ਨਾਲ ਧੱਕਾਮੁੱਕੀ ਕੁੱਟਮਾਰ ਕੀਤੀ ਗਾਲੀ-ਗਲੋਚ ਗਾਲੀ-ਗਲੋਚ ਕੀਤਾ ਗਿਅਾ ਅਤੇ ਉਸ ਤੋਂ ਬਾਅਦ ਪਹਿਲਵਾਨਾਂ ਦੇ ਸਮਰਥਨ ਵਿਚ ਪਹੁੰਚੇ ਕਿਸਾਨ ਆਗੂਆਂ ਨੂੰ ਬਿਨ੍ਹਾਂ ਵਜਾ ਗ੍ਰਿਫਤਾਰ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ। ਮੋਰਚੇ ਨੇ ਦੋਸ਼ੀ ਪੁਲੀਸ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਮੋਰਚੇ ਦੇ ਆਗੂਆਂ ਦਾ ਕਹਿਣਾ ਹੈ ਕਿ ਦੋਸ਼ੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਬੀਜੇਪੀ ਦੇ ਵੱਡੇ ਆਗੂਆਂ ਦੀ ਸ਼ਹਿ ਪ੍ਰਾਪਤ ਹੈ ਇਸ ਲਈ ਉਸ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।
ਜਦੋਂ ਕਿ ਮਾਣਯੋਗ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਦਿੱਲੀ ਪੁਲਿਸ ਨੇ ਆਰੋਪ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਖਿਲਾਫ ਪੋਕਸੋ ਸੰਯਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ।
ਸੰਯੂਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਕਹਿਣਾ ਹੈ ਕਿ ਦੇਸ਼ ਦੇ ਪਹਿਲਵਾਨਾਂ ਨੂੰ ਬੀਜੇਪੀ ਦੇ ਸੰਸਦ ਮੈਂਬਰ ਵੱਲੋਂ ਇੰਨਾ ਤੰਗ ਕੀਤਾ ਜਾ ਰਿਹਾ ਹੈ ਕਿ ਅੱਜ ੳੁਹ ਆਪਣੇ ਮੈਡਲ ਅਤੇ ਅਵਾਰਡ ਸਰਕਾਰ ਨੂੰ ਵਾਪਸ ਕਰਨ ਦੀ ਗੱਲ ਕਰ ਰਹੇ ਹਨ,ਇਸ ਤੋ ਜਿਆਦਾ ਸ਼ਰਮਨਾਕ ਗੱਲ ਬੀਜੇਪੀ ਸਰਕਾਰ ਲਈ ਕੀ ਹੋ ਸਕਦੀ ਹੈ।


