ਇੰਟਰਵਿਊ ‘ਚ ਮਾਰੀਆਂ ਫੁਕਰੀਆਂ ਥਾਰ ਵਾਲੀ ਚਿੱਟਾ ਕਵੀਨ ਬੀਬੀ ਅਮਨਦੀਪ ਕੌਰ ਪੁਲਸ ਕਾਂਸਟੇਬਲ ਨੂੰ ਪਈਆਂ ਮਹਿੰਗੀਆਂ,ਕਰ ਲਿਆ ਵਿਜੀਲੈਂਸ ਨੇ ਮੁੜ ਗ੍ਰਿਫਤਾਰ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 26 ਮਈ (ਸਰਬਜੀਤ ਸਿੰਘ)– ਡੇਢ ਮਹੀਨਾ ਪਹਿਲਾਂ 17 ਗ੍ਰਾਮ ਚਿੱਟੇ’ਚ ਬਠਿੰਡਾ ਤੋਂ ਗ੍ਰਿਫ਼ਤਾਰੀ ਹੋਈ ਤੇ ਮਹੀਨੇ ਬਾਅਦ ਜ਼ਮਾਨਤ ਤੇ ਬਾਹਰ ਆਈ ਥਾਰ ਵਾਲੀ ਚਿੱਟਾ ਕਵੀਨ ਪੁਲਸ ਕਾਂਸਟੇਬਲ ਬੀਬੀ ਅਮਨਦੀਪ ਕੌਰ ਨੂੰ ਬੀਤੇ ਦਿਨੀਂ ਇੰਟਰਵਿਊ’ਚ ਮਾਰੀਆਂ ਫੁਕਰੀਆਂ ਉਸ ਵੇਲੇ ਮਹਿੰਗੀਆਂ ਪਈਆਂ, ਜਦੋਂ ਬਠਿੰਡਾ ਵਿਜੀਲੈਂਸ ਟੀਮ ਨੇ ਉਨ੍ਹਾਂ ਨੂੰ ਪਿੰਡ ਬਾਦਲ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਹੇਠ ਮੁੜ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ, ਖਾਕੀ ਨੂੰ ਦਾਗ਼ਦਾਰ ਕਰਨ ਵਾਲੀ ਬਦਨਾਮ ਇਸ ਪੁਲਸ ਕਾਂਸਟੇਬਲ ਬੀਬੀ ਅਮਨਦੀਪ ਕੌਰ ਦੀ ਗ੍ਰਿਫਤਾਰੀ ਤੋਂ ਬਾਅਦ ਸਰਕਾਰ ਤੇ ਪੁਲਸ ਤੋਂ ਲੋਕ ਪੁੱਛ ਰਹੇ ਸਨ ਇਸ ਬੀਬੀ ਦੀ ਕੋਠੀ ਤੇ ਬਿਲਡੋਜਰ ਕਿਉਂ ਨਹੀਂ ਚਲਾਇਆ, ਇਥੇ ਹੀ ਬੱਸ ਨਹੀਂ ਲੋਕ ਇਹ ਵੀ ਕਹਿ ਰਹੇ ਹਨ ਸ਼ਰੇਆਮ ਚਿੱਟਾ ਵੇਚ ਕੇ ਕਰੌੜਾ ਰੁਪਏ ਦੀ ਜਾਇਦਾਦ ਬਣਾਉਣ ਵਾਲੀ ਬੀਬੀ ਦੀ ਇੱਕ ਮਹਿਨੇ ਵਿੱਚ ਜ਼ਮਾਨਤ ਕੇਵੇ ਹੋ ਗਈ, ਅਜੇ ਇਹ ਗੱਲਾਂ ਅਜੇ ਚੱਲ ਹੀ ਰਹੀਆਂ ਸਨ ਕਿ ਬੀਬੀ ਨੇ ਪੰਜਾਬ ਟੀਵੀ ਚੈਨਲ ਦੇ ਪੱਤਰਕਾਰ ਨੂੰ ਇੰਟਰਵਿਊ ਵਿਚ ਰੱਜ ਕੇ ਫੁਕਰੀਆਂ ਮਾਰੀਆਂ ਕਿ ਮੈ ਚਿੱਟਾ ਵੇਚਿਆ ਹੀ ਨਹੀਂ? ਮੈਂ ਕੋਈ ਜਾਇਦਾਦ ਨਹੀਂ ਬਣਾਈ ,ਇਹ ਫੁਕਰੀਆਂ ਥਾਰ ਵਾਲੀ ਪੁਲਸ ਨਾਰ ਨੂੰ ਉਸ ਵੇਲੇ ਮਹਿੰਗੀਆਂ ਪਈਆਂ, ਜਦੋਂ ਬਠਿੰਡਾ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਨੂੰ ਪਿੰਡ ਬਾਦਲ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਵੱਡੇ ਦੋਸ਼’ਚ ਫਿਰ ਤੋਂ ਗਿਰਫਤਾਰ ਕਰ ਲਿਆ,ਲੋਕ ਵਿਜੀਲੈਂਸ ਵੱਲੋਂ ਬੀਬੀ ਨੂੰ ਮੁੜ ਗਿਰਫਤਾਰ ਕਰਨ ਦੀ ਸ਼ਲਾਘਾ ਤੇ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਵਧੀਆ ਫੈਸਲਾ ਦੱਸ ਰਹੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਬਠਿੰਡਾ ਵਿਜੀਲੈਂਸ ਟੀਮ ਵੱਲੋਂ ਬੀਬੀ ਨੂੰ ਮੁੜ ਗਿਰਫਤਾਰ ਕਰਨ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਦੀ ਕੋਠੀ ਤੇ ਬਿਲਡੋਜਰ ਚਲਾਇਆ ਜਾਵੇ, ਕਿਉਂਕਿ ਇਸ ਜਿਥੇ ਚਿੱਟੇ ਵੇਚ ਕੇ ਹਜ਼ਾਰਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ, ਉਥੇ ਇਸ ਦੀਆਂ ਖਾਖੀ ਨੂੰ ਦਾਗ਼ਦਾਰ ਕਰਨ ਵਾਲਿਆਂ ਕਾਲੀਆਂ ਕਰਤੂਤਾਂ ਨੇ ਪੰਜਾਬ ਪੁਲਸ ਨੂੰ ਬਦਨਾਮ ਕੀਤਾ ਹੈ ਇਸ ਕਰਕੇ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਸੁਣਾਈ ਜਾਵੇ ਤਾਂ ਕਿ ਹੋਰ ਚਿਟਾ ਵੇਚਣ ਵਾਲਿਆਂ ਨੂੰ ਸਬਕ਼ ਸਿਖਾਇਆ ਜਾ ਸਕੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਬਠਿੰਡਾ ਵਿਜੀਲੈਂਸ ਬਿਊਰੋ ਵੱਲੋਂ ਬੀਬੀ ਅਮਨਦੀਪ ਕੌਰ ਪੁਲਸ ਕਾਂਸਟੇਬਲ ਨੂੰ ਮੁੜ ਗਿਰਫਤਾਰ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਤੇ ਇਸ ਨੂੰ ਸਖਤ ਸਜ਼ਾ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਸ਼ਰੇਆਮ ਖਾਕੀ ਵਰਦੀ ਦੀ ਆੜ੍ਹ ‘ਚ ਚਿਟਾ ਵੇਚਕੇ ਕਰੋੜਾਂ ਦੀ ਜਾਇਦਾਦ ਬਣਾਉਣ ਵਾਲੀ ਬੀਬੀ ਅਮਨਦੀਪ ਕੌਰ ਦੀ ਇੱਕ ਮਹੀਨੇ’ਚ ਜ਼ਮਾਨਤ ਹੋਣ ਤੇ ਕਈ ਸਵਾਲ ਪੈਦਾ ਕਰ ਰਹੇ ਸਨ, ਭਾਈ ਖਾਲਸਾ ਨੇ ਕਿਹਾ ਲੋਕ ਭਗਵੰਤ ਮਾਨ ਸਰਕਾਰ ਤੋਂ ਸਵਾਲ ਪੁੱਛ ਰਹੇ ਸਨ ਕਿ ਗਰੀਬਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਇਆ ਗਿਆ ਤੇ ਇਸ ਦੀ ਕੋਠੀ ਤੇ ਬਿਲਡੋਜਰ ਕਿਉਂ ਨਹੀਂ ਚਲਾਇਆ ਗਿਆ ? ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਥਾਰ ਵਾਲੀ ਚਿੱਟਾ ਕਵੀਨ ਅਮਨਦੀਪ ਕੌਰ ਨੂੰ ਵਿਜੀਲੈਂਸ ਵੱਲੋਂ ਮੁੜ ਗਿਰਫਤਾਰ ਕਰਨ ਵਾਲੀ ਕਾਰਵਾਈ ਦੀ ਸ਼ਲਾਘਾ ਕਰਦੀ ਹੋਈ ਮੰਗ ਕਰਦੀ ਹੈ ਕਿ ਇਸ ਦੀ ਕੋਠੀ ਤੇ ਬਿਲਡੋਜਰ ਚਲਾਇਆ ਜਾਵੇ, ਭਾਈ ਖਾਲਸਾ ਨੇ ਕਿਹਾ ਸੂਤਰਾਂ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਆਪ ਸਰਕਾਰ ਨੇ ਲੁਧਿਆਣਾ ਦੀ ਜ਼ਿਮਨੀ ਚੋਣ ਜਿੱਤਣ ਲਈ ਚਿਟਾ ਕਵੀਨ ਪੁਲਸੀਆਂ ਨਾਰ ਨੂੰ ਪੰਜਾਬ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਵਾਇਆ ਹੈ ਅਤੇ ਉਸ ਦੀ ਜਾਇਦਾਦ ਵੀ ਸੀਰ ਕਰ ਦਿੱਤੀ ਗਈ ਹੈ ਭਾਈ ਖਾਲਸਾ ਨੇ ਕਿਹਾ,ਇਹ ਤਾਂ ਸਮੇਂ ਦੀ ਕੁੱਖ ਵਿੱਚ ਹੈ ਕਿ ਬੀਬੀ ਨੂੰ ਮੁੜ ਗਿਰਫਤਾਰ ਕਰਨ ਪਿਛੇ ਪੰਜਾਬ ਸਰਕਾਰ ਦੀ ਕੀ ਨੀਤੀ ਹੈ ਪਰ ਲੋਕ ਵਿਜੀਲੈਂਸ ਦੀ ਇਸ ਕਾਰਵਾਈ ਦੀ ਸ਼ਲਾਘਾ ਕਰ ਰਹੇ ਹਨ ਅਤੇ ਮੰਗ ਕਰ ਰਹੇ ਹਨ ਖਾਕੀ ਨੂੰ ਦਾਗ਼ਦਾਰ ਕਰਨ ਵਾਲੀ ਇਸ ਚਿਟਾ ਕਵੀਨ ਥਾਰ ਵਾਲੀ ਬੀਬੀ ਨੂੰ ਬਖਸ਼ਿਆ ਨਾਂ ਜਾਵੇ ।

Leave a Reply

Your email address will not be published. Required fields are marked *