ਗੁਰਦਾਸਪੁਰ ਵਿੱਚ ਨਸ਼ਾ ਮੁੱਕਤੀ ਕਰਨ ਵਿੱਚ ਗੁਰਵਿੰਦਰ ਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ
ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)- ਸੀਨੀਅਰ ਸੁਪਰਡੰਟ ਆਫ ਪੁਲਸ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਵੱਲੋਂ ਬਣਾਈ ਗਈ ਸਪੈਸ਼ਲ ਇੰਵੈਸਟੀਗੇਸ਼ਨ ਸੈਲ ਦੇ ਇੰਚਾਰਜ਼ ਗੁਰਵਿੰਦਰ ਪਾਲ ਸਿੰਘ ਹੈਡ ਕਾਂਸਟੇਬਲ ਨੂੰ ਅੱਜ ਬਤੌਰ ਤਰੱਕੀ ਦੇ ਕੇ ਏ.ਐਸ.ਆਈ ਬਣਾਇਆ ਗਿਆ ਹੈ | ਹਰੀਸ਼ ਕੁਮਾਰ ਦਿਯਾਮਾ ਐਸ.ਐਸ.ਪੀ ਅਤੇ ਦੀਨਾਨਗਰ ਦੇ ਏ.ਐਸ.ਪੀ ਅਦਿੱਤਿਆ ਵਾਰੀਅਰ ਨੇ ਉਨ੍ਹਾਂ ਨੂੰ ਪਦਉੱਨਤ ਕੀਤਾ |
ਇੱਥੇ ਵਰਣਨਯੋਗ ਹੈ ਕਿ 1 ਜੁਲਾਈ 2022 ਨੂੰ ਨੈਸ਼ਨਲ ਹਾਈਵੇ ਸ਼ੂਗਰ ਮਿੱਲ ਪਨਿਆੜ ਦੇ ਕੋਲ ਗੁਰਵਿੰਦਰ ਸਿੰਘ ਏ.ਐਸ.ਆਈ ਵੱਲੋਂ ਵਿਸ਼ੇਸ਼ ਤੌਰ ‘ਤੇ ਨਾਕਾ ਲਗਾਇਆ ਹੋਇਆ ਸੀ ਅਤੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਇਨੋਵਾ ਗੱਡੀਆ ਵਿੱਚ 16 ਕਿਲੋ 800 ਗ੍ਰਾਮ ਹੈਰੋਈਨ, 2 ਸਮੱਗਲਰ ਪੂਰੀ ਸਰਗਨਾ ਸਮੇਤ ਗਿ੍ਫਤਾਰ ਕੀਤੇ ਸਨ | ਇਸ ਤੋਂ ਬਾਅਦ ਗੁਰਵਿੰਦਰ ਸਿੰਘ ਵੱਲੋਂ 1 ਨਵੰਬਰ ਨੂੰ 1 ਨਸ਼ਾ ਤੱਸਕਰ ਜਿਸ ਕੋਲੋਂ ਡੇਢ ਕਿਲੋ ਅਫੀਮ, 3 ਕਿਲੋ ਭੁੱਕੀ, 14800 ਰੂਪਏ ਦੀ ਡਰੱਗ ਮਨੀ ਸਮੇਤ 3 ਸਮੱਗਲਰਾਂ ਨੂੰ ਕਾਬੂ ਕੀਤਾ ਸੀ ਅਤੇ ਨਾਕਾ ਬੱਬਰੀ ਤੋਂ 100 ਗ੍ਰਾਮ ਹੈਰੋਇਨ, ਸ੍ਰੀਹਰਗੋਬਿੰਦਪੁਰ ਤੋਂ 80 ਗ੍ਰਾਮ ਹੈਰੋਇਨ, ਬਹਿਰਾਮਪੁਰ ਥਾਣੇ ‘ਚ ਪੈਂਦੇ ਪਿੰਡ ਭਰਥ ਤੋਂ 82500 ਮਿਲੀਲੀਟਰ ਨਜਾਇਜ ਸ਼ਰਾਬ ਬਰਾਮਦ ਕੀਤੀ ਸੀ | ਇਸ ਸਬੰਧੀ ਆਈ.ਜੀ ਬਾਰਡਰ ਰੈਂਜ ਮੋਹਨੀਸ਼ ਚਾਵਲਾ ਅੰਮਿ੍ਤਸਰ ਨੇ ਪ੍ਰੈਸ ਕਾਨਫਰੰਸ ਕਰਕੇ ਗੁਰਦਾਸਪੁਰ ਵਿੱਚ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਡੀ ਨਸ਼ਾ ਤਸੱਕਰੀ ਦੀ ਖੇਪ ਜੋ ਗੁਰਵਿੰਦਰ ਸਿੰਘ ਵੱਲੋਂ ਆਪਣੇ ਸਾਥੀ ਸਮੇਤ ਫੜੀ ਗਈ ਹੈ, ਉਹ ਅੱਜ ਤੱਕ ਪੰਜਾਬ ਵਿੱਚ ਇੰਨੀ ਵੱਡੀ ਨਸ਼ਾ ਤਸੱਕਰੀ ਨਾਲ ਸਮੱਗਲਰ ਨਹੀਂ ਫੜੇ ਗਏ | ਇਸ ਲਈ ਗੁਰਵਿੰਦਰ ਸਿੰਘ ਨੂੰ ਯੋਗ ਤਰੱਕੀ ਲਈ ਪੰਜਾਬ ਸਰਕਾਰ ਨੂੰ ਲਿੱਖਿਆ ਜਾਵੇਗਾ | ਇਸ ਲਈ ਅੱਜ ਉਸ ਨੂੰ ਜਿਲ੍ਹੇ ਦੇ ਐਸ.ਐਸ.ਪੀ ਅਤੇ ਦੀਨਾਨਗਰ ਦੇ ਏ.ਐਸ.ਪੀ ਨੇ ਗੁਰਵਿੰਦਰ ਪਾਲ ਸਿੰਘ ਨੂੰ ਤਰੱਕੀ ਦੇ ਨਵਾਜਿਆ ਹੈ | ਜਿਸ ਨਾਲ ਬੁੱਧੀਜੀਵੀ ਲੋਕਾਂ ਤੇ ਪੁਲਸ ਕਰਮਚਾਰੀਆਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ | ਕਿਉਂਕਿ ਗੁਰਵਿੰਦਰ ਸਿੰਘ ਸਮਾਜ ਵਿਰੋਧੀ ਅਨ੍ਹਸਰਾਂ ਖਿਲਾਫ ਕੰਮ ਕਰਨ ਤੇ 2020 ਵਿੱਚ ਡੀ.ਜੀ.ਪੀ ਪੰਜਾਬ ਤੋਂ ਸਨਮਾਨਿਤ ਹੋ ਚੁੱਕੇ ਹਨ |


