ਗੁਰਦਾਸਪੁਰ, 4 ਅਪ੍ਰੈਲ (ਸਰਬਜੀਤ ਸਿੰਘ)–26 ਅਪ੍ਰੈਲ ਨੂੰ ਸਾਬਕਾ ਲੇਖਾਕਾਰ ਮਾਰਕਿਟ ਕਮੇਟੀ ਕਲਾਨੌਰ ਹਰਜੀਤ ਸਿੰਘ ਵੜੈਚ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਉਨਾਂ ਦਾ ਜਨਮ 26 ਫਰਵਰੀ 1957 ਨੂੰ ਪਿੰਡ ਥੇਹ ਤਿੱਖਾ ਵਿਖੇ ਹੋਇਆ ਸੀ। ਉਹ ਤਕਰੀਬਨ 66 ਸਾਲ ਦੀ ਜਿੰਦਗੀ ਭੋਗ ਕੇ ਇਸ ਫਾਨੀ ਦੂਨੀਆ ਨੂੰ ਅਲਵਿਦਾ ਕਹਿ ਗਏ। ਉਨਾਂ ਦੇ ਨਿਮਿਤ ਰੱਖੇ ਗਏ ਅਖੰਡ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੰਡ ਥੇਹ ਤਿੱਖਾ ਦੇ ਗੁਰਦੁਆਰਾ ਸਾਹਿਬ ਵਿਖੇ 12 ਤੋਂ 1 ਵਜੇ ਤੱਕ ਮਿਤੀ 5-5-2023 ਨੂੰ ਹੋਵੇਗੀ। ਹਰਜੀਤ ਸਿੰਘ ਦੇ ਦੇਹਾਂਤ ਹੋਣ ਨਾਲ ਉਨਾਂ ਦੇ ਪਰਿਵਾਰ ਅਤੇ ਪਿੰਡ ਵਾਸੀਆੰ ਨੂੰ ਨਾ ਹੋਣ ਵਾਲਾ ਘਾਟਾ ਹੈ। ਜਿਸ ਕਰਕੇ ਅੱਜ ਉਸਦੇ ਦੋਸਤ ਵੀ ਸ਼ੋਗ ਵਿੱਚ ਹਨ।


