ਥਾਣਾ ਸਦਰ ਅੰਮ੍ਰਿਤਸਰ ਦੇ ਰਿਟਾਇਰ ਡੀ ਐਸ ਪੀ ਤਰਸੇਮ ਸਿੰਘ ਵੱਲੋਂ ਆਪਣੇ ਪੁੱਤਰ, ਨੂੰਹ ਅਤੇ ਪਤਨੀ ਨੂੰ ਗੋਲੀਆਂ ਮਾਰਨ ਵਾਲੀ ਘਟਨਾ ਦੀ ਹੋਵੇ ਜਾਂਚ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 4 ਜੁਲਾਈ ( ਸਰਬਜੀਤ ਸਿੰਘ)–ਅੰਮ੍ਰਿਤਸਰ ਵਿਖੇ ਰਿਟਾਇਰ ਡੀ ਐਸ ਪੀ ਤਰਸੇਮ ਸਿੰਘ ਵੱਲੋਂ ਥਾਣਾ ਸਦਰ ਅੰਮ੍ਰਿਤਸਰ ਦੇ ਬਾਹਰ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ, ਪੁੱਤਰ ਅਤੇ ਨੂੰਹ ਤੇ ਤਾਬੜਤੋੜ ਚਾਰ ਗੋਲੀਆਂ ਚਲਾਈਆਂ । ਜਿਸ ਦੇ ਸਿੱਟੇ ਵਜੋਂ ਪੁੱਤਰ ਦੀ ਮੌਤ ਹੋ ਚੁੱਕੀ ਹੈ, ਪਤਨੀ ਅਤੇ ਨੂੰਹ ਨੂੰ ਜੇਰੇ ਇਲਾਜ ਹਸਪਤਾਲ ਵਿੱਚ ਹੈ, ਇਸ ਵਾਰਦਾਤ ਸਬੰਧੀ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ, ਕਿਉਂਕਿ ਆਪਣੇ ਹੀ ਪ੍ਰਵਾਰ ਤੇ ਆਪਣੇ ਸਰਵਿਸ ਰਿਵਾਲਵਰ ਨਾਲ ਥਾਣੇ ਦੇ ਬਾਹਰ ਗੋਲੀਆਂ ਚਲਾ ਕੇ ਆਪਣੇ ਪੁੱਤਰ ਨੂੰਹ ਤੇ ਪਤਨੀ ਨੂੰ ਗੋਲੀਆਂ ਨਾਲ ਭੁੰਨ ਦੇਣਾ ਬਹੁਤ ਹੀ ਨਿੰਦਣਯੋਗ ਘਟਨਾ ਹੈ ਕਿਉਂਕਿ ਜਿਸ ਜਗ੍ਹਾ ਤੇ ਡੀ ਐਸ ਪੀ ਨੇ ਇਸ ਵਾਰਦਾਤ ਅੰਜਾਮ ਦਿੱਤਾ ਇਹ ਜਗ੍ਹਾ ਬਹੁਤ ਹੀ ਭੀੜ ਭੜੱਕੇ ਵਾਲੀ, ਇਸ ਦੇ ਹਸਪਤਾਲ ਵੀ ਨਾਲ ਹੀ ਪੈਦਾ ਹੈ ਤੇ ਗੋਲੀਆਂ ਵੀ ਥਾਣੇ ਦੇ ਬਾਹਰ ਮਾਰੀਆਂ ਗਈਆਂ, ਟ੍ਰੈਫਿਕ ਪੁਲਿਸ ਨੇ ਡੀ ਐਸ ਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਇਸ ਘਟਨਾ ਵਿੱਚ ਪੁੱਤਰ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਨੂਹ ਅਤੇ ਪਤਨੀ ਜੇਰੇ ਇਲਾਜ ਹਸਪਤਾਲ ਵਿੱਚ ਹੈ,ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਸਾਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਕਿਉਂਕਿ ਇਸ ਘਟਨਾ ਕਰਕੇ ਸਥਾਨਕ ਲੋਕਾਂ ਵਿਚ ਕਾਫੀ ਡਰ ਦਾ ਮਾਹੌਲ ਬਣਿਆ ਪਿਆ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਥਾਣਾ ਸਦਰ ਅੰਮ੍ਰਿਤਸਰ ਦੇ ਬਹਾਰ ਆਪਣੇ ਸਰਵਿਸ ਰਿਵਾਲਵਰ ਨਾਲ ਆਪਣੀ ਪਤਨੀ ਨੂਹ ਅਤੇ ਪੁਤ੍ਰ ਤੇ ਗੋਲੀਆਂ ਚਲਾਉਣ ਵਾਲੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਅਤੇ ਇਸ ਦੀ ਪੂਰੀ ਜਾਂਚ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਨੇ ਦੱਸਿਆ ਸੂਤਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਡੀ ਐਸ ਪੀ ਦੀਆਂ ਦੋ ਸ਼ਾਦੀਆਂ ਸਨ ਅਤੇ ਵਾਰਦਾਤ ਦਾ ਸ਼ਿਕਾਰ ਹੋਈ ਪਤਨੀ, ਨੂੰਹ ਤੇ ਮਰ ਚੁੱਕੇ ਪੁੱਤਰ’ਚ ਘਰ’ਚ ਅੰਦਰੂਨੀ ਝਗੜਾ ਚੱਲ ਰਿਹਾ ਸੀ, ਭਾਈ ਖਾਲਸਾ ਨੇ ਦੱਸਿਆ ਝਗੜੇ ਦੇ ਸਬੰਧ ਵਿੱਚ ਹੀ ਡੀ ਐਸ ਪੀ ਦੀ ਪਹਿਲੀ ਪਤਨੀ,ਨੂਹ ਅਤੇ ਪੁੱਤਰ ਥਾਣਾ ਸਦਰ ਅੰਮ੍ਰਿਤਸਰ ਵਿਖੇ ਪਹੁੰਚੇ ਸਨ, ਇਹ ਜਾਂਚ ਦਾ ਵਿਸ਼ਾ ਹੈ ਕਿ ਥਾਣੇ ਵਿੱਚ ਕੀ ਗੱਲ ਬਾਤ ਹੋਈ ਪਰ ਥਾਣੇ ਦੇ ਬਾਹਰ ਹੀ ਡੀ ਐਸ ਪੀ ਤਰਸੇਮ ਸਿੰਘ ਨੇ ਆਪਣੇ ਸਰਵਿਸ ਰਿਵਾਲਵਰ ਨਾਲ ਚਾਰ ਗੋਲੀਆਂ ਚਲਾਈਆਂ ਜਿਸ ਵਿਚ ਉਸ ਦਾ ਪੁੱਤਰ ਮਾਰਿਆ ਗਿਆ ਅਤੇ ਪਤਨੀ ਅਤੇ ਨੂੰਹ ਹਸਪਤਾਲ ਵਿੱਚ ਹੈ ਜਿਥੇ ਉਹਨਾਂ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੂਰੀ ਘਟਨਾ ਦੀ ਜਾਂਚ ਕਰਵਾਈ ਜਾਵੇ ਅਤੇ ਲੋਕਾਂ ਸਾਹਮਣੇ ਸੱਚ ਲਿਆਂਦਾ ਜਾਵੇ ਕਿ ਆਖਿਰ ਸਾਬਕਾ ਬੀ ਐਸ ਐਫ ਡੀ ਐਸ ਪੀ ਨੂੰ ਆਪਣੇ ਹੀ ਸਰਵਿਸ ਰਿਵਾਲਵਰ ਨਾਲ ਆਪਣੇ ਹੀ ਪ੍ਰਵਾਰ ਤੇ ਥਾਣੇ ਦੇ ਬਾਹਰ ਗੋਲੀਆਂ ਚਲਾਉਣ ਦੀ ਕਿਉ ਜ਼ਰੂਰਤ ਪਈ, ਭਾਈ ਖਾਲਸਾ ਨੇ ਕਿਹਾ ਸਥਾਨਕ ਲੋਕਾਂ ਵਿਚ ਇਸ ਵਾਰਦਾਤ ਨੂੰ ਲੈ ਕੇ ਭਾਰੀ ਦਾਹਿਸਤ ਦਾ ਮਹੌਲ ਬਣਿਆ ਪਿਆ ਹੈ ਅਤੇ ਲੋਕ ਇਸ ਦੀ ਪੂਰੀ ਸੰਚਾਈ ਜਾਨਣਾ ਚਾਹੁੰਦੇ ਹਨ।

Leave a Reply

Your email address will not be published. Required fields are marked *