ਸੀ.ਬੀ.ਏ ਇੰਫੋਟੈਕ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ ਵਚਨਬੱਧ – ਇੰਜੀ. ਸੰਦੀਪ ਕੁਮਾਰ
ਗੁਰਦਾਸਪੁਰ, 22 ਅਗਸਤ (ਸਰਬਜੀਤ ਸਿੰਘ)—ਸੀ.ਬੀ.ਏ. ਇੰਫੋਟੈਕ ਗੁਰਦਾਸਪੁਰ ਦੇ ਐਮ.ਡੀ. ਇੰਜੀਨੀਅਰ ਸੰਦੀਪ ਕੁਮਾਰ ਨੇ ਦੱਸਿਆ ਕਿ ਕੰਪਿਊਟਰ ਅਤੇ ਆਈ.ਟੀ ਨਾਲ ਸਬੰਧਤ ਕੋਰਸਾਂ ਦੇ ਨਵੇਂ ਬੈਚ ਅੱਜ ਤੋਂ ਸ਼ੁਰੂ ਹੋ ਰਹੇ ਹਨ ਜਿਹੜੇ ਵਿਦਿਆਰਥੀ ਕੰਪਿਊਟਰ ਕੋਰਸ ਕਰਨਾ ਚਾਹੁੰਦੇ ਹਨ ਜਾਂ ਆਈ.ਟੀ. ਨਾਲ ਸਬੰਧਤ ਕੋਈ ਵੀ ਕੋਰਸ ਕਰਨ ਦੇ ਚਾਹਵਾਨ ਹਨ ਉਹ ਦਾਖਲਾ ਲੈ ਸਕਦੇ ਹਨ।
ਇੰਜੀ. ਸੰਦੀਪ ਕੁਮਾਰ ਸੀ.ਬੀ.ਐਸ.ਈ ਵੱਲੋਂ ਗੁਰਦਾਸਪੁਰ ਸਮੇਤ ਨਾਲ ਲੱਗਦੇ ਸਾਰੇ ਇਲਾਕਿਆਂ ਸਮੇਤ ਆਪਣੀ ਵੱਖਰੀ ਪਛਾਣ ਰੱਖੀ ਜਾਂਦੀ ਹੈ ਕਿਉਂਕਿ ਜਿਹੜੇ ਕੋਰਸ ਸੀ.ਬੀ ਇੰਫੋਟੈਕ ਵੱਲੋਂ ਵਿਦਿਆਰਥੀਆਂ ਨੂੰ ਕਰਵਾਏ ਜਾਂਦੇ ਹਨ ਉਨਾਂ ਕੋਰਸਾਂ ਵਿੱਚ ਵਿਦਿਆਰਥੀਆਂ ਦਾ ਚੰਗਾ ਭਵਿੱਖ ਤਹਿ ਹੁੰਦਾ ਹੈ। ਉਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਚੰਗੀਆਂ ਸੇਵਾਵਾਂ ਦੇਣਾ ਹੈ ਤਾਂ ਜੋ ਉਨਾਂ ਨੂੰ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਕੰਪਿਊਟਰ ਜਾਂ ਆਈ.ਟੀ ਦੀ ਟ੍ਰੇਨਿੰਗ ਨਾ ਲੈਣੀ ਪਵੇ। ਉਨਾਂ ਦੱਸਿਆ ਕਿ ਅੱਜ ਕੰਪਿਊਟਰ ਦਾ ਯੁੱਗ ਹੈ ਇਸ ਲਈ ਕੰਪਿਊਟਰ ਦਾ ਗਿਆਨ ਹੋਣਾ ਬੇਹੱਦ ਜਰੂਰੀ ਹੈ। ਇਸੇ ਮਕਸਦ ਨਾਲ ਅਸੀਂ ਵਿਦਿਆਰਥੀਆਂ ਨੂੰ ਗੁਰਦਾਸਪੁਰ ਵਿੱਚ ਕੰਪਿਊਟਰ ਨਾਲ ਸਬੰਧਤ ਕੋਰਸ ਕਰਵਾ ਰਹੇ ਹਨ ਜਿੰਨਾਂ ਵਿੱਚ ਕੰਪਿਊਟਰ ਅਤੇ ਆਈ.ਟੀ ਸਬੰਧਤ ਕੀ ਤਰਾਂ ਦੇ ਕੋਰਸ ਕਰਵਾਏ ਜਾਣਗੇ ਜਿਸ ਸਬੰਧੀ ਸੀ.ਬੀ.ਏ. ਇਨਫੋਟੈਕ ਵਲੋਂ ਨਵੇਂ ਨਵੇਂ ਬੈਚ ਸ਼ੁਰੂ ਕੀਤੇ ਗਏ ਹਨ। ਸੀ.ਬੀ.ਏ ਇਨਫੋਟੈਕ ਵਲੋਂ ਕੰਪਿਊਟਰ ਬੇਸਿਕ ਕੋਰਸ, ਵੈਬ ਡਿਵੈਲਪਮੈਂਟ, ਵੈਬ ਡਿਜਾਈਨਿੰਗ, ਸਾਫਟਵੇਅਰ ਡਿਵੈਲਪਮੈਂਟ, ਸੀ, ਸੀ++, ਜਾਵਾ, ਡਿਜੀਟਲ ਮਾਰਕਟਿੰਗ, ਸਕੂਲ ਅਤੇ ਕਾਲਜ ਪ੍ਰੋਜੈਕਟ, ਫੈਸ਼ਨ ਡਿਜਾਈਨਿੰਗ, ਇੰਗਲਿਸ਼ ਸਪੀਕਿੰਗ ਕੋਰਸ, ਪਾਈਥਨ ਕੋਰਸ, ਸਮੇਤ ਹੋਰ ਕਈ ਕੋਰਸ ਕਰਵਾਏ ਜਾਂਦੇ ਹਨ, ਜਿੰਨਾਂ ਦੀ ਫੀਸ ਬਹੁਤ ਹੀ ਘੱਟ ਰੱਖੀ ਗਈ ਹੈ। ਚਾਹਵਾਨ ਵਿਦਿਆਰਥੀ ਅੱਜ ਹੀ ਸੀ.ਬੀ.ਏ.ਇੰਫੋਟੈਕ ਦੇ ਸੈਂਟਰ ਕਲਾਨੌਰ ਰੋਡ ਗੁਰਦਾਸਪੁਰ ਵਿਖੇ ਆ ਕੇ ਮਿਲਣ।