ਸਰਕਾਰੀ ਸਕੂਲਾਂ ਵਿੱਚ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਦੇ ਮੁੱਖ ਮੰਤਰੀ ਮਾਨ ਵਚਨਬੱਧ-ਰਮਨ ਬਹਿਲ

ਪੰਜਾਬ

ਸਰਕਾਰੀ ਹਾਈ ਸਕੂਲ ਬੱਬਰੀ ਵਿੱਚ ਵਰਦੀਆ ਵੰਡ ਸਮਾਰੋਹ ਆਯੋਜਿਤ


ਗੁਰਦਾਸਪੁਰ, 23 ਅਗਸਤ (ਸਰਬਜੀਤ ਸਿੰਘ)– ਸਰਕਾਰੀ ਹਾਈ ਸਕੂਲ ਬੱਬਰੀ ਵਿੱਚ ਵਿੱਦਿਆਰਥੀਆਂ ਨੂੰ ਵਰਦੀਆ ਵੰਡਣ ਲਈ ਇੱਕ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ਼-ਕਮ-ਸੀਨੀਅਰ ਆਗੂ ਰਮਨ ਬਹਿਲ ਸ਼ਾਮਲ ਹੋਏ।
ਰਮਨ ਬਹਿਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਚਨਬੱਧ ਹੈ। ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆ ਦੇ ਭਵਿੱਖ ਨੂੰ ਉਜਵੱਲ ਬਣਾਉਣ ਲਈ ਸਰਕਾਰ ਪੂਰੀ ਤਰਾ ਨਾਲ ਗੰਭੀਰ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀ ਨਿੱਜੀ ਸਕੂਲਾਂ ਦੇ ਵਿੱਦਿਆਰਥੀਆਂ ਤੋਂ ਸਿੱਖਿਆ ਦੇ ਮਾਮਲੇ ਵਿੱਚ ਪਿੱਛੇ ਦਿਖਾਈ ਨਹੀਂ ਦੇ ਰਹੇ ਹਨ। ਅਧਿਆਪਕਾਂ ਅਤੇ ਸਕੂਲਾਂ ਪ੍ਰਬੰਧਕਾਂ ਨੂੰ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਦੇਸ਼ ਪੱਧਰ ’ਤੇ ਆਪਣਾ ਅਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਣ। ਹਰ ਮੁਲਾਜ਼ਮ ਦਾ ਫਰਜ਼ ਬਣਦਾ ਹੈ ਕਿ ਉਹ ਸਮਾਜ ਨੂੰ ਆਪਣੇ ਕਿੱਤੇ ਰਾਹੀਂ ਕੁੱਝ ਨਾ ਕੁੱਝ ਦੇ ਕੇ ਜਰੂਰ ਜਾਣ ਤਾਂ ਜੋ ਸੇਵਾ ਮੁਕੱਤੀ ਤੋਂ ਬਾਅਦ ਉਨਾਂ ਨੂੰ ਮਹਿਸੂਸ ਹੋ ਸਕੇ ਕਿ ਸਮਾਜ ਦੇ ਸਰਵਪੱਖੀ ਵਿਕਾਸ ਵਿੱਚ ਉਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ।
ਇਸਮੌਕੇ ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਚਿਰਾਂ ਤੋਂ ਉਨਾਂ ਦੇ ਸਕੂਲ ਦਾ ਕੁੱਝ ਖੇਤਰ ਕੱਚਾ ਹੈ।ਜਿਸ ਕਰਕੇ ਮਿੱਟੀ ਹਵਾ ਨਾਲ ਉਡ ਕੇ ਵਿਦਿਆਰਥੀਆਂ ਦੇ ਕਮਰਿਆਂ ਵਿੱਚ ਜਾਂਦੀ ਹੈ।ਮੀਂਹ ਹਨੇਰੀ ਵਿੱਚ ਚਿੱਕੜ ਹੋਣ ਨਾਲ ਬੱਚੇ ਬਿਮਾਰ ਹੁੰਦੇ ਹਨ, ਤਾਂ ਮੌਕੇ ’ਤੇ ਹੀ ਰਮਨ ਬਹਿਲ ਵੱਲੋਂ ਸਬੰਧਿਤ ਅਧਿਕਾਰੀਆਂ ਨੂੰ ਬੁਲਾਇਆ ਗਿਆ ਅਤੇ ਉਨਾਂ ਨੂੰ ਕੱਚੀ ਜਗਾਂ ਪੱਕੀ ਕਰਨ ਦੇਨਿਰਦੇਸ਼ ਦਿੱਤੇ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਕੁੱਝ ਹੀ ਦਿਨਾਂ ਵਿੱਚ ਉਹ ਇਸ ਬਾਰੇ ਸਾਰੇ ਕੱਚੇ ਖੇਤਰ ਨੂੰ ਪੱਕਾ ਕਰ ਦੇਣਗੇ। ਇਸ ਮੌਕੇ ਸਕੂਲ ਸਟਾਫ ਚੇਅਰਮੈਨ ਸੁੱਚਾ ਸਿੰਘ ਸੁਲਤਾਨੀ, ਜੁਗੇਸ਼ ਸ਼ਰਮਾ, ਰਾਣਾ ਸ਼ੇਰਗਿੱਲ, ਮਿੰਟੂ ਸ਼ੇਰਗਿੱਲ, ਲਾਡੀ ਜੀਵਨਵਾਲ, ਸਤਪਾਲ ਬੱਬਰੀ, ਸੁਰਜੀਤ ਜੀਵਨਵਾਲ, ਗੁਰਵਿੰਦਰ ਸਿੰਘ, ਰਾਮ ਲਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *