ਗੁਰਦਾਸਪੁਰ, 23 ਅਗਸਤ (ਸਰਬਜੀਤ ਸਿੰਘ)–ਉਪ ਸਕੱਤਰ ਅਕਾਦਮਿਕ ਪੰਜਾਬ ਐਜੂਕੇਸ਼ਨ ਬੋਰਡ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆਕਿ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਰਕਾਰੀ/ਏਡਿਡ/ਐਫਲੀਏਟ ਅਤੇ ਐਸੋਸੀਏਟਡ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿਬੋਰਡ ਵੱਲੋਂ ਅਕਾਦਮਿਕ ਸਾਲ 2022-23 ਲਈ 5ਵੀਂ, 8ਵੀ, ਵੀਂ ਤੇ 12ਵੀਂ ਸ਼੍ਰੇਣੀ ਲਈ ਸਕੂਲਾਂ ਵਿੱਚ ਦਾਖਲਾ ਲੈਣ ਲਈ ਰੈਗੂਲਰ ਵਿਦਿਆਰਥੀਆਂ ਵਾਸਤੇ ਦਾਖਲੇ ਦੀ ਅੰਤਿਮ ਮਿਤੀ 31/7/2022 ਰੱਖੀ ਗਈ ਸੀ। ਜਿਸਵਿੱਚ ਹੁਣ 15-9-2022 ਤੱਕ ਵਾਧਾ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਆਪਣਾ ਉਜਵੱਲ ਭਵਿੱਖ ਬਣਾਉਣ ਵਿੱਚ ਦਾਖਲਾ ਲੈ ਸਕਣ।