3 ਦਿਨਾਂ ਦਾ ਮਿਲਿਆ ਰਿਮਾਂਡ
ਗੁਰਦਾਸਪੁਰ, 23 ਅਗਸਤ (ਸਰਬਜੀਤ ਸਿੰਘ)–ਥਾਣਾ ਸਿਟੀ ਦੀ ਪੁਲਸ ਵੱਲੋਂ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਪਤੀ-ਪਤਨੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਲਈ ਅਦਾਲਤ ਵੱਲੋਂ 3 ਦਿਨਾ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਮੁੱਦਈ ਨੇ ਦੱਸਿਆ ਕਿ ਉਸਦੀ ਪਹਿਚਾਣ ਸੁਖਪ੍ਰੀਤ ਉਰਫ ਪ੍ਰੀਤੀ ਅਤੇ ਅਮਨਦੀਪ ਸਿੰਘ ਨਾਲ ਹੋ ਗਈ ਸੀ। ਜੋ ਅਮਨਦੀਪ ਸਿੰਘ ਪਾਰਟੀ ਬੁਟੀਕ, ਸੈਲੂਨ ਅਤੇ ਸਨਿਆਰੇ ਦਾ ਕੰਮ ਕਰਦੇ ਸਨ ਅਤੇ ਸੁਖਪ੍ਰੀਤ ਕੌਰ ਨੇ ਉਸ ਨੂੰ ਕਿਹਾ ਕਿ ਉਨਾਂ ਪੈਸਿਆਂ ਦੀ ਲੋੜ ਹੈ, ਉਨਾਂ ਦੁਬਈ ’ਤੇ ਸੋਨਾ ਲੈਣ ਜਾਣਾ ਹੈ, ਉਹ ਜਲਦੀ ਹੀ ਪੈਸੇ ਵਾਪਸ ਕਰ ਦੇਣਗੇ ਜਾਂ ਦੁਬਈ ਤੋਂ ਲਿਆ ਘੱਟ ਰੇਟ ’ਤੇ ਸੋਨਾ ਦੇ ਦੇਣਗੇ। ਉਨਾਂ ਦੇ ਵਿਸ਼ਵਾਸ਼ ਦਿਵਾਉਣ ’ਤੇ 19 ਨਵੰਬਰ 2019 ਨੂੰ ਆਪਣੇ ਭਰਾ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਠੱਕਰ ਸੰਧੂ ਦੇ ਨਾਲ ਬੱਸ ਸਟੈਂਡ ਗੁਰਦਾਸਪੁਰ ਦੇ ਇੱਕ ਹੋਟਲ ਆਈ। ਜਿਥੇ ਉਸਨੇ ਆਪਣੀ ਮਾਸੀ ਰਘਬੀਰ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਗੁਰਦਾਸਪੁਰ ਨੂੰ ਵੀ ਬੁਲਾ ਲਿਆ ਅਤੇ ਇੰਨਾਂ ਨੂੰ ਗੱਲ ਦੱਸੀ। ਸੁਖਪ੍ਰੀਤ ਕੌਰ ਅਤੇ ਉਸਦੇ ਪਤੀ ਅਮਨਦੀਪ ਸਿੰਘ ਨੂੰ 30 ਲੱਖ ਰੁਪਏ ਦੇ ਦਿੱਤੇ। ਜਿਨਾਂ ਕਿਹਾ ਕਿ ਜਲਦੀ ਹੀ ਪੈਸੇ ਵਾਪਸ ਕਰ ਦੇਵੇਗਾ ਜਾਂ ਸਸਤੇ ਰੇਟ ਵਿੱਚ ਲਿਆਂਦਾ ਸੋਨਾ ਦੇ ਦੇਵਾਂਗੇ, ਜਿੰਨਾਂ ਕਿਹਾ ਕਿ ਤੁਸੀ ਸਸਤੇ ਰੇਟ ’ਤੇ ਸੋਨਾ ਦੇ ਦਿਓ ਤੁਹਾਡੇ ਪੈਸੇ ਨਹੀਂ ਮੰਗਦੇ, ਉਸਦੇ ਕਹਿਣ ’ਤੇ ਉਸਨੇ ਉਸਨੂੰ ਬਤੌਰ ਗਰੰਟੀ ਪੰਜਾਬ ਐਂਡ ਸਿੰਧ ਬੈਂਕ ਦਾ ਚੈਕ 13 ਲੱਖ ਰੂਪਏ ਅਤੇ ਇੰਡੋਸਲੈਂਡ ਬੈਂਕ ਦਾ ਚੈਕ 17 ਲੱਖ ਰੂਪਏ 16 ਅਪ੍ਰੈਲ 2020 ਲਈ ਦਿੱਤੇ। ਦੋਸ਼ੀਆਂ ਵੱਲੋਂ ਦਿੱਤੇ ਗਏ ਚੈਕ ਨੂੰ ਬੈਂਕ ਵਿੱਚ ਲਗਾਇਆ ਗਿਆ ਤਾਂ ਪਤਾ ਚਲਾ ਕਿ ਬੈਂਕ ਵਿੱਚ ਕੋਈ ਵੀ ਪੈਸਾ ਨਾ ਹੋਣ ਕਰਕੇ ਚੈਕ ਬਾਉਸ ਹੋ ਗਿਆ ਹੈ। ਦੋਸ਼ੀਆ ਨੇ ਨਾ ਤਾਂ ਸੋਨਾ ਦਿੱਤਾ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਅਜਿਹਾ ਕਰਕੇ ਦੋਸ਼ੀਆਂ ਵੱਲੋਂ ਉਨਾਂ ਨਾਲ ਠੱਗੀ ਮਾਰੀ ਗਈ।
ਜਾਂਚ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਕਿ ਦੋਸ਼ੀ ਕੇਂਦਰੀ ਜੇਲ ਅੰਮਿ੍ਰਤਸਰ ਵਿਖੇ ਬੰਦ ਸਨ। ਇਸ ਮਾਮਲੇ ਵਿੱਚ ਪੁੱਛਗਿੱਛ ਲਈ ਦੋਵਾਂ ਦੋਸ਼ੀਆਂ ਨੂੰ ਪ੍ਰੋਡੈਕਸ਼ਨ ਵਰੰਟ ਲਿਆ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਨਾਂ ਨੂੰ 3 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ।