ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਵੱਲੋਂ ਕੁਝ ਕਿਸਾਨੀ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਰੇਲ ਰੋਕੋ ਅੰਦੋਲਨ ਡੀ.ਸੀ ਅੰਮ੍ਰਿਤਸਰ ਨੇ ਮੰਗਾਂ ਮੰਨ ਕੇ ਕਰਵਾਇਆ ਰੱਦ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 26 ਸਤੰਬਰ (ਸਰਬਜੀਤ ਸਿੰਘ)– ਭਾਰਤੀਆਂ ਕਿਸਾਨ ਮਜਦੂਰ ਯੂਨੀਅਨ ਵੱਲੋਂ ਕਿਸਾਨੀ ਮੰਗਾ ਨੂੰ ਲੈ ਕੇ ਰੇਲ ਰੋਕੋ ਅੰਦੋਲਨ ਸ਼ੁਰੂ ਕਰਨ ਲਈ ਡੀ ਸੀ ਅੰਮਿ੍ਤਸਰ ਦੇ ਦਫਤਰ ਮੋਹਰੇ ਰੋਸ ਪਰਦਰਸ਼ਨ ਧਰਨਾ ਸ਼ੁਰੂ ਕੀਤਾ ਗਿਆ ਸੀ, ਪਰ ਡੀ.ਸੀ ਅੰਮ੍ਰਿਤਸਰ ਵੱਲੋਂ ਮੌਕੇ ਤੇ ਆਕੇ ਕਿਸਾਨ ਆਗੂਆਂ ਨਾਲ ਗੱਲ ਬਾਤ ਕਰਨ ਤੇ ਰੱਖੀਆਂ ਮੰਗਾ ਮੰਨ ਲੈਣ ਤੋਂ ਉੱਪਰੰਤ ਰੇਲ ਰੋਕੋ ਅੰਦੋਲਨ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ,ਜੋ ਬਹੁਤ ਹੀ ਵਧੀਆ ਤੇ ਲੋਕਾਂ ਦੀ ਮੰਗ ਵਾਲਾ ਚੰਗਾ ਫੈਸਲਾ ਕਿਹਾ ਜਾ ਸਕਦਾ ਹੈ, ਕਿਉਂਕਿ ਰੋਲ ਰੋਕੋ ਅੰਦੋਲਨ ਪ੍ਰੋਗ੍ਰਾਮ ਰਾਹੀਂ ਹਜਾਰਾਂ ਰੇਲ ਮੁਸਾਫਰਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਣਾ ਸੀ ਇਸ ਕਰਕੇ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਰੱਦ ਕਰਨ ਵਾਲੇ ਫੈਸਲੇ ਦੀ ਸਲਾਘਾ ਕਰਦੀ ਹੋਈ ਇਸ ਨੂੰ ਸਮੇਂ ਦੀ ਲੋੜ ਵਾਲਾ ਵਧੀਆ ਫੈਸਲਾ ਮੰਨਦੀ ਹੈ ਅਤੇ ਸਰਕਾਰ ਵੱਲੋਂ ਮੰਗਾਂ ਮੰਨ ਲੈਣ ਦਾ ਧੰਨਵਾਦ ਕਰਦੀ ਹੋਈ ਬਾਕੀ ਰਹਿੰਦੀਆਂ ਕਿਸਾਨਾਂ ਮੰਗਾ ਵੀ ਪਰਵਾਨ ਕਰਨ ਦੀ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ। ਇਹਨਾਂ ਸ਼ਬਦਾਂ ਦਾ ਪਰਗਟਾਵਾ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੰਮ੍ਰਿਤਸਰ ਦੇ ਡੀ ਸੀ ਵੱਲੋਂ ਕਿਸਾਨੀ ਮੰਗਾ ਮੰਨਕੇ ਰੇਲ ਰੋਕੋ ਅੰਦੋਲਨ ਖਤਮ ਕਰਾਉਣ ਦੀ ਸਲਾਘਾ ਅਤੇ ਸਰਕਾਰ ਤੋਂ ਬਾਕੀ ਰਹਿੰਦੀਆਂ ਕਿਸਾਨੀ ਮੰਗਾ ਤੁਰੰਤ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਕੀਤਾ, ਉਨ੍ਹਾਂ ਭਾਈ ਖਾਲਸਾ ਨੇ ਸਪੱਸ਼ਟ ਕੀਤਾ ਕਿਸਾਨਾਂ ਵੱਲੋਂ ਕਿਸਾਨੀ ਮੋਰਚੇ ਦਰਮਿਆਨ ਸਹੀਦ ਤੇ ਜਖਮੀ ਹੋਣ ਵਾਲਿਆ ਲਈ ਮੁਆਵਜ਼ਾ, ਪਰਵਾਹ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ, ਸਾਰੀਆਂ ਫ਼ਸਲਾਂ ਤੇ ਐਮ ਐਸ ਪੀ ਦਾ ਗਰੰਟੀ ਵਾਲਾ ਕਾਨੂੰਨ ਲਿਆਉਣ ਸਮੇਤ ਬਹੁਤ ਸਾਰੀਆਂ ਕਿਸਾਨੀ ਮੰਗਾ ਨਾ ਮੰਨਣ ਦੇ ਰੋਸ ਵਜੋਂ ਡੀ ਸੀ ਅੰਮਿ੍ਤਸਰ ਦੇ ਦਫਤਰ ਮੋਹਰੇ ਰੋਸ ਪਰਦਰਸ਼ਨ ਧਰਨਾ ਤੇ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਹੋਇਆ ਸੀ, ਭਾਈ ਖਾਲਸਾ ਨੇ ਦੱਸਿਆ ਡੀ ਸੀ ਅੰਮਿ੍ਤਸਰ ਨੇ ਕਿਸਾਨ ਆਗੂਆਂ ਨਾਲ ਇੰਨਾ ਸਾਰੀਆਂ ਮੰਗਾ ਸਬੰਧੀ ਗੱਲਬਾਤ ਤੋਂ ਬਾਦ ਮਰਨ ਵਾਲਿਆ ਤੇ ਜਖਮੀ ਹੋਏ ਕਿਸਾਨਾਂ ਨੂੰ ਚੈਕ ਵੰਡੇ ਤੇ ਹੋਰ ਮੰਗਾਂ ਵੀ ਪਰਵਾਨ ਕਰਨ ਦਾ ਭਰੋਸਾ ਦੇ ਕੇ ਰੇਲ ਰੋਕੋ ਅੰਦੋਲਨ ਨੂੰ ਰੱਦ ਕਰਵਾ ਦਿੱਤਾ ਹੈ ਭਾਈ ਖਾਲਸਾ ਨੇ ਦੱਸਿਆ ਭਾਰਤੀਆ ਕਿਸਾਨ ਮਜਦੂਰ ਯੂਨੀਅਨ ਦੇ ਕੌਮੀ ਲੀਡਰ ਸ ਸਰਵਣ ਸਿੰਘ ਪਧੇਰ ਨੇ ਡੀ ਸੀ ਅੰਮਿ੍ਤਸਰ ਵੱਲੋਂ ਸਾਰੀਆਂ ਪਰਵਾਨ ਕੀਤੀਆਂ ਮੰਗਾ ਸਬੰਧੀ ਰੋਸ ਪਰਦਰਸ਼ਨ ਧਰਨੇ ਤੇ ਬੈਠੇ ਕਿਸਾਨ ਸੰਗਰਸੀਆ ਨੂੰ ਦੱਸਿਆ ਤੇ ਰੇਲ ਰੋਕੋ ਅੰਦੋਲਨ ਨੂੰ ਰੱਦ ਕਰਨ ਦਾ ਐਲਾਨ ਕੀਤਾ ਭਾਈ ਖਾਲਸਾ ਨੇ ਦੱਸਿਆ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਡੀ ਸੀ ਅੰਮਿ੍ਤਸਰ ਵੱਲੋਂ ਕਿਸਾਨੀ ਮੰਗਾ ਪ੍ਰਵਾਨ ਕਰਕੇ ਰੇਲ ਰੋਕੋ ਅੰਦੋਲਨ ਖਤਮ ਕਰਵਾਉਣ ਵਾਲੀ ਨੀਤੀ ਦੀ ਸਲਾਘਾ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਤਿੰਨ ਖੇਤੀ ਬਿੱਲ ਰੱਦ ਕਰਨ ਸਮੇਂ ਦਿੱਲੀ’ਚ ਕਿਸਾਨ ਸੰਗਰਸੀਆ ਨਾਲ ਹੋਏ ਸਮਝੌਤੇ ਤਹਿਤ ਸਾਰੀਆਂ ਫ਼ਸਲਾਂ ਤੇ ਐਮ ਐਸ ਪੀ ਵਾਲਾ ਗਰੰਟੀ ਸੁਦਾ ਕਾਨੂੰਨ ਅਤੇ ਹੋਰ ਸਾਰੀਆਂ ਮੰਗਾ ਪ੍ਰਵਾਨ ਕੀਤੀਆਂ ਜਾਣ ਤਾਂ ਕਿ ਕਿਸਾਨਾ ਨੂੰ ਰੇਲਾ ਤੇ ਸੜਕੀ ਆਵਾਜਾਈ ਰੋਕ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਮਜ਼ਬੂਰ ਨਾ ਹੋਣਾ ਪਵੇ। ਇਸ ਮੌਕੇ ਭਾਈ ਖਾਲਸਾ ਨਾਲ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਅੰਮਿ੍ਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਸਿੰਦਾ ਸਿੰਘ ਤੇ ਭਾਈ ਪਿਰਥੀ ਸਿੰਘ ਧਾਰੀਵਾਲ ਧਰਮਕੋਟ, ਭਾਈ ਜਗਜੀਤ ਸਿੰਘ ਸੈਦੇਸਾਹਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਜਲੰਧਰ ਭਾਈ ਸੁਖਦੇਵ ਸਿੰਘ ਫੌਜੀ, ਬਾਬਾ ਗੁਰਦੀਪ ਸਿੰਘ ਤੇ ਭਾਈ ਕਰਮ ਸਿੰਘ ਰੂਮੀ ਵਾਲਾ ਆਦਿ ਆਗੂ ਹਾਜਰ ਸਨ।।

Leave a Reply

Your email address will not be published. Required fields are marked *