ਗੁਰਦਾਸਪੁਰ , 4 ਮਈ (ਸਰਬਜੀਤ ਸਿੰਘ)–ਸੁਮਿਤ ਭੱਲਾ ਦੁਆਰਾ ਬਤੌਰ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋਂ ਆਪਣਾਂ ਅਹੁਦਾ ਸੰਭਾਲਿਆ । ਸੁਮਿਤ ਭੱਲਾ ਨੇ ਵਿਸ਼ਵਾਸ਼ ਦਿਵਾਊਦੇ ਹੋਏ ।ਕਿਹਾ ਕਿ ਉਹ ਜਿਲ੍ਹਾ ਗੁਰਦਾਸਪੁਰ ਵਿੱਚ ਪੰਜਾਬ ਕਨੂੰਨੀ ਸੇਵਾਵਾਂ ਅਤੇ ਨਾਲਸਾ ਦੀਆਂ ਸਕੀਮਾਂ ਜੋ ਚੱਲ ਰਹੀਆ ਹਨ ।ਉਹਨਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਇਆ ਜਾਵੇਗਾ ।ਉਹਨਾਂ ਕਿਹਾ ਕਿ ਮੁਫਤ ਕਾਨੂੰਨੀ ਸਹਾਇਤਾ ਤਹਿਤ ਜਿਲ੍ਹੇ ਵਿੱਚ ਅਤੇ ਸਬ ਡਵੀਜਨ ਸਕੂਲ ਕਾਲਜਾਂ ਅਤੇ ਕਸਬਿਆਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸਕੀਮਾਂ ਸੰਬੰਧੀ ਜਾਣਕਾਰੀ ਦੇਣ ਲਈ ਸੈਮੀਨਾਰਾਂ ਦਾ ਆਯੋਜਨ ਕਰਵਾਉਣਗੇ ।ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਝਗੜੇ ਗੁਰਦਾਸਪੁਰ ਦੇ ਦਫਤਰਾਂ ਨਾਲ ਸੰਪਰਕ ਕਰ ਸਕਦੇ ਹਨ ।ਉਹਨਾਂ ਇਹ ਵੀ ਦੱਸਿਆ ਕਿ ਜਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਸਥਾਪਿਤ ਮੀਡੀਏਸ਼ਨ ਕੇਂਦਰ ਵਿੱਚ ਵਿੱਚ ਲੋਕਾਂ ਦੀ ਆਪਸੀ ਝਗੜਿਆਂ ਦਾ ਨਿਪਟਾਰਾ ਵੀ ਕੀਤਾ ਜਾਂਦਾ ਹੈ ।