ਗੁਰਦਾਸਪੁਰ 4 ਮਈ (ਸਰਬਜੀਤ ਸਿੰਘ)–ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨਿਤਿਕ ਭਾਰਤ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਵਫਦ ਨੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ ਦੀ ਗੈਰ-ਹਾਜ਼ਰੀ ਕਾਰਨ ਜੀ ੲੇ ਸਚਿਨ ਪਾਠਕ ਨੂੰ ਸੌਂਪਿਆ ਗਿਆ ਨੂੰ ਸੌਂਪਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ,ਬਲਬੀਰ ਸਿੰਘ ਰੰਧਾਵਾ ਪ੍ਰਧਾਨ ਪੰਜਾਬ ਕਿਸਾਨ ਮਜਦੂਰ ਯੂਨੀਅਨ,ਸ਼ਮਸ਼ੇਰ ਸਿੰਘ ਸ਼ੇਰਾ ਪ੍ਰਧਾਨ ਯੂਥ ਕਿਸਾਨ ਵਿੰਗ ਪੰਜਾਬ,ਨੇ ਕਿਹਾ ਕਿ ਦੇਸ਼ ਦੇ ਲਈ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਪਹਿਲਵਾਨ 23 ਅਪ੍ਰੈਲ ਤੋ ਜੰਤਰ ਮੰਤਰ ਉੱਪਰ ਧਰਨੇ ਤੇ ਬੈਠੇ ਹਨ। ਭਾਜਪਾ ਸਾਂਸਦ ਅਤੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਪਰ ਮਹਿਲਾ ਪਹਿਲਵਾਨਾਂ ਦੇ ਯੌਨ ਸ਼ੋਸ਼ਣ ਦੇ ਗੰਭੀਰ ਅਰੋਪ ਹਨ। ਪੀੜਤ ਮਹਿਲਾ ਪਹਿਲਵਾਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਲੰਬਾ ਸਮਾਂ ਬੀਤ ਜਾਣ ਤੇ ਐਫ ਆਈ ਆਰ ਦਰਜ ਨਾ ਹੋਣ ਤੇ ਪੀੜਤਾਂ ਨੇ ਮਾਣਯੋਗ ਸੁਪਰੀਮ ਕੋਰਟ ਦਾ ਸਹਾਰਾ ਲਿਆ ਅਤੇ ਫਿਰ ਮਾਣਯੋਗ ਸੁਪਰੀਮ ਕੋਰਟ ਦੇ ਅਦੇਸ਼ਾਂ ਤੋਂ ਬਾਅਦ ਬ੍ਰਿਜ ਭੂਸ਼ਨ ਸ਼ਰਨ ਦੇ ਉੱਪਰ ਪੋਕਸੋ ਐਕਟ ਵਰਗੀਆਂ ਅਤਿ ਗੰਭੀਰ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਪ੍ਰੰਤੂ ਉਸ ਦੇ ਬਾਵਜੂਦ ਆਰੋਪੀ ਬ੍ਰਿਜ ਭੂਸ਼ਨ ਸ਼ਰਨ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਇਸ ਦੇ ਇਲਾਵਾ ਬ੍ਰਿਜ ਭੂਸ਼ਣ ਸ਼ਰਨ ਉੱਪਰ 302,307 ਆਰਮਸ ਐਕਟ,ਗੈਂਗਸਟਰ ਐਕਟ ਵਰਗੀਆਂ ਗੰਭੀਰ ਧਾਰਾਵਾਂ ਵਿੱਚ ਅਨੇਕਾਂ ਮਾਮਲੇ ਪਹਿਲਾਂ ਤੋ ਦਰਜ ਹਨ।
ਇਸ ਲਈ ਅਸੀਂ ਮਾਨਯੋਗ ਰਾਸ਼ਟਰਪਤੀ ਜੀ ਤੋਂ ਮੰਗ ਕਰਦੇ ਹਾਂ ਕਿ ਆਪ ਸੰਵਿਧਾਨਕ ਤੌਰ ਤੇ ਭਾਰਤ ਦੇ ਸਰਬ-ਉੱਚ ਪਦ ਉੱਪਰ ਬਿਰਾਜਮਾਨ ਹੋ ਅਤੇ ਸੰਵਿਧਾਨ ਨੂੰ ਬਚਾਉਣ ਦੀ ਜ਼ਿੰਮੇਵਾਰੀ ਆਪ ਜੀ ਦੀ ਹੈ। ਇਸ ਲਈ ਅਸੀਂ ਆਪ ਜੀ ਨੂੰ ਅਪੀਲ ਕਰਦੇ ਹਾਂ ਕਿ ਇਸ ਅਤਿ ਗੰਭੀਰ ਮਾਮਲੇ ਵਿੱਚ ਮਹਿਲਾ ਪਹਿਲਵਾਨਾਂ ਦੇ ਨਾਲ ਇੰਨਸਾਫ ਕੀਤਾ ਜਾਵੇ ਅਤੇ ਯੌਨ ਸੋਸ਼ਣ ਦੇ ਅਰੋਪੀ ਬ੍ਰਿਜ ਭੂਸ਼ਣ ਸ਼ਰਨ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜਿਸ ਨਾਲ ਆਮ ਲੋਕਾਂ ਦਾ ਕਾਨੂੰਨ ਉੱਪਰ ਵਿਸ਼ਵਾਸ਼ ਬਣਿਆ ਰਹੇ।
ਕਿਸਾਨ ਆਗੂਆਂ ਨੇ ਕਿਹਾ ਕਿ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਦਿਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਆਪਣੇ ਦੇਸ਼ ਦੀਆਂ ਧੀਆਂ ਦੇ ਨਾਲ ਚਟਾਨ ਵਾਂਗ ਖੜਾ ਰਹੇਗਾ। ਇਸ ਮੌਕੇ ਪਰਮਪਾਲ ਸਿੰਘ ਮੇਤਲਾ, ਸਤਿੰਦਰ ਸਿੰਘ ਭਗਠਾਣਾ, ਗੁਰਜੀਤ ਸਿੰਘ ਵਡਾਲਾ ਬਾਂਗਰ,ਐਸ ਡੀ ਓ ਅਜੈਬ ਸਿੰਘ ਬਹਾਦਰ ਸ਼ੈਣ,ਸੁਖਵਿੰਦਰ ਸਿੰਘ ਘੁੰਮਣ,ਅਰਸ਼ਪ੍ਰੀਤ ਸਿੰਘ ਤਲਵੰਡੀ ਹਿੰਦੂਆ , ਚਰਨਜੀਤ ਸਿੰਘ ਲੱਖੋਵਾਲ, ਮੁਖਤਿਆਰ ਸਿੰਘ ਉਗਰੇਵਾਲ, ਸੁਖਵੰਤ ਸਿੰਘ ਸਠਿਆਲੀ, ਮੁਖਤਾਰ ਸਿੰਘ ਪਰਾਚਾ, ਚਮਨ ਮਸੀਹ, ਲਖਵਿੰਦਰ ਸਿੰਘ ਜਾਗੋਵਾਲ ਬਾਂਗਰ, ਅਮਰੀਕ ਸਿੰਘ ਕੋਟ ਮੌਲਵੀ, ਸਤਨਾਮ ਸਿੰਘ ਕੋਟ ਮੌਲਵੀ, ਚਰਨਜੀਤ ਸਿੰਘ ਉਗਰੇਵਾਲ,ਬਲਵਿੰਦਰ ਸਿੰਘ ਚਾਕਾਂਵਾਲੀ, ਜਸਬੀਰ ਸਿੰਘ ਸੇਖਾ, ਪ੍ਰੇਮ ਮਸੀਹ ਸੋਨਾ, ਸਰਵਣ ਸਿੰਘ ਭੋਲਾ, ਫੂਲ ਚੰਦ, ਬਚਨ ਸਿੰਘ ਬੋਪਾਰਾਏ, ਅਮਨਦੀਪ ਸਿੰਘ ਗੁਰਾਇਆ, ਕੁਲਦੀਪ ਸਿੰਘ ਲਾਡੀ ਹਾਜਰ ਸਨ।


