ਕੱਲ੍ਹ ਸ਼ਹਿਰ ਅਤੇ ਗ੍ਰਾਮੀਣ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ

ਗੁਰਦਾਸਪੁਰ

ਗੁਰਦਾਸਪੁਰ, 1 ਮਈ (ਸਰਬਜੀਤ ਸਿੰਘ)-ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਗੁਰਦਾਸਪੁਰ ਇੰਜੀ. ਹਿਰਦੇਪਾਲ ਸਿੰਘ ਬਾਜਵਾ ਵੱਲੋਂ ਪ੍ਰੈਸ ਨੋਟ ਜਾਰੀ ਕਰਦਿਆ ਦੱਸਿਆ ਕਿ ਸਬ ਅਰਬਨ ਉਪ ਮੰਡਲ ਅਧੀਨ ਚੱਲਦੇ 11 ਕੇ.ਵੀ ਆਈ.ਟੀ.ਆਈ ਫੀਡਰ ਅਤੇ 11 ਕੇ.ਵੀ ਪੁੱਡਾ ਫੀਡਰ ਦੀ ਜਰੂਰੀ ਮੁਰੰਮਤ ਲਈ 2 ਮਈ ਨੂੰ ਬਿਜਲੀ ਸਪਲਾਈ ਸਵੇਰੇ 10 ਵਜੇ ਤੋੰ ਸ਼ਾਮ 4 ਵਜੇ ਤੱਕ ਬੰਦ ਰਹੇਗਾ | ਜਿਸ ਕਾਰਨ ਆਈ.ਟੀ.ਆਈ ਫੀਡਰ ਤੋਂ ਚੱਲਦੇ ਇਲਾਕੇ ਰਣਜੀਤ ਬਾਗ, ਪ੍ਰਬੋਧ ਚੰਦਰ ਨਗਰ, ਇੰਡਰਸਟਰੀਅਲ ਏਰੀਆ, ਪਿੰਡ ਮਾਨ ਕੌਰ ਆਦਿ ਅਤੇ ਪੁੱਡਾ ਫੀਡਰ ਤੋਂ ਚੱਲਦੇ ਪੁੱਡਾ ਕਲੌਨੀ ਰਵੀਦਾਸ ਚੌਂਕ, ਰੋੜੀ ਮੁਹੱਲਾ, ਆਰਮੀ ਹੈਡਕੁਆਟਰ ਅਤੇ ਸਿਵਲ ਲਾਈਨ ਏਰੀਆ ਦੀ ਬਿਜਲੀ ਪ੍ਰਭਾਵਿਤ ਰਹੇਗੀ |

Leave a Reply

Your email address will not be published. Required fields are marked *