ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਹਿਰੀ ਪਾਣੀ ਕਿਸਾਨਾੰ ਨੂੰ ਪੁੱਜਦਾ ਕਰਨ ਲਈ ਲੰਬੇ ਅਰਸੇ ਤੋਂ ਬੰਦ ਪਏ ਨਹਿਰੀ ਖਾਲ ਜੋ ਕਿ ਕੁੱਝ ਕਿਸਾਨਾਂ ਵੱਲੋਂ ਆਪਣੇ ਖੇਤਾਂ ਵਿੱਚ ਮਿਲਾ ਲੈ ਗਏ ਸਨ। ਉਸ ਨੂੰ ਦਰੁਸਤ ਕਰਨ ਲਈ ਕਾਨੂੰਗੋ ਨੰਦ ਲਾਲ ਅਤੇ ਸਬੰਧਤ ਪਟਵਾਰੀਆਂ ਵੱਲੋਂ ਪਿੰਡ ਪੂਰੋਵਾਲ ਜੱਟਾਂ ਵਿੱਚ ਨਹਿਰੀ ਖਾਲ ਦੀ ਨਿਸ਼ਾਨਦੇਹੀ ਕੀਤੀ ਅਤੇ ਇਹ ਖਾਲ ਨੂੰ ਪਾਣੀ ਦੀ ਨਿਕਾਸੀ ਲਈ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਅਜਿਹਾ ਕੰਮ ਨਾ ਕਰਨ ਕਿ ਸਰਕਾਰੀ ਸੰਪਤੀ ਨਹਿਰੀ ਖਾਲ ਨਾਲ ਛੇੜਛਾੜ ਨਾ ਕਰਨ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ ਹਨ ਕਿ ਉਹ ਕਿਸਾਨਾਂ ਨੂੰ ਨਹਿਰੀ ਪਾਣੀ ਝੋਨੇ ਦੀ ਫਸਲ ਲਈ ਪੁੱਜਦਾ ਕਰਨਗੇ ਇਸ ਲਈ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨਾ ਹੇਠਾਂ ਜਾਣ ਲਈ ਇਹ ਉਪਰਾਲਾ ਉਨ੍ਹਾਂ ਵੱਲੋਂ ਕੀਤਾ ਗਿਆ ਜਿਸ ਤਹਿਤ ਅਸੀ ਖਾਲ ਨੂੰ ਮੁੜ ਸੁਰਜੀਤ ਕਰਨ ਲਈ ਇੱਥੇ ਆਏ ਹਾਂ ਇਸ ਖਾਲ ਰਾਹੀ ਸੈਕੜੇ ਏਕੜ ਜਮੀਨਾਂ ਨੂੰ ਝੋਨੇ ਦੀ ਫਸਲ ਲਈ ਪਾਣੀ ਮਿਲੇਗਾ ਅਤੇ ਧਰਤੀ ਹੇਠਲਾ ਪਾਣੀ ਬੱਚੇਗਾ।


