ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)–ਲਾਭ ਅਕਲੀਆ ਗੁਰਜਿੰਦਰ ਸਿੰਘ ਬੁਬਾਣਿਆਂ ਨੇ ਅੰਤਰ ਰਾਸ਼ਟਰੀ ਮਜਦੂਰ ਦਿਵਸ ਦੇ ਮੌਕੇ ਤੇ 1 ਮਈ ਨੂੰ 11 ਵਜੇ ਤਰਕਸ਼ੀਲ ਭਵਨ ਬਰਨਾਲਾ ਵਿਖੇ ਇੱਕ ਕਾਨਫਰੰਸ ਕੀਤੀ ਜਾ ਰਹੀ ਹੈ। ਜਿਸ ਵਿੱਚ ਮਜਦੂਰ ਦਿਵਸ ਬਾਰੇ ਅਤੇ ਉਨ੍ਹਾੰ ਦੀ ਹੱਕੀ ਮੰਗਾਂ ਨੂੰ ਲੈਣ ਲਈ ਵਿਸ਼ੇਸ਼ ਤੌਰ ਤੇ ਮੁੱਖ ਬੁਲਾਰੇ ਕਾਮਰੇਡ ਪੀ.ਜੇ ਜੈਮਜ (ਜਨਰਲ ਸਕੱਤਰ), ਕਾਮਰੇਡ ਤੁਹਿਨ ਦੇਵ (ਸੈਂਟਰ ਕਮੇਟੀ ਮੈੰਬਰ) ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ। ਸੀ.ਪੀ.ਆਈ (ਐਮ.ਐਲ) ਰੈਡ ਸਟਾਰ ਮਜਦੂਰ ਅਧਿਕਾਰ ਅੰਦੋਲਨ ਪੰਜਾਬ ਵੱਲੋਂ ਸਮੂਹ ਮਜਦੂਰਾਂ ਨੂੰ ਕਾਨਫਰੰਸ ਵਿੱਚ ਵਿਸ਼ੇਸ਼ ਤੌਰ ਤੇ ਵੱਧ ਚੜ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।


