ਪੱਤਰਕਾਰ ਸਰਬਜੀਤ ਸਿੰਘ ਨੂੰ ਸਦਮਾ, ਜਿਗਰੀ ਦੋਸਤ ਦਾ ਹੋਇਆ ਦਿਹਾਂਤ

ਗੁਰਦਾਸਪੁਰ

ਗੁਰਦਾਸਪੁਰ, 27 ਅਪ੍ਰੈਲ (ਸਰਬਜੀਤ ਸਿੰਘ)–ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਨੂੰ ਉਦੋ ਭਾਰੀ ਸਦਮਾ ਪਹੁੰਚਾ ਜਦੋਂ ਕਿ ਉਨ੍ਹਾਂ ਦੇ ਜਿਗਰੀ ਦੋਸਤ ਲੇਖਾਕਾਰ ਮਾਰਕਿਟ ਕਮੇਟੀ ਕਲਾਨੌਰ ਹਰਜੀਤ ਸਿੰਘ ਵੜੈਚ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।

ਵਰਣਯੋਗ ਹੈ ਕਿ ਹਰਜੀਤ ਸਿੰਘ ਵੜੈਚ ਮਾਰਕਿਟ ਕਮੇਟੀ ਕਲਾਨੌਰ ਵਿਖੇ ਲੇਖਾਕਾਰ ਵਜੋਂ ਸਰਬਜੀਤ ਸਿੰਘ ਨਾਲ ਇਕੱਠਿਆ 34 ਸਾਲ ਕੰਮ ਕਰਦੇ ਰਹੇ ਸਨ। ਉਨ੍ਹਾਂ ਦੇ ਦੁਨੀਆਂ ਤੋਂ ਅਲਵਿਦਾ ਕਹਿ ਜਾਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਸਰਬਜੀਤ ਸਿੰਘ ਭਾਰੀ ਸਦਮੇ ਵਿੱਚ ਹਨ। ਇੰਨ੍ਹਾਂ ਦੇ ਪਰਿਵਾਰਿਕ ਸਬੰਧ ਹਨ ਅਤੇ ਆਪਸ ਵਿੱਚ ਅਕਸਰ ਹੀ ਆਪਣੇ ਦੁੱਖ ਸੁੱਖ ਸਾਂਝਾ ਕਰਦੇ ਰਹਿੰਦੇ ਸਨ। ਉਨ੍ਹਾਂ ਦੇ 2 ਪੁੱਤਰ ਅਤੇ 1 ਲਕੜੀ ਹਨ। ਇੱਕ ਲੜਕਾ ਕਨੈਡਾ ਅਤੇ ਦੋਵੇਂ ਭੈਣ-ਭਰਾ ਆਸਟ੍ਰੇਲੀਆ ਵਿੱਚ ਹਨ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਪੂਰੇ ਰੀਤੀ ਰਿਵਾਜਾਂ ਨਾਲ ਪਿੰਡ ਥੇਹ ਤਿੱਖਾ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਅਜਿਹੀ ਖਬਰ ਨਾਲ ਇਲਾਕੇ ਵਿਚ ਸ਼ੋਕਮਈ ਦੀ ਲਹਿਰ ਹੈ। ਕਿਉਂਕਿ ਉਹ ਇੱਕ ਸਮਾਜ ਸੇਵਕ ਵੀ ਸਨ।

Leave a Reply

Your email address will not be published. Required fields are marked *