ਹਰ ਮਨੁੱਖ ਨੂੰ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ : ਡੀ.ਈ.ਓ. ਪਰਮਜੀਤ
ਗੁਰਦਾਸਪੁਰ 08 ਜੁਲਾਈ (ਸਰਬਜੀਤ ਸਿੰਘ)– ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਜੀਤ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਬਲਾਕ ਗੁਰਦਾਸਪੁਰ-1 ਵਿਖੇ ‘ ਇੱਕ ਪੇੜ ਮਾਂ ਦੇ ਨਾਮ 3.0 ’ ਮੁਹਿੰਮ ਦੀ ਸ਼ੁਰੂਆਤ ਲ ਪੌਦਾ ਲਗਾ ਕੇ ਕੀਤੀ ਗਈ।
ਇਸ ਦੌਰਾਨ ਡੀ.ਈ.ਓ.ਪਰਮਜੀਤ ਨੇ ਕਿਹਾ ਕਿ ਹਰ ਮਨੁੱਖ ਨੂੰ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਮੌਜੂਦਾ ਸਮੇਂ ਵਿੱਚ ਦਰੱਖਤਾਂ ਦੀ ਵੱਧ ਰਹੀ ਕਟਾਈ ਤੇ ਧਰਤੀ ਦੇ ਤਾਪਮਾਨ ਦੀ ਤਬਦੀਲੀ ਚਿੰਤਾਂ ਦਾ ਵਿਸ਼ਾ ਹੈ। ਉਨ੍ਹਾਂ ਸਮਾਜਿਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਵਿੱਦਿਅਕ ਅਦਾਰਿਆਂ , ਜਨਤਕ ਸਥਾਨਾਂ ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੌਦਿਆਂ ਦੀ ਫੋਟੋ ਸਮੇਤ ਲੋੜੀਂਦਾ ਦਸਤਾਵੇਜ਼ ਨਿਰਧਾਰਤ ਪੋਰਟਲ ‘ਤੇ ਸਮੇਂ ਸਿਰ ਆਨਲਾਈਨ ਅਪਲੋਡ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਸਮਾਰਟ ਸਕੂਲ ਕੋਆਰਡੀਨੇਟਰ ਸੁਲੱਖਣ ਸਿੰਘ ਸੈਣੀ, ਡੀ.ਈ.ਓ. ਦਫ਼ਤਰ ਤੋਂ ਅਨੂੰ ਅਰੋੜਾ, ਵਨੀਤ ਮਹਾਜਨ , ਸੈਂਟਰ ਮੁੱਖ ਅਧਿਆਪਕ ਹਰਪ੍ਰੀਤ ਕੌਰ, ਹੈੱਡ ਟੀਚਰ ਰਾਜਵਿੰਦਰਪਾਲ ਕੌਰ ( ਸਟੇਟ ਐਵਾਰਡੀ ), ਹੈੱਡ ਟੀਚਰ ਪੁਸ਼ਪਿੰਦਰ ਕੌਰ, ਹੈੱਡ ਟੀਚਰ ਕੁਲਵੰਤ ਕੌਰ, ਹੈੱਡ ਟੀਚਰ ਗੁਰਮੀਤ ਸਿੰਘ, ਹੈੱਡ ਟੀਚਰ ਤਰਨਜੀਤ ਸਿੰਘ, ਹੈੱਡ ਟੀਚਰ ਹਰਦੀਪ ਸਿੰਘ, ਹੈੱਡ ਟੀਚਰ ਯੋਗੇਸ਼ ਸਾਰੰਗਲ, ਅਧਿਆਪਕ ਅਨੂੰ ਜੈਨ, ਸਰੋਜ ਬਾਲਾ, ਰੇਨੂੰ ਬਾਲਾ , ਮਨਪ੍ਰੀਤ ਕੌਰ , ਸੁਰਿੰਦਰ ਕੌਰ ਹਾਜ਼ਰ ਸਨ।


