ਡ੍ਰਿਸ਼ਟਿਕ 321 ਡੀ ਦੇ ਵੀ.ਡੀ.ਜੀ. 1 ਲਾਇਨ ਵੀ.ਐਮ. ਗੋਇਲ, ਵੀ.ਡੀ.ਜੀ. 2 ਲਾਇਨ ਜੀ.ਐਸ. ਭਾਟੀਆ ਤੇ ਰੀਜੀਨ ਚੇਅਰਮੈਨ ਯੋਗੇਸ਼ ਬੇਰੀ ਵੱਲੋਂ ਪਹੁੰਚ ਕੇ ਲਾਇਨ ਮੈਂਬਰਾਂ ਦੀ ਹੌਸਲਾ ਅਫ਼ਜਾਈ ਕੀਤੀ।
ਬਟਾਲਾ, ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ)– ਸਮਾਜ ਸੇਵਾ ਵਿੱਚ ਮੋਹਰੀ ਸੰਸਥਾ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਈ.ਐਮ.ਸੀ. ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ, ਖੂਨਦਾਨ ਕੈਂਪ ਤੇ ਡਾਇਬਟੀਜ ਚੈੱਕਅੱਪ ਕੈਂਪ ਲਗਾਇਆ ਗਿਆ।ਇਸ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜ਼ਾਂ ਦਾ ਚੈੱਕਅੱਪ ਕਰਦੇ ਹੋਏ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਲਾਇਨ ਗਗਨਦੀਪ ਸਿੰਘ ਨੇ ਦੱਸਿਆ ਕਿ ਡ੍ਰਿਸ਼ਟਿਕ 321 ਦੇ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਵਿੱਚ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਥਾਨਕ ਸਮਾਧ ਰੋਡ ਵਿਖੇ ਮੈਡੀਕਲ ਕੈਂਪ, ਖੂਨਦਾਨ ਕੈਂਪ ਤੇ ਡਾਇਬਟੀਜ ਚੈੱਕਅੱਪ ਕੈਂਪ ਲਗਾਇਆ ਗਿਆ ਗਿਆ। ਜਿਸ ਵਿੱਚ ਡ੍ਰਿਸ਼ਟਿਕ 321 ਡੀ ਦੇ ਵੀ.ਡੀ.ਜੀ. 1 ਲਾਇਨ ਵੀ.ਐਮ. ਗੋਇਲ, ਵੀ.ਡੀ.ਜੀ. 2 ਲਾਇਨ ਜੀ.ਐਸ. ਭਾਟੀਆ ਤੇ ਰੀਜੀਨ ਚੇਅਰਮੈਨ ਯੋਗੇਸ਼ ਬੇਰੀ ਵੱਲੋਂ ਪਹੁੰਚ ਕੇ ਲਾਇਨ ਮੈਂਬਰਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਲਾਇਨ ਵੀ.ਐਮ. ਗੋਇਲ ਵੱਲੋਂ ਕਲੱਬ ਮੁਸਕਾਨ ਦੇ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਮੇਂ -ਸਮੇਂ ਤੇ ਵੱਡੇ ਪੱਧਰ ਤੇ ਸਮਾਜ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਲਗਾਏ ਮੈਡੀਕਲ ਕੈਂਪਾਂ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦਾ ਵਾਅਦਾ ਕੀਤਾ। ਇਸ ਮੌਕੇ ਵੀ.ਡੀ.ਜੀ. 2 ਲਾਇਨ ਜੀ.ਐਸ. ਭਾਟੀਆ ਨੇ ਕਿਹਾ ਕਿ ਲਾਈਨਜ ਕਲੱਬ ਵੱਲੋਂ ਲਗਾਏ ਇਸ ਮੈਡੀਕਲ ਕੈਂਪ ਵਿੱਚ ਵੱਡੇ ਪੱਧਰ ਤੇ ਮਰੀਜਾਂ ਨੇ ਲਾਭ ਪ੍ਰਾਪਤ ਕੀਤਾ ਹੈ ਜੋ ਕਿ ਸਮਾਜ ਸੇਵਾ ਵਿੱਚ ਚੰਗੀ ਪਹਿਲ ਹੈ। ਉਨ੍ਹਾਂ ਕਲੱਬ ਦੇ ਮੈਂਬਰਾਂ ਨੂੰ ਇਸ ਮੈਡੀਕਲ ਕੈਂਪ ਦੀ ਸਫ਼ਲਤਾ ਲਈ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਇਸ ਮੌਕੇ ਰੀਜੀਨ ਚੇਅਰਮੈਨ ਯੋਗੇਸ਼ ਬੇਰੀ ਵੱਲੋਂ ਲਗਾਏ ਮੈਡੀਕਲ ਕੰਮ ਵਿੱਚ ਪਹੁੰਚ ਕੇ ਕਲੱਬ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਮੌਕੇ ਕਲੱਬ ਦੇ ਮੈਂਬਰਾਂ ਅਤੇ ਨੌਜਵਾਨਾਂ ਵੱਲੋਂ 15 ਯੂਨਿਟ ਖੂਨਦਾਨ ਕੀਤੇ ਗਏ।ਇਸ ਦੌਰਾਨ ਪ੍ਰਧਾਨ ਲਾਇਨ ਗਗਨਦੀਪ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਸਮਾਜ ਭਲਾਈ ਦੇ ਪ੍ਰੋਜੈਕਟ ਜਾਰੀ ਰੱਖਣਗੇ। ਇਸ ਮੌਕੇ ਵਾਇਸ ਰੀਜਿਨ ਚੇਅਰਮੈਨ ਲਾਇਨ ਬਰਿੰਦਰ ਸਿੰਘ ਅਠਵਾਲ, ਜ਼ੋਨ ਚੇਅਰਮੈਨ ਨਰੇਸ਼ ਲੁਥਰਾ , ਲਾਇਨ ਜਸਵੰਤ ਪਠਾਣੀਆਂ , ਲਾਇਨ ਪ੍ਰਦੀਪ ਸਿੰਘ ਚੀਮਾ, ਲਾਇਨ ਭਾਰਤ ਭੂਸ਼ਨ , ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਦਵਿੰਦਰ ਸਿੰਘ ਕਾਹਲੋਂ, ਲਾਇਨ ਪਰਵਿੰਦਰ ਸਿੰਘ ਗੋਰਾਇਆ , ਲਾਇਨ ਗੁਰਸ਼ਰਨ ਸਿੰਘ, ਲਾਇਨ ਬਲਕਾਰ ਸਿੰਘ , ਲਾਇਨ ਗੋਬਿੰਦ ਸੈਣੀ, ਲਾਇਨ ਸ਼ੁਸ਼ੀਲ ਮਹਾਜਨ , ਲਾਇਨ ਅਨੂਪ ਸਿੰਘ ਮਾਂਗਟ , ਲਾਇਨ ਸਰਬਜੀਤ ਸਿੰਘ , ਲਾਇਨ ਸਰਬਜੀਤ ਸਿੰਘ ਚੱਠਾ,ਲਾਇਨ ਸੰਦੀਪ, ਲਾਇਨ ਜਸਪਿੰਦਰ ਸਿੰਘ ਗੋਲਡੀ, ਲਾਇਨ ਪਰਦੀਪ ਸਿੰਘ ਚੀਮਾ ,ਡਾ. ਸੁਰਿੰਦਰਜੀਤ ਸਿੰਘ ਲਾਇਨ ਵਰਿੰਦਰ ਅਸ਼ਟ , ਲਾਇਨ ਸ਼ਸ਼ੀਪਾਲ ਢੱਲ, ਮੈਡੀਕਲ ਟੀਮ ਤੋਂ ਡਾ. ਨੇਹਾ ਨਾਰੰਗ, ਡਾ. ਗਗਨਦੀਪ ਕੌਰ ਫਾਰਮਸਿਸਟ , ਨਰਸਿੰਗ ਸਟਾਫ ਟੀਨਾ, ਕੋਮਲ ਸੈਣੀ, ਸਾਗਰ ਪੀ.ਆਰ.ਓ. , ਸੰਦੀਪ ਕੌਰ, ਵਿਜੇ ਕੁਮਾਰ, ਸਿਮਰਜੀਤ ਕੌਰ, ਅਰਸ਼ਦੀਪ ਸਿੰਘ,ਆਦਿ ਹਾਜ਼ਰ ਸਨ।