ਮਾਨਸਾ, ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ)– ਉੱਘੇ ਮੁਲਾਜਮ ਆਗੂ ਕਰਮਜੀਤ ਸਿੰਘ ਫਫੜੇ ਦਾ ਬੀਤੇ ਦਿਨ ਦੇਹਾਂਤ ਹੋ ਗਿਆ । ਜਿਨ੍ਹਾ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਸਥਾਨਿਕ ਰਾਮ ਬਾਗ ਵਿੱਖੇ ਕੀਤਾ ਗਿਆ, ਜਿੱਥੇ ਉਨ੍ਹਾ ਨੂੰ ਵੱਖ-ਵੱਖ ਆਗੂਆਂ , ਰਿਸਤੇਦਾਰਾਂ , ਮੁਲਾਜਮਾਂ ਤੇ ਸੁਨੇਹੀਆ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ । ਜ਼ਿਕਰਯੋਗ ਹੈ ਕਿ ਕਰਮਜੀਤ ਸਿੰਘ ਫਫੜੇ ਫੀਲਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ( ਵਿਗਿਆਨਕ) ਦੇ ਸੂਬਾਈ ਆਗੂ ਸਨ ਤੇ ਪਿਛਲੇ ਤਿੰਨ ਦਹਾਕਿਆਂ ਤੋ ਮੁਲਾਜ਼ਮਾ, ਮਜ਼ਦੂਰਾ ਤੇ ਕਿਸਾਨਾਂ ਦੇ ਹਰ ਹੱਕੀ ਸੰਘਰਸ਼ ਵਿੱਚ ਸਿਰਕੱਢ ਰੋਲ ਪਲੇਅ ਕਰ ਰਹੇ ਸਨ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਫੀਲਡ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਵਿਗਿਆਨਕ ਦੇ ਕਾਰਜਕਾਰੀ ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ , ਜਸਮੇਲ ਅਤਲਾ , ਹਿੰਮਤ ਸਿੰਘ ਦੂਲੋਵਾਲ , ਮੇਜਰ ਸਿੰਘ ਬਾਜੇਵਾਲਾ , ਗੁਰਸੇਵਕ ਸਿੰਘ ਭੀਖੀ , ਹਰਬੰਸ ਫਰਬਾਹੀ , ਬਾਰੂ ਖਾਂ ਭੀਖੀ , ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ , ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਕਰਨੈਲ ਸਿੰਘ ਭੀਖੀ , ਰੂਪ ਸਿੰਘ ਢਿੱਲੋ , ਸਾਧੂ ਸਿੰਘ ਰਾਮਾਨੰਦੀ , ਲਾਭ ਸਿੰਘ ਭੰਮੇ , ਮੁਲਾਜਮ ਆਗੂ ਜਗਦੇਵ ਸਿੰਘ ਘੁਰਕਣੀ , ਬਾਬੂ ਸਿੰਘ ਫਤਹਿਪੁਰ , ਸੀਤਲ ਸਿੰਘ ਉੱਡਤ , ਜਸਪਾਲ ਖੋਖਰ , ਪੈਨਸਨਰ ਐਸੋਸੀਏਸ਼ਨ ਦੇ ਆਗੂ ਸੱਤਪਾਲ ਭੈਣੀ , ਹਰਦੇਵ ਸਿੰਘ ਖਿਆਲਾ , ਰਾਜ ਕੁਮਾਰ ਰੰਗਾ , ਜਗਦੀਸ਼ ਰਾਏ , ਸਿਕੰਦਰ ਘਰਾਗਣਾ , ਐਸ.ਡੀ.ਓ ਸੱਤਪਾਲ ਸਿੰਗਲਾ , ਦਫਤਰੀ ਸਟਾਫ ਰਾਜੇਸ ਕੁਮਾਰ ਵਿੱਕੀ , ਸੁਰਜੀਤ ਯਾਦਵ , ਅਸੀਸ ਕੁਮਾਰ , ਸੰਦੀਪ ਕੁਮਾਰ , ਇੰਦਰਜੀਤ ਸਿੰਘ , ਸੈਫੀ , ਹਰਦੇਵ ਸਿੰਘ ਬਾਦਲ ਫਫੜੇ ਆਦਿ ਆਗੂਆ ਸਮੇਤ ਵੱਡੀ ਗਿਣਤੀ ਵਿੱਚ ਆਮ ਲੋਕ , ਮੁਲਾਜਮ , ਰਿਸਤੇਦਾਰ ਤੇ ਸੁਨੇਹੀ ਹਾਜਰ ਸਨ । ਸਾਥੀ ਕਰਮਜੀਤ ਫਫੜੇ ਜੀ ਦਾ ਭੋਗ ਮਿਤੀ 20-09-2024 ਦਿਨ ਸੁੱਕਰਵਾਰ ਨੂੰ ਨਿਧਾਨ ਸਿੰਘ ਨਗਰ ਮਾਨਸਾ ਦੇ ਗੁਰਦੁਆਰਾ ਸਾਹਿਬ ਵਿੱਖੇ ਪਵੇਗਾ ।


