ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਦਸਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਵਾਸਤੇ ਉਨਾਂ ਦੀ ਕੰਪੀਟੈਂਸੀ ਵਿੱਚ ਸੁਧਾਰ ਲਿਆਉਣ ਲਈ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗ੍ਰਾਮ ਦੀ ਸ਼ਰੂਆਤ ਪੂਰੇ ਪੰਜਾਬ ਵਿੱਚ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਅੱਜ ਪੂਰੇ ਜਿਲੇ ਦੇ 434 ਸਕੂਲਾਂ ਵਿੱਚ ਸੀ.ਈ.ਪੀ ਟੈਸਟ- 02 ਕੰਡਕਟ ਕਰਵਾਇਆ ਗਿਆ । ਇਸ ਕੜੀ ਤਹਿਤ ਉੱਪ ਜਿਲਾ ਸਿੱਖਿਆ ਅਫਸਰ (ਸ਼ੈ:ਸਿ) ਗੁਰਦਾਸਪੁਰ ਲਖਵਿੰਦਰ ਸਿੰਘ ਅਤੇ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਵਲੋਂ ਜਿਲੇ ਦੇ ਵੱਖ ਵੱਖ ਸਕੂਲਾਂ ਦੀ ਵਿਜਟ ਕੀਤੀ ਗਈ ਜਿਸ ਵਿੱਚ ਸਸਸਸ ਗੁਰਦਾਸਪੁਰ (ਲੜਕੀਆਂ), ਸਕੂਲ ਆਫ ਐਮੀਨੈਂਸ ਗੁਰਦਾਸਪੁਰ ਅਤੇ ਸਮਿਸ ਪਾਹੜਾ ਆਦਿ ਮੁੱਖ ਸਨ ।ਉੱਪ ਜਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਇਹ ਟੈਸਟ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਲਈ ਹੀ ਕੰਡਕਟ ਕਰਵਾਏ ਜਾ ਰਹੇ ਹਨ ।ਉਨਾਂ ਦੱਸਿਆ ਕਿ ਟੈਸਟ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਏ ਜਾ ਰਹੇ ਹਨ ।ਜਿਲਾ ਕੋਆਰਡੀਨੇਟਰ ਪੁਰੇਵਾਲ ਨੇ ਦੱਸਿਆ ਕਿ ਇਸ ਟੈਸਟ ਵਾਸਤੇ ਜਿਲੇ ਦੇ 19 ਬੀ.ਐਨ.ੳਜ ਅਤੇ 25 ਬੀ.ਆਰ.ਸੀਜ ਨੂੰ ਮੋਨੀਟਰਿੰਗ ਵਾਸਤੇ ਨਿਯੁਕਤ ਕੀਤਾ ਗਿਆ ਸੀ ।ਉਨਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਟੈਸਟ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਲਏ ਜਾਣ ।ਇਸ ਮੌਕੇ ਪ੍ਰਿੰਸੀਪਲ ਅਨਿਲ ਭੱਲਾ ਅਤੇ ਪੰਕਜ ਵਰਮਾ ਬੀਆਰਸੀ ਆਦਿ ਵੀ ਹਾਜਰ ਸਨ ।