ਸੀਬੀਏ ਇੰਫੋਟੇਕ’ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਲੈ ਕੇ ਆਈ ਅਹਿਮ ਕੋਰਸ
ਗੁਰਦਾਸਪੁਰ, 22 ਅਪ੍ਰੈਲ (ਸਰਬਜੀਤ ਸਿੰਘ)–ਅੱਜਕਲ ਪੰਜਾਬ ਦੇ ਜਿਆਦਾਤਰ ਲੜਕੇ ਲੜਕੀਆਂ ਦਾ ਵਿਦੇਸ਼ ਜਾਣ ਪ੍ਰਤੀ ਰੁਝਾਨ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜਿਸ ਪਿੱਛੇ ਵਿਦਿਆਰਥੀ ਵਿਦੇਸ਼ ਜਾ ਕੇ ਚੰਗਾ ਭਵਿੱਖ ਬਣਾਉਣ ਦਾ ਸੁਪਨਾ ਮੁੱਖ ਰੱਖਦੇ ਹਨ। ਵਿਦੇਸ਼ ਜਾਣ ਲਈ ਨੌਜਵਾਨ ਲੜਕੇ ਲੜਕੀਆਂ ਸਟੱਡੀ ਵੀਜ਼ੇ ’ਤੇ ਵਿਦੇਸ਼ ਜਾਣ ਨੂੰ ਪਹਿਲ ਦਿੰਦੇ ਹਨ ਪ੍ਰੰਤੂ ਇਸ ਦੇ ਨਾਲ ਹੀ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਲੌੜ ਹੁੰਦੀ ਹੈ ਇੱਕ ਆਈ ਟੀ ਕੋਰਸ ਦੀ, ਕਿਉਂਕਿ ਵਿਦੇਸ਼ੀ ਕਾਲਜਾਂ ਵਿੱਚ ਪੜਾਈ ਕਰਨ ਵਿੱਚ ਕੋਈ ਸਮੱਸਿਆ ਨਾ ਹੋਵੇ ਇਸ ਲਈ ਵਿਦਿਆਰਥੀ ਵਿਦੇਸ਼ੀ ਕਾਲਜ ਚ ਦਾਖ਼ਲਾ ਲੈਣ ਤੋਂ ਪਹਿਲਾਂ ਆਈ.ਟੀ.ਕੋਰਸ ਸਿੱਖਣ ਦੇ ਚਾਹਵਾਨ ਹੁੰਦੇ ਹਨ। ਵਿਦਿਆਰਥੀਆਂ ਦੀ ਇਸੇ ਅਹਿਮ ਜਰੂਰਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਗੁਰਦਾਸਪੁਰ ਦੀ ਮਸ਼ਹੁੂਰ ਆਈ ਟੀ ਕੰਪਨੀ ‘ਸੀਬੀਏ ਇੰਫੋਟੇਕ ਨੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਸਪੈਸ਼ਲ ‘ਆਈਟੀ ਕੋਰਸ’ ਸ਼ੁੂਰ ਕੀਤਾ ਹੈ, ਵੈਬ ਡਿਜਾਈਨਿੰਗ, ਵੈਬ ਡਿਵੈਲਪਮੈਂਟ, ਸੀ ਅਤੇ ਸੀ.ਸੀ+, ਜਾਵਾ, ਡਾਟਾ ਬੇਸ, ਸਮੇਂ ਹੋਰ ਕਈ ਆਈ.ਟੀ ਕੋਰਸ ਕਰਵਾਏ ਜਾਣਗੇ ਜੋ ਵਿਦਿਆਰਥੀਟਾ ਦੇ ਸੁਨਹਿਰੀ ਭਵਿੱਖ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੇ।
ਸੀਬੀਏ ਇੰਫੋਟੇਕ ਦੇ ਐਮ.ਡੀ.ਸੰਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਇਹ ਕੋਰਸ ਕਰਨ ਨਾਲ ਜਿੱਥੇ ਵਿਦਿਆਰਥੀਆਂ ਨੂੰ ਟੈਕਨੋਲਜੀ ਬਾਰੇ ਗਿਆਨ ਮਿਲੇਗਾ ਉਥੇ ਹੀ ਵਿਦਿਆਰਥੀਆ ਦਾ ਮਨੋਬਲ ਵੀ ਵਧੇਗਾ। ਸੀਬੀਏ ਇੰਫੋਟੇਕ ਕੰਪਨੀ ਵਿਦੇਸ਼ ‘ਚ ਰਹਿੰਦੇ ਕਾਫੀ ਗ੍ਰਾਹਕਾਂ ਦੇ ਆਨਲਾਈਨ ਪ੍ਰੋਜੈਕਟ ਵੀ ਹੈਂਡਲ ਕਰਦੀ ਹੈ ਇਸ ਦੇ ਨਾਲ ਹੀ ਇਹ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਦੇਸ਼ ਲਾਈਵ ਪ੍ਰੋਜੈਕਟ ਤੇ ਕੰਮ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ। ਵਿਦੇਸ਼ ਵਿੱਚ ਪੜਾਈ ਕਰਨ ਦੇ ਚਾਹਵਾਨ ਵਿਦਿਆਰਥੀ ਜਲਦ ਤੋਂ ਜਲਦ ਸੀਬੀਏ ਇੰਫੋਟੇਕ ਕੰਪਨੀ ਕੋਲ ਇਸ ਕੋਰਸ ਲਈ ਰਜਿਸਟ੍ਰੇਸ਼ਨ ਕਰਵਾਓ ਤੇ ਆਪਣਾ ਭਵਿੱਖ ਸੁਨਹਿਰੀ ਬਣਾਓ। ਵਧੇਰੇ ਜਾਣਕਾਰੀ ਲਈ 98883-53434 ਨੰਬਰ ’ਤੇ ਸੰਪਰਕ ਕਰੋ।


