ਅਬੋਹਰ ਬੱਲੋਆਣਾ ਵਿਖੇ ਮਾਂ ਦੇ ਗੂੜ੍ਹੇ ਰਿਸ਼ਤੇ ਨੂੰ ਕਲੰਕਤ ਕਰਨ ਵਾਲੇ ਕਲਯੁਗੀ ਪੁੱਤ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ : ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 19 ਅਪ੍ਰੈਲ (ਸਰਬਜੀਤ ਸਿੰਘ)—ਅਬੋਹਰ ਬੱਲੋਆਣਾ ਹਲਕੇ ਅਧੀਨ ਪੈਂਦੇ ਪਿੰਡ’ਚ ਇੱਕ ਨਿਸੇੜੀ ਪੁੱਤ ਨੇ ਮਾਂ ਦੇ ਗੂੜ੍ਹੇ ਰਿਸ਼ਤੇ ਨੂੰ ਕਲੰਕਤ ਕਰਦਿਆਂ ਮਾਂ ਨੂੰ ਜਬਰ ਜ਼ਨਾਹ ਦਾ ਸ਼ਿਕਾਰ ਬਣਾ ਲਿਆ, ਸੂਤਰਾਂ ਮੁਤਾਬਕ ਪੀੜਤ ਬਜ਼ੁਰਗ ਔਰਤ ਸਰਕਾਰੀ ਹਸਪਤਾਲ’ਚ ਜੇਰੇ ਇਲਾਜ ਹੈ ਤੇ ਸਥਾਨਕ ਪੁਲਿਸ ਨੇ ਦੋਸ਼ੀ ਤੇ ਪ੍ਰਚਾ ਦਰਜ਼ ਕਰ ਲਿਆ ਹੈ ਅਤੇ ਇਲਾਕੇ ਦੇ ਲੋਕਾਂ ਵਲੋਂ ਇਸ ਘਟਨਾ ਦੀ ਜ਼ੋਰਦਾਰ ਨਿੰਦਾ ਅਤੇ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਦਰਿੰਦੇ ਕਲਯੁਗੀ ਪੁੱਤ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਸਜ਼ਾ ਦਿੱਤੀ ਜਾਵੇ, ਤਾਂ ਕਿ ਪੰਜਾਬ ਦੇ ਧਰਮੀ ਸਮਾਜ ਵਿਚ ਮਾਂ ਜਿਹੇ ਗੂੜ੍ਹੇ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲੀ ਬੀਤੀ ਦੁਖਦਾਈ ਘਟਨਾ ਨੂੰ ਮੁੜ ਅੰਜਾਮ ਦੇਣ ਦੀ ਕਿਸੇ ਦੀ ਹਿੰਮਤ ਨਾ ਹੋ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਬੋਹਰ ਬੱਲੋਆਣਾ ਹਲਕੇ ਦੇ ਪਿੰਡ ਵਿੱਚ ਮਾਂ ਦੇ ਰਿਸ਼ਤੇ ਨੂੰ ਤਾਰ ਤਾਰ ਕਰਨ ਵਾਲੇ ਨਿਸੇੜੀ ਪੁੱਤ ਵਾਲੀ ਸ਼ਰਮਨਾਕ ਘਟਨਾ ਦੀ ਨਿੰਦਾ ਅਤੇ ਸਰਕਾਰ ਤੋਂ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਕਾਨੂੰਨੀ ਦੇਣ ਦੀ ਸਰਕਾਰ ਤੋਂ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਅਜਕਲ ਦੇ ਕੰਪਿਊਟਰ, ਸੋਸ਼ਲ ਮੀਡੀਆ , ਮੋਬਾਈਲ ਅਤੇ ਅਸ਼ਲੀਲ ਗਾਇਕੀ ਸਮੇਤ ਨਸ਼ਿਆਂ ਨੇ ਸਮਾਜ ਦੇ ਨੌਜਵਾਨਾਂ ਨੂੰ ਧਰਮ ਅਤੇ ਧਰਮੀ ਰਿਸ਼ਤਿਆਂ ਤੋਂ ਕੋਹਾਂ ਦੂਰ ਕਰ ਦਿੱਤਾ ਹੈ ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ਤੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰਦੀ ਹੈ ਉਥੇ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੜ੍ਹਾਈ ਸਮੇਂ ਮੋਬਾਇਲ ਅਤੇ ਨਸ਼ਿਆਂ ਤੋਂ ਦੂਰ ਰੱਖ ਕੇ ਗੁਰੂ ਘਰ ਨਾਲ ਜੋੜਨ ਅਤੇ ਗੁਰਬਾਣੀ ਪੜਨ ਸੁਨਣ ਲਈ ਪ੍ਰੇਰਿਤ ਕਰਨ ਲਈ ਢੁਕਵੇਂ ਜਤਨ ਉਪਰਾਲੇ ਵਰਤਣ ਤਾਂ ਕਿ ਪੰਜਾਬ ਨੂੰ ਇਕ ਨਿੱਗਰ ਧਰਮੀ ਸਮਾਜ ਬਣਾਇਆ ਜਾ ਸਕੇ ਅਤੇ ਅਜਿਹੀਆਂ ਸ਼ਰਮ ਨਾਇਕ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਮੱਖੂ ਭਾਈ ਸਵਰਨਜੀਤ ਸਿੰਘ ਮਾਨੋਕੇ ਭਾਈ ਪਿਰਥੀ ਸਿੰਘ ਧਾਰੀਵਾਲ ਧਰਮਕੋਟ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *