ਰੇਟ ਦੇ ਵਾਧੇ ਲਈ ਭੌਂ ਮਾਲਕ ਮਾਨਯੋਗ ਆਰਬੀਟ੍ਰੇਟਰ-ਕਮ-ਕਮਿਸਨਰ ਜਲੰਧਰ ਮੰਡਲ ਦੀ ਅਦਾਲਤ ਵਿੱਚ ਪਟੀਸਨ ਦਾਇਰ ਕਰ ਸਕਦੇ ਹਨ : ਐੱਸ.ਡੀ.ਐੱਮ. ਗੁਰਦਾਸਪੁਰ

ਗੁਰਦਾਸਪੁਰ

ਗੁਰਦਾਸਪੁਰ, 18 ਅਪ੍ਰੈਲ (ਸਰਬਜੀਤ ਸਿੰਘ)— ਕੰਪੀਟੈਂਟ ਅਥਾਰਟੀ ਫਾਰ ਲੈਂਡ ਐਕੂਜੀਸਨ-ਕਮ-ਸਬ ਡਵੀਜਨਲ ਮੈਜਿਸਟਰੇਟ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਗੁਰਦਾਸਪੁਰ ਉਪ ਮੰਡਲ ਦੇ 29 ਪਿੰਡਾਂ ਦੀ ਕੁਝ ਜ਼ਮੀਨ ਦਿੱਲੀ ਅੰਮਿ੍ਰਤਸਰ ਕਟੜਾ ਐਕਸਪ੍ਰੈਸ ਵੇਅ ਅਧੀਨ ਅਕਵਾਇਰ ਕੀਤੀ ਗਈ ਹੈ ਅਤੇ ਕੰਪੀਟੈਟ ਅਥਾਰਟੀ ਫਾਰ ਲੈਂਡ ਐਕੂਜੀਸਨ-ਕਮ ਸਬ ਡਵੀਜਨਲ ਮੈਜਿਸਟਰੇਟ, ਗੁਰਦਾਸਪੁਰ ਵੱਲੋਂ ਇਸ ਅਕਵਾਇਰ ਕੀਤੀ ਗਈ ਜਮੀਨ ਦੇ ਅਵਾਰਡ ਸੁਣਾਉਣ ਉਪਰੰਤ ਸਬੰਧਤ ਤੋਂ ਮਾਲਕਾਂ ਨੂੰ ਮੁਆਵਜੇ ਦੀ ਰਕਮ ਦੀ ਅਦਾਇਗੀ ਕੀਤੀ ਜਾ ਰਹੀ ਹੈ। ਕੁਝ ਤੋਂ ਮਾਲਕਾਂ ਵੱਲੋਂ ਇਹ ਮੁਆਵਜੇ ਦੀ ਰਕਮ ਵਿੱਚ ਅਸੰਤੁਸਟੀ ਜਾਹਿਰ ਕੀਤੀ ਗਈ ਹੈ।

ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਹਾਈਵੇ ਐਕਟ ਦੀ ਧਾਰਾ 3 (ਜੀ) ਅਧੀਨ ਮੁਆਵਜੇ ਦੀ ਰਾਸ਼ੀ ਵਿੱਚ ਵਾਧਾ ਕਰਨ ਸਬੰਧੀ ਸਬੰਧਤ ਤੋਂ ਮਾਲਕ ਮਾਨਯੋਗ ਆਰਬੀਟ੍ਰੇਟਰ-ਕਮ-ਕਮਿਸਨਰ ਜਲੰਧਰ ਮੰਡਲ ਜੀ ਦੀ ਅਦਾਲਤ ਵਿੱਚ ਪਟੀਸਨ ਦਾਇਰ ਕਰ ਸਕਦੇ ਹਨ। ਇਸ ਅਕਵਾਇਰ ਕੀਤੀ ਗਈ ਜਮੀਨ ਦੇ ਪਿੰਡਾਂ ਵਿੱਚ ਇਸ ਉਪ ਮੰਡਲ ਦੇ ਤਹਿਸੀਲਦਾਰ, ਗੁਰਦਾਸਪੁਰ /ਨਾਇਬ ਤਹਿਸੀਲਦਾਰ ਗੁਰਦਾਸਪੁਰ /ਨਾਇਬ ਤਹਿਸੀਲਦਾਰ ਕਾਹਨੂੰਵਾਨ ਵੱਲੋਂ ਕੈਂਪ ਲਗਾ ਕੇ ਸਬੰਧਤ ਭੋਂ ਮਾਲਕਾਂ ਪਾਸੋਂ ਦਾਇਰ ਕੀਤੀ ਜਾਣ ਵਾਲੀ ਪਟੀਸਨ ਅਤੇ ਹੋਰ ਦਸਤਾਵੇਜ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਲਈ ਸਬੰਧਤ ਭੋਂ ਮਾਲਕ ਜੋ ਹਾਈਵੇ ਐਕਟ 1956 ਦੀ ਧਾਰਾ 3 (ਜੀ) ਅਧੀਨ ਪਟੀਸਨ ਦਾਇਰ ਕਰਨ ਦੇ ਚਾਹਵਾਨ ਹਨ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਪਟੀਸਨ ਜਿਸਦਾ ਨਮੂਨਾ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਪਾਸੋਂ ਪੁਰ ਕਰਵਾ ਕੇ ਹਸਤਾਖਰਾਂ ਸਮੇਤ ਅਤੇ ਤਸਦੀਕਸੁਦਾ ਮੌਜੂਦਾ ਜਮਾਂਬੰਦੀ ਕੀ ਕਾਪੀ ਨਾਲ ਨੱਥੀ ਕਰਕੇ ਸਬੰਧਤ ਤਹਿਸੀਲਦਾਰ/ਨਾਇਬ ਤਹਿਸੀਲਦਾਰ ਨੂੰ ਉਹਨਾਂ ਦੇ ਪਿੰਡ ਵਿੱਚ ਲੱਗਣ ਵਾਲੇ ਕੈਂਪ ਵਿੱਚ ਪੇਸ ਕੀਤੀ ਜਾਵੇ।

ਉਨਾਂ ਦੱਸਿਆ ਕਿ ਮਿਤੀ 18 ਅਪ੍ਰੈਲ 2023 ਨੂੰ ਪਿੰਡ ਥਾਨੇਵਾਲ ਅਤੇ ਲੰਗਰਕੋਟ, ਮਿਤੀ 19 ਅਪ੍ਰੈਲ ਨੂੰ ਮੁਸਤਫਾਬਾਦ ਜੱਟਾਂ ਅਤੇ ਭਰੋਹਾਰਨੀ, 20 ਅਪ੍ਰੈਲ ਨੂੰ ਪਿੰਡ ਬਾਹੀਆਂ, ਭਿਖਾਰੀ ਹਾਰਨੀ, ਤਿੱਬੜ ਅਤੇ ਕੋਟ ਯੋਗ ਰਾਜ, ਮਿਤੀ 21 ਅਪ੍ਰੈਲ ਨੂੰ ਅਲਾਵਲਪੁਰ, ਸਠਿਆਲੀ, 24 ਅਪ੍ਰੈਲ ਨੂੰ ਸਿੱਧਵਾਂ, ਕਾਲਾ ਬਾਲਾ, 25 ਅਪ੍ਰੈਲ ਨੂੰ ਮਾੜੇ, ਢੇਸੀਆਂ, 26 ਅਪ੍ਰੈਲ ਨੂੰ ਬਖਤਪੁਰ, ਧੰਦਲ, 28 ਅਪ੍ਰੈਲ ਨੂੰ ਭਿੱਟੇਵੱਢ, ਕੋਟ ਟੋਡਰ ਮੱਲ, 1 ਮਈ ਨੂੰ ਗੋਤ ਖੁਰਦ, ਢੀਂਡਸਾ, 2 ਮਈ ਨੂੰ ਕੂੰਟ, ਸਲਾਹਪੁਰ, 3 ਮਈ ਨੂੰ ਪੰਡੋਰੀ ਮਈਆ ਸਿੰਘ, ਤੁਗਲਵਾਲ ਅਤੇ 4 ਮਈ ਨੂੰ ਪਿੰਡ ਰੂੜਾ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਟੀਸ਼ਨਾਂ ਪ੍ਰਾਪਤ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *