ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ ਕਿਸਾਨ, ਸਬੰਧਤ ਮੰਤਰੀਆਂ ਦੀਆਂ ਕੋਠੀਆਂ ਦਾ ਕਰਨ ਘਿਰਾਓ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 25 ਨਵੰਬਰ (ਸਰਬਜੀਤ ਸਿੰਘ)– ਗੁਰਬਾਣੀ ਦਾ ਫੁਰਮਾਨ ਹੈ ” ਇਹ ਜਗ ਹਰਿ ਕਾ ਰੂਪ ਹੈ।। ਹਰਿ ਰੂਪ ਨਦਰੀ ਆਇਆ।। ਦੇ ਮਹਾਵਾਕਾਂ ਅਨੁਸਾਰ ਕਿਸਾਨ ਸੰਘਰਸ਼ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਨਿੱਤ ਰੋਜੀ ਰੋਟੀ ਕਮਾਉਣ ਲਈ ਬੱਸਾਂ ਤੇ ਰੇਲਾਂ ਦੀ ਵਰਤੋਂ ਕਰਨ ਵਾਲੇ ਮੁਲਾਜ਼ਮਾਂ , ਦਿਹਾੜੀਦਾਰਾਂ ਸਮੇਤ ਕਾਰੋਬਾਰੀਆਂ ਨੂੰ ਸੜਕਾਂ ਤੇ ਰੇਲਾਂ ਰੋਕ ਕਿ ਤੰਗ ਪ੍ਰੇਸ਼ਾਨ ਕਰਨ ਦੀ ਬਜਾਏ ਸਰਕਾਰਾਂ ਦੇ ਮੰਤਰੀਆਂ ਦੀਆਂ ਕੋਠੀਆਂ ਘੇਰਨ ਦੀ ਵਿਉਂਤਬੰਦੀ ਬਣਾਉਣ ,ਜਿਸ ਨਾਲ ਸਰਕਾਰ ਅਤੇ ਮੰਤਰੀਆਂ ਨੂੰ ਇਸ ਦਾ ਸੇਕ ਲੱਗੇ,ਤਾਂ ਹੀ ਉਹ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਹੋਣਗੇ ਪਰ ਜਿਸ ਢੰਗ ਨਾਲ ਕਿਸਾਨ ਸੰਗਰਸੀ ਜਥੇਬੰਦੀਆਂ ਸੜਕਾਂ ਅਤੇ ਰੇਲਾਂ ਰੋਕ ਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀਆਂ ਹਨ,ਇਸ ਦਾ ਹਰ ਵਰਗ ਦੇ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਜਿਥੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਗੰਨੇ ਦੀ ਕ਼ੀਮਤ ਵਧਾਉਣ ਸਮੇਤ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ ਸਰਕਾਰ , ਉਥੇ ਕਿਸਾਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਰੋਸ ਪ੍ਰਦਰਸ਼ਨ ਵਾਲੇ ਧਰਨੇ ਤਹਿਤ ਰੇਲਾਂ ਸੜਕਾਂ ਰੋਕਣ ਦੀ ਬਜਾਏ ਮੰਤਰੀਆਂ ਦੀਆਂ ਕੋਠੀਆਂ ਘੇਰਨ ਦੀ ਲੋੜ ਤੇ ਜ਼ੋਰ ਦੇਣ, ਤਾਂ ਕਿ ਸਰਕਾਰਾਂ ਤੇ ਦਬਾਅ ਬਣਾਇਆ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨ ਸੰਗਰਸੀ ਜਥੇਬੰਦੀਆਂ ਵੱਲੋਂ ਰੇਲਾਂ ਤੇ ਸੜਕਾਂ ਰੋਕਣ ਦੇ ਵਿਰੋਧ ਅਤੇ ਸਰਕਾਰ ਤੋਂ ਇਹਨਾਂ ਦੀਆਂ ਮੰਗਾ ਮੰਨਣ ਦੇ ਨਾਲ ਨਾਲ ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਦਾ ਹੋਰ ਢੰਗ ਤਰੀਕਾ ਅਪਨਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ( ਭਾਈ ਖਾਲਸਾ) ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਕਿਸਾਨੀ ਮੰਗਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ ਪਰ ਸੜਕਾਂ ਅਤੇ ਰੇਲਾਂ ਰੋਕ ਕੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ? ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ੳਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨ ਸੰਗਰਸੀ ਜਥੇਬੰਦੀਆਂ ਦੀਆਂ ਗੰਨੇ ਦਾ ਰੇਟ ਵਧਾਉਣ ਸਮੇਤ ਸਾਰੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਲੋੜ ਤੇ ਜ਼ੋਰ ਦੇਵੇ, ਉਥੇ ਕਿਸਾਨ ਸੰਗਰਸੀ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕਰਦੀ ਹੈ ਕਿ ਉਹ ਸੜਕਾਂ ਅਤੇ ਰੇਲਾਂ ਰੋਕ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਧਰਨਿਆਂ ਦੀ ਜਗ੍ਹਾ ਸਰਕਾਰਾਂ ਦੇ ਮੰਤਰੀਆਂ ਦੀਆਂ ਕੋਠੀਆਂ ਘੇਰਨ ਦੀ ਲੋੜ ਤੇ ਜ਼ੋਰ ਦੇਣ,ਤਾਂ ਕਿ ਉਹ ਸਰਕਾਰ ਤੇ ਦਬਾਅ ਬਣਾ ਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਲਈ ਮਜਬੂਰ ਹੋ ਸਕਣ ਅਤੇ ਆਮ ਲੋਕਾਂ ਨੂੰ ਸੜਕਾਂ ਤੇ ਰੇਲਾਂ ਰੋਕਣ ਨਾਲ ਆਉਣ ਵਾਲੀਆਂ ਮੁਸ਼ਕਲਾਂ ਪ੍ਰੇਸ਼ਾਨੀਆਂ ਤੋਂ ਮੁਕਤ ਕਰਵਾਇਆ ਜਾ ਸਕੇ । ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਤੇ ਭਾਈ ਅਮਰਜੀਤ ਸਿੰਘ ਧੂਲਕਾ ਤੋਂ ਇਲਾਵਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਅਤੇ ਭਾਈ ਸੁਰਜੀਤ ਸਿੰਘ ਕਮਾਲਕੇ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਸਰਵਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜੱਸਾ ਸਿੰਘ ਸੰਗੋਵਾਲ, ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ, ਭਾਈ ਅਜੈਬ ਸਿੰਘ ਧਰਮਕੋਟ ,ਭਾਈ ਬਲਕਾਰ ਸਿੰਘ ਦਾਰੇਵਾਲ, ਭਾਈ ਸੁਖਵਿੰਦਰ ਸਿੰਘ ਹਜ਼ਾਰਾਂ ਸਿੰਘ ਵਾਲਾ ਆਦਿ ਆਗੂ ਹਾਜ਼ਰ ਸਨ ।

ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸਤਨਾਮ ਸਿੰਘ ਪ੍ਰਧਾਨ, ਜਥੇ ਬਲਬੀਰ ਸਿੰਘ ਖਾਪੜਖੇੜੀ ਬੀਬੀ ਅਮਰਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਤੇ ਹੋਰ ਆਗੂ ਗੱਲਬਾਤ ਕਰਦੇ ਹੋਏ

Leave a Reply

Your email address will not be published. Required fields are marked *