ਪੰਜਾਬ ਦੀਆਂ ਜਰਖੇਜ਼ ਜਮੀਨਾਂ ਕਾਰਪੋਰੇਟ ਘਰਾਣਿਆ ਨੂੰ ਦੇਣ ਲਈ ਫਿਰ ਤੋਂ ਪੰਜਾਬ ਸਰਕਾਰ ਵੱਲੋਂ ਫਰੇਬ ਦੀ ਚਾਸ਼ਨੀ ਚ ਡਬੋ ਕੇ ਲਿਆਂਦੀ ਗਈ ਲੈਂਡ ਪੂਲਿੰਗ ਪਾਲਸੀ-ਸੁਖਦੇਵ ਸਿੰਘ ਭੋਜਰਾਜ

ਗੁਰਦਾਸਪੁਰ

ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਆਗੂ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੱਛਲੇ ਦਿਨੀ ਜੋ ਕੈਬਨਿਟ ਦੀ ਮੀਟਿੰਗ ਵਿੱਚ ਕਿਸਾਨਾਂ ਦੀਆਂ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖ ਚੋਣ ਵਰੇ ਦੌਰਾਨ ਲੋਨ ਲੈਣ ਵਾਸਤੇ ਲੈਂਡ ਪੂਲਿੰਗ ਪਾਲਸੀ ਵਿੱਚ ਫਰੇਬ ਦੀ ਚਾਸ਼ਨੀ ਵਿੱਚ ਡਬੋ ਕੇ ਬਦਲਾਅ ਕੀਤਾ ਹੈ ਉਸ ਨੂੰ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਦੇ ਇਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਭਲੇ ਵਾਸਤੇ ਸਰਕਾਰ ਬਹੁਤ ਹੀ ਉਮਦਾ ਪੋਲਸੀ ਲਿਆਂਦੀ ਗਈ ਹੈ ਪ੍ਰੰਤੂ ਜਦੋਂ ਸਰਕਾਰ ਵੱਲੋਂ ਜਮੀਨਾਂ ਖੋਹਣ ਲਈ ਲਿਆਂਦੀ ਗਈ ਲੈਂਡ ਪੂਲਿੰਗ ਪਾਲਿਸੀ ਨੂੰ ਬਰੀਕੀ ਨਾਲ ਵੇਖਦੇ ਹਾਂ ਤਾਂ ਉਹ ਊਠ ਦੇ ਉੱਤੋਂ ਛਾਨਣੀ ਲਾਹੁਣ ਦੇ ਬਰਾਬਰ ਹੀ ਹੈ। ਮਤਲਬ ਸਰਕਾਰ ਵੱਲੋਂ ਕਿਸਾਨ ਤੋਂ ਇੱਕ ਏਕੜ ਜਮੀਨ ਲਈ ਜਾਣੀ ਹੈ ਅਤੇ ਪਹਿਲੀ ਪਾਲਸੀ ਦੇ ਮੁਤਾਬਿਕ ਕਿਸਾਨ ਨੂੰ 200 ਗਜ ਕਮਰਸ਼ੀਅਲ ਪਲਾਟ ਦਿੱਤਾ ਜਾਣਾ ਸੀ ਅਤੇ 1000 ਗਜ ਰਿਹਾਇਸ਼ੀ ਪਲਾਟ ਦਿੱਤਾ ਜਾਣਾ ਸੀ ਅਤੇ ਸਰਕਾਰ ਵੱਲੋਂ ਪਹਿਲੀ ਸ਼੍ਰੇਣੀ ਵਿੱਚ ਜੋ ਸੋਧ ਕੀਤੀ ਗਈ ਹੈ ਉਸ ਮੁਤਾਬਕ ਕਿਸਾਨ ਨੂੰ ਰਿਹਾਇਸ਼ੀ ਪਲਾਟ ਹਜਾਰ ਗਜ ਹੀ ਮਿਲੇਗਾ ਅਤੇ ਕਮਰਸ਼ੀਅਲ ਪਲਾਟ 200 ਦੀ ਜਗ੍ਹਾ ਤੇ 210 ਗਜ ਦਿੱਤਾ ਜਾਣਾ ਹੈ ਅਤੇ ਦੂਸਰੀ ਸ਼੍ਰੇਣੀ ਵਿੱਚ ਸਰਕਾਰ ਵੱਲੋਂ ਇਹ ਸੋਧ ਕੀਤੀ ਗਈ ਹੈ ਕਿ ਜੇਕਰ ਕੋਈ ਕਿਸਾਨ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਤਾਂ ਪਹਿਲੀ ਪਾਲਸੀ ਮੁਤਾਬਕ ਕਿਸਾਨ ਨੂੰ 1600 ਗਜ ਦਾ ਪਲਾਟ ਮਿਲਦਾ ਸੀ ਹੁਣ ਸੋਧੀ ਗਈ ਪਾਲਸੀ ਅਨੁਸਾਰ ਕਿਸਾਨ ਨੂੰ 1630 ਗਜ ਦਾ ਰਿਹਾਇਸ਼ੀ ਪਲਾਟ ਦਿੱਤਾ ਜਾਵੇਗਾ ਜਾਨੀ ਕਿ ਸਰਕਾਰ ਵੱਲੋਂ ਫਰੇਬ ਦੀ ਚਾਸ਼ਨੀ ਵਿੱਚ ਡਬੋ ਕੇ ਅਤੇ ਹਰੀਆਂ ਐਨਕਾਂ ਲਗਾ ਕੇ ਪੰਜਾਬ ਦੀਆਂ ਜਰਖੇਜ਼ ਜਮੀਨਾਂ ਖੋਹਣ ਵਾਸਤੇ ਪੰਜਾਬ ਸਰਕਾਰ ਵੱਲੋਂ ਆਪਣੇ ਆਈਟੀ ਸੈੱਲ ਰਾਹੀਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਲਿਆਂਦੀ ਗਈ ਇਸ ਪਾਲਸੀ ਨਾਲ ਕਿਸਾਨ ਅਰਬਾਂ ਪਤੀ ਬਣ ਜਾਣਗੇ ਜਦੋਂ ਕਿ ਹਕੀਕਤ ਇਹ ਹੈ ਕਿ ਸਰਕਾਰ ਵੱਲੋਂ ਲਿਆਂਦੀ ਗਈ ਇਹ ਕਿਸਾਨ ਮਾਰੂ ਪੋਲਸੀ ਊਠ ਦੇ ਉੱਤੋਂ ਛਾਨਣੀ ਲਾਉਣ ਦੇ ਬਰਾਬਰ ਹੀ ਹੈ ਜਿਸ ਨਾਲ ਊਠ ਦੇ ਉੱਪਰੋਂ ਵਜਨ ਨਹੀਂ ਘਟਣਾ ਅਤੇ ਇਹ ਪਾਲਸੀ ਪਹਿਲਾਂ ਦੀ ਤਰ੍ਹਾਂ ਹੀ ਪੰਜਾਬ ਦੀਆਂ ਜਰਖੇਜ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਲੀ ਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਇਹ ਪਾਲਸੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਹੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਅੱਖਾਂ ਉੱਤੇ ਹਰੀ ਐਨਕ ਲਗਾ ਕੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਗਿਆ। ਉਹਨਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ 4840 ਗਜ ਇੱਕ ਏਕੜ ਵਿੱਚ ਹੁੰਦੇ ਹਨ, ਪਹਿਲੀ ਪਾਲਸੀ ਅਨੁਸਾਰ 4840 ਗਜ ਵਿੱਚੋਂ 1200 ਗਜ ਕਿਸਾਨ ਨੂੰ ਵਾਪਸ ਕੀਤੇ ਜਾਣੇ ਸੀ ਅਤੇ ਹੁਣ 4840 ਵਿੱਚੋਂ 1210 ਗਜ ਕਿਸਾਨ ਨੂੰ ਵਾਪਸ ਦਿੱਤੇ ਜਾਣੇ ਹਨ ਪੰਜਾਬ ਸਰਕਾਰ ਬੋਲੋ ਲਿਆਂਦੀ ਗਈ ਇਹ ਪਾਲਸੀ ਉਸ ਤਰ੍ਹਾਂ ਹੀ ਹੈ ਕਿ ਕਿਸੇ ਘਰ ਵਿੱਚ ਡਾਕੂਆਂ ਵੱਲੋਂ ਡਾਕਾ ਮਾਰ ਕੇ ਅਤੇ ਸਭ ਕੁੱਝ ਲੁੱਟ ਕੇ ਵਾਪਸ ਜਾਣ ਸਮੇਂ ਘਰ ਦੇ ਦਰਵਾਜੇ ਉੱਤੇ ਬੈਠੀ ਇਕ ਛੋਟੀ ਜਿਹੀ ਧੀ ਦੇ ਸਿਰ ਉੱਪਰ ਹੱਥ ਧਰ ਕੇ 1 ਟਕਾ ਉਸ ਨੂੰ ਵਾਪਸ ਫੜਾ ਦਿੱਤਾ ਜਾਵੇ, ਇਸ ਲਈ ਇਹ ਪਾਲਸੀ ਕਿਸਾਨਾਂ ਨੂੰ ਲੁੱਟਣ ਅਤੇ ਪੰਜਾਬ ਦੀਆਂ ਜਰਖੇਜ਼ ਜਮੀਨਾਂ ਕਿਸਾਨਾਂ ਤੋਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਲੀ ਹੈ। ਉਹਨਾਂ ਅੱਗੇ ਗੱਲਬਾਤ ਕਰਦਿਆ ਹੋਇਆ ਕਿਹਾ ਸਾਡੀ ਸਮਝ ਮੁਤਾਬਕ ਇਹ ਚੋਣ ਵਰਾ ਹੈ ਅਤੇ ਪੰਜਾਬ ਸਰਕਾਰ ਵੱਲੋ ਇੱਕ ਵਾਰ ਫਿਰ ਤੋਂ ਫਰੇਬ ਦੀ ਚਾਸ਼ਨੀ ਵਿੱਚ ਡਬੋ ਕੇ ਇਹ ਲੈਂਡ ਪੂਲਿੰਗ ਪਾਲਿਸੀ ਚੋਣ ਵਰੇ ਦੌਰਾਨ ਕਿਸਾਨਾਂ ਤੋਂ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਨੂੰ ਦੇਣ ਲਈ ਲਿਆਂਦੀ ਗਈ ਹੈ ਅਤੇ ਉਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਕੰਪਨੀਆਂ ਕੋਲੋਂ ਪੰਜਾਬ ਸਰਕਾਰ ਵੱਲੋਂ ਮੋਟੇ ਲੋਨ ਤੇ ਮੋਟੇ ਕਰਜੇ ਚੁੱਕੇ ਜਾਣੇ ਹਨ। ਉਹਨਾਂ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੱਛਲੇ ਸਮਿਆਂ ਦੌਰਾਨ ਅਕੁਆਇਰ ਕੀਤੀਆਂ ਅਣਗਿਣਤ ਉਹ ਜਮੀਨਾਂ ਪਈਆਂ ਹਨ ਜਿੰਨਾਂ ਨੂੰ ਅਕੁਆਇਰ ਕੀਤਿਆਂ ਵੀਹ ਵੀਹ ਪੱਚੀ ਪੱਚੀ ਸਾਲ ਹੋ ਚੁੱਕੇ ਹਨ ਅਤੇ ਜੋ ਅੱਜ ਤੱਕ ਡਿਵੈਲਪ ਨਹੀਂ ਹੋਈਆਂ ਇਸ ਲਈ ਭਗਵੰਤ ਮਾਨ ਸਰਕਾਰ ਵੱਲੋਂ ਜੋ ਦਿੱਲੀ ਦੇ ਧਾੜਵੀਆਂ ਨਾਲ ਰਲ ਕੇ ਪੰਜਾਬ ਦੀਆਂ ਜਰਖੇਜ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆ ਨੂੰ ਦੇਣ ਲਈ ਇਹ ਜੋ ਹਮਲਾ ਕੀਤਾ ਗਿਆ ਹੈ ਇਸ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ।

Leave a Reply

Your email address will not be published. Required fields are marked *