ਬੈਂਕ ਨਾਲ 2.25 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਕਾਬੂ-ਐਸ.ਐਸ.ਪੀ ਹਰਜੀਤ ਸਿੰਘ

ਪੰਜਾਬ

ਗੁਰਦਾਸਪੁਰ, 18 ਜੂਨ (ਸਰਬਜੀਤ)–ਥਾਣਾ ਸਿਟੀ ਦੀ ਪੁਲਸ ਨੇ ਬੈਂਕ ਨਾਲੋਂ 2.25 ਕਰੋੜ ਰੂਪਏ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਦੋਂ ਕਿ ਔਰਤ ਸਮੇਤ ਚਾਰ ਲੋਕ ਅਜੇ ਪੁਲਸ ਦੀ ਗਿ੍ਰਫਤ ਤੋਂ ਬਾਹਰ ਹਨ।
ਐਸ.ਐਸ.ਪੀ ਗੁਰਦਾਸਪੁਰ ਹਰਜੀਤ ਸਿੰਘ ਆਈ.ਪੀ.ਐਸ ਨੇ ਦੱਸਿਆ ਕਿ ਯੂਨੀਅਨ ਬੈਂਕ ਗੁਰਦਾਸਪੁਰ ਦੇ ਮੈਨੇਜਰ ਹੇਮ ਰਾਜ ਸੱਤਵਾਲ ਨੇ ਸ਼ਿਕਾਇਤ ਦਰਜ਼ ਕਰਵਾਈ ਸੀ ਕਿ ਅਜੈ ਸ਼ੰਕਰ ਪੁੱਤਰ ਮੂਲ ਰਾਜ ਵਾਸੀ ਸੈਕਟਰੀ ਮੁਹੱਲਾ ਨੇ ਆਪਣੀ ਭਰਜਾਈ ਸਵਿਤਾ ਕੁਮਾਰੀ, ਪਟਵਾਰੀ ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ ਪੁੱਤਰ ਸੁਖਬੀਰ ਸਿੰਘ ਅਤੇ ਰਹਪ੍ਰੀਤ ਸਿੰਘ ਪੁੱਤਰ ਗੁਰਦੇਵ ਨੇ ਉਕਤ ਵਿਅਕਤੀਆ ਮਿਲ ਕੇ ਪਿੰਡ ਮਾਨ ਅਤੇ ਚੌਪੜਾ ਦੀ ਜਮੀਨਾਂ ਦੀ ਜਾਅਲੀ ਜਾਮਾਬੰਦੀਆ ਤਿਆਰ ਕਰਕੇ ਆਧਰਾ ਬੈਂਕ ਹੁਣ ਯੂਨੀਅਨ ਬੈਂਕ ਗੁਰਦਾਸਪੁਰ ਵਿਚੋਂ 2 ਕਰੋੜ 25 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ’ਤੇ ਪਹਿਲਾਂ ਵੀ ਠੱਗੀਆ ਮਾਰਨ ਦੇ ਦੋਸ਼ ਵਿੱਚ ਮੁੱਕਦਮਾ ਨੰਬਰ 14/2021 ਵਿੱਚ ਧਾਰਾ 420,467, 468, 471 ਥਾਣਾ ਸਿਟੀ, ਮੁਕੱਦਮਾ ਨੰਬਰ 66 ਧਾਰਾ 420, 467,468,471,167, 170 ਅਤੇ ਥਾਣਾ ਸਦਰ ਵਿੱਚ ਮੁੱਕਦਮਾ ਨੰਬਰ 156 ਧਾਰਾ 379,447,506, 34 ਤਹਿਤ ਪਹਿਲਾ ਹੀ ਮਾਮਲੇ ਦਰਜ ਹਨ।
ਐਸ.ਐਸ.ਪੀ ਨੇ ਦੱਸਿਆ ਕਿ ਇੰਨਾਂ ਦੋਸ਼ੀਆਂ ਨੂੰ ਫੜਣ ਵਿੱਚ ਪੁਲਸ ਪਾਰਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਐਸ.ਐਚ.ਓ ਗੁਰਮੀਤ ਸਿੰਘ ਥਾਣਾ ਸਿਟੀ ਗੁਰਦਾਸਪੁਰ ਅਤੇ ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ, ਜਸਵੰਤ ਸਿੰਘ ਵਿਰਦੀ ਵੀ ਸ਼ਾਮਲ ਸਨ। ਇੰਨਾਂ ਵੱਲੋਂ ਬੜੀ ਬਾਰੀਕੀ ਨਾਲ ਘੋਖ ਕਰਨ ਉਪਰੰਤ ਅਜੈ ਸ਼ੰਕਰ ਨੂੰ ਗਿ੍ਰਫਤਾਰ ਕਰਕੇ ਉਸ ਕੋਲੋ 6 ਲੱਖ 86 ਹਜਾਰ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਜਦੋਂ ਕਿ ਬਾਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *