ਗੁਰਦਾਸਪੁਰ, 18 ਜੂਨ (ਸਰਬਜੀਤ)–ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਨੇ ਮਾੜਾ ਸਲੂਕ ਕਰਨ, ਖਿੱਚ ਧੂਹ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਸਬੰਧ ਵਿੱਚ ਇੱਕ ਦੋਸ਼ੀ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ।
ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਿਟਿਡ ਸ/ਡ ਡੇਹਰੀਵਾਲ ਦੇ ਉਪ ਮੰਡਲ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ 28 ਮਈ ਨੂੰ ਬਿਜਲੀ ਚੋਰੀ ਕਰਨ ਅਤੇ ਬਿਜਲੀ ਚੋਰੀ ਫੜੇ ਜਾਣ ’ਤੇ ਚੈਕਿੰਗ ਟੀਮ ਅਤੇ ਅਧਿਕਾਰੀ ਐਸ.ਡੀ.ਓ ਡੇਹਰੀਵਾਲ ਨਾਲ ਜਗਪਾਲ ਸਿੰਘ ਪੁਤਰ ਅਮਰਜੀਤ ਸਿੰਘ ਵਾਸੀ ਪਨਿਆੜ ਵੱਲੋਂ ਮਾੜਾ ਸਲੂਕ ਕੀਤਾ ਗਿਆ ਅਤੇ ਖਿਚ ਧੂਹ ਕਰਨ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆ ਗਈਆਂ।


