ਗੁਰਦਾਸਪੁਰ, 19 ਜੂਨ (ਸਰਬਜੀਤ)–ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਰਾਹਤ ਦੇਣ ਦਾ ਪੱਤਰ ਕੀਤਾ ਜਾਰੀ ਕੀਤਾ ਗਿਆ ਹੈ। ਇਹ ਪੱਤਰ ਵਿੱਚ ਪੰਜਾਬ ਛੇਵੇ ਪੇਅ ਕਮਿਸ਼ਨ ਲਈ ਨਿਰਧਾਰਤ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਵਿੱਚ ਸਪੱਸ਼ਟ ਕੀਤਾ ਗਿਆ ਹੈ 1-1-2016 ਤੋਂ ਲੈ ਕੇ 30-9-2021 ਤੱਕ ਬਣਦਾ ਬਕਾਇਆ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਖਾਤੇ ਵਿੱਚ 31 ਜੁਲਾਈ ਤੱਕ ਹਰ ਹਾਲਤ ਵਿੱਚ ਜਮਾ ਕੀਤਾ ਜਾਵੇ। ਇਸ ਵਿੱਚ ਇਹ ਵੀ ਵਰਣਨ ਕੀਤਾ ਗਿਆਹੈ ਕਿ ਸਬੰਧਤ ਮਹਿਕਮੇ ਦੇ ਇੰਚਾਰਜ਼ ਇਸਦਾ ਭੁਗਤਾਨ ਕਰਨ ਲਈ ਆਪਣੇ ਬਜ਼ਟ ਦੀ ਅਪਰੂਵਲ ਜੇਕਰ ਨਹੀਂ ਹੈ ਤਾਂ ਪੰਜਾਬ ਸਰਕਾਰ ਕੋਲ ਲਈ ਜਾਵੇ। ਇਹ ਹੁਕਮ ਤੁਰੰਤ ਲਾਗੂ ਹੁੰਦੇ ਹਨ।


