ਉੱਘੇ ਟਰੇਡ ਯੂਨੀਅਨ ਆਗੂ ਐਡਵੋਕੇਟ ਉੱਡਤ ਸੀਪੀਆਈ ਨੂੰ ਅਲਵਿਦਾ ਕਹਿ ਕੇ ਸੀਟੂ ਵਿੱਚ ਸ਼ਾਮਲ

ਮਾਲਵਾ

ਮਾਨਸਾ, ਗੁਰਦਾਸਪੁਰ, 3 ਜੁਲਾਈ (ਸਰਬਜੀਤ ਸਿੰਘ)– ਉੱਘੇ ਟਰੇਡ ਯੂਨੀਅਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਆਪਣੇ ਸਮਰਥਕਾਂ ਤੇ ਹਮਦਰਦਾ ਸਮੇਤ ਸੀਪੀਆਈ ਨੂੰ ਅਲਵਿਦਾ ਕਹਿ ਕੇ ਸੈਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਵਿੱਚ ਸਾਮਲ ਹੋ ਗਏ , ਉਨ੍ਹਾਂ ਨੇ ਅੱਜ ਸੰਗਰੂਰ ਵਿੱਖੇ ਸੀਟੂ ਪੰਜਾਬ ਦੇ ਅਹੁਦੇਦਾਰਾ ਦੀ ਇੱਕ ਅਹਿਮ ਮੀਟਿੰਗ ਦੌਰਾਨ ਸੀਟੂ ਵਿੱਚ ਸਮੂਲੀਅਤ ਕੀਤੀ।
ਇਸ ਮੌਕੇ ਤੇ ਸੀਟੂ ਦੀ ਕੁਲ ਹਿੰਦ ਸਕੱਤਰ ਕਾਮਰੇਡ ਊਸਾ ਰਾਣੀ , ਸੀਟੂ ਪੰਜਾਬ ਦੇ ਪ੍ਰਧਾਨ ਕਾਮਰੇਡ ਚੰਦਰ ਸ਼ੇਖਰ, ਜਰਨਲ ਸਕੱਤਰ ਕਾਮਰੇਡ ਮਹਾਂ ਸਿੰਘ ਰੌੜੀ ਨੇ ਕਾਮਰੇਡ ਉੱਡਤ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੀਟੂ ਵਿੱਚ ਭਰਵਾ ਸਵਾਗਤ ਕੀਤਾ ਜਾਵੇਗਾ ਤੇ ਕਾਮਰੇਡ ਉੱਡਤ ਦੇ ਸੀਟੂ ਵਿੱਚ ਸਾਮਲ ਹੋਣ ਨਾਲ ਪੂਰੇ ਮਾਲਵੇ ਵਿੱਚ ਟਰੇਡ ਯੂਨੀਅਨ ਲਹਿਰ ਮਜਬੂਤ ਹੋਵੇਗੀ । ਇਸ ਮੌਕੇ ਤੇ ਸੂਬਾਈ ਖਜਾਨਚੀ ਸੁਖਵਿੰਦਰ ਸਿੰਘ ਲੋਟੇ , ਅਮਰਨਾਥ ਕੂੰਮਕਲਾਂ , ਸ਼ੇਰ ਫਰਬਾਹੀ , ਦੇਵ ਰਾਜ ਵਰਮਾ , ਸੁਭਾਸ਼ ਰਾਣੀ ਤੇ ਹਰਜੀਤ ਕੌਰ ਸਮੇਤ ਸੀਟੂ ਦੇ ਕਈ ਅਹੁਦੇਦਾਰ ਹਾਜ਼ਰ ਸਨ ।

Leave a Reply

Your email address will not be published. Required fields are marked *