ਪੰਜਾਬ ਦੇ ਕੈਬਨਿਟ ਮੰਤਰੀ ਕਟਾਰੂਚੱਕ ਵੀ ਕਰ ਚੁੱਕੇ ਹਨ ਮਸੀਤੀ ਨੂੰ ਸਨਮਾਨਿਤ
ਟਾਂਡਾ, ਗੁਰਦਾਸਪੁਰ, 7 ਅਪ੍ਰੈਲ (ਸਰਬਜੀਤ ਸਿੰਘ)–ਭਾਰਤ ਸਰਕਾਰ ਦੇ ਸਿਹਤ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਸ਼ਟਰੀ ਪੱਧਰ ਤੇ ਮੀਟਿੰਗਾਂ ਅਤੇ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਜਿਉਂਦੇ ਜੀ ਖੂਨ ਦਾਨ ਮਰਨ ਤੋਂ ਉਪਰੰਤ ਅੱਖਾਂ ਦਾਨ ਸਰੀਰ ਦਾਨ ਅਤੇ ਅੰਗਦਾਨ ਕਰਨ ਲਈ ਲੋਕਾ ਨੂੰ ਸਾਈਕਲ ਤੇ ਪਿਛਲੇ 21 ਵਰ੍ਹਿਆਂ ਤੋਂ ਜਾਗਰੂਕ ਕਰ ਰਹੇ ਨੇਤਰਦਾਨ ਐਸੋਸੀਏਸ਼ਨ (ਰਜਿ) ਹੁਸ਼ਿਆਰਪੁਰ ਨਾਲ ਜੁੜੇ ਸਮਾਜ ਸੇਵੀ ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ,ਜੋ ਰੋਜਾਨਾ 20 ਕਿਲੋਮੀਟਰ ਤੋਂ ਵੱਧ ਸਾਈਕਲ ਤੇ ਸਫ਼ਰ ਤੈਅ ਕਰ ਕੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਨੇਤਰਦਾਨ ਅਤੇ ਅੰਗਦਾਨ ਖੂਨਦਾਨ ਕਰਨ ਲਈ ਪ੍ਰੇਰਿਤ ਕਰ ਰਹੇ ਹਨ,ਇਸ ਸਬੰਧ ਵਿੱਚ ਗੱਲਬਾਤ ਕਰਦਿਆ ਉਨ੍ਹਾਂ ਨੇ ਦੱਸਿਆ ਕਿ ਉਹ 2000 ਸੰਨ ਤੋਂ ਹੁਣ ਤੱਕ 29 ਨੇਤਰਦਾਨੀ ਪਰਿਵਾਰਾ ਵੱਲੋ ਮਰਨ ਤੋਂ ਉਪਰੰਤ ਅੱਖਾਂ ਦਾਨ ਕੀਤੀਆਂ ਜਾ ਚੁੱਕੀਆਂ ਹਨ ਜੋ ਪੰਜਾਬ ਸਰਕਾਰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜੀਆਂ ਜਾ ਚੁੱਕੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਲੋੜਵੰਦ ਨੇਤਰਹੀਣ ਵਿਅਕਤੀਆਂ ਨੂੰ ਮੁਫਤ ਵਿਚ ਲਗਾ ਕੇ ਅੱਖਾਂ ਦੀ ਰੌਸ਼ਨੀ ਦਿੱਤੀ ਜਾ ਚੁੱਕੀ ਹੈ।ਉਨ੍ਹਾ ਕਿਹਾ ਇਹ ਮਨੁੱਖਤਾ ਦੇ ਭਲੇ ਲਈ ਪੰਜਾਬ ਸਰਕਾਰ ਵੱਲੋਂ ਇਕ ਸ਼ਲਾਘਾਯੋਗ ਕਦਮ ਕੀਤਾ ਗਿਆ ਹੈ, ਸਰੀਰਦਾਨ ਅਤੇ ਅੰਗਦਾਨ ਦਾ ਫੈਸਲਾ ਮਨੁੱਖਤਾ ਦੇ ਭਲੇ ਲਈ ਅੱਜ ਵੀ ਬਹੁਤ ਜ਼ਰੂਰੀ ਹੈ,ਮੌਤ ਜੀਵਨ ਦੀ ਇੱਕ ਸਚਾਈ ਹੈ,ਅਸੀਂ ਜਿਉਣ ਅਤੇ ਮਰਨ ਲਈ ਹੀ ਨਹੀ ਪੈਦਾ ਹੋਏ ਇਸ ਲਈ ਮਨੁੱਖਤਾ ਦੀ ਭਲਾਈ ਲਈ ਹਰੇਕ ਇਨਸਾਨ ਨੂੰ ਸਵੈ ਇੱਛਾ ਅਨੁਸਾਰ ਮਨੁੱਖਤਾ ਦੇ ਭਲੇ ਲਈ ਅੰਗ ਦਾਨ ਕਰਨੇ ਚਾਹੀਦੇ ਹਨ ਸਰੀਰਦਾਨ ਸਭ ਤੋ ਵੱਡਾ ਜੀਵਨ ਦਾਨ ਹੈ,ਕਿਉਂਕਿ ਇਕ ਮ੍ਰਿਤਕ ਵਿਅਕਤੀ ਦੇ ਸਰੀਰ ਨਾਲ ਕਈ ਜਿੰਦਗੀਆ ਬਚਾਈਆ ਜਾ ਸਕਦੀਆ ਹਨ ਮਨੁੱਖਤਾ ਦੇ ਭਲੇ ਲਈ ਅੱਜ ਵੀ ਲੋਕਾ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ।ਭਾਈ ਮਸੀਤੀ ਨੇ ਦੱਸਿਆ ਕਿ ਸਾਡੀਆਂ ਭਾਰਤ ਅਤੇ ਪੰਜਾਬ ਵਿਖੇ ਸਮਾਜ ਸੇਵੀ ਸੰਸਥਾਵਾ ਵੱਲੋਂ ਮੈਡੀਕਲ ਖ਼ੋਜ ਕਾਰਜਾਂ ਅਤੇ ਦੂਜੀਆਂ ਸੰਸਥਾਵਾ ਦੇ ਸਹਿਯੋਗ ਨਾਲ ਲੋੜਵੰਦ ਅੰਗਹੀਣ ਵਿਅਕਤੀਆ ਲਈ ਲੋਕਾਂ ਵਿੱਚ ਸਰੀਰ ਦੇ ਅੰਗ ਦਾਨ ਕਰਨ ਦੀ ਪ੍ਰੇਰਣਾ ਲਹਿਰ ਚਲਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਇਕ ਸ਼ਲਾਘਾਯੋਗ ਕਦਮ ਹੈ। ਪੰਜਾਬ ਸਰਕਾਰ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ,ਪੀਜੀਆਈ ਚੰਡੀਗੜ੍ਹ ਵਿਖੇ ਸਰੀਰਦਾਨ ਅਤੇ ਅੰਗ ਦਾਨ ਕਰਨ ਦੀ ਸਹੂਲਤ ਉਪਲੱਬਧ ਹੈ।ਉਨ੍ਹਾ ਕਿਹਾ ਡਾਕਟਰਾਂ ਵੱਲੋਂ ਕਿਸੇ ਵਿਅਕਤੀ ਨੂੰ(ਦਿਮਾਗੀ ਤੌਰ)ਤੇ ਮ੍ਰਿਤਕ ਐਲਾਨਣ ਤੋ (ਮੌਤ ਤੋਂ ਬਾਅਦ) ਗੁਰਦਾ ਜਿਗਰ ਅਤੇ ਹੋਰ ਵੀ ਅੰਗ ਦਾਨ ਕੀਤੇ ਜਾ ਸਕਦੇ ਹਨ। ਅੱਖਾਂ ਦਾਨ ਕਰਨ ਵਿੱਚ ਜਿਲ੍ਹਾ ਹੁਸ਼ਿਆਰਪੁਰ ਪੰਜਾਬ ਵਿੱਚ ਅੱਜ ਵੀ ਪਹਿਲੇ ਸਥਾਨ ਤੇ ਹੈ ਜੋ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ,ਉਨ੍ਹਾ ਕਿਹਾ ਕਿ ਸਾਡੀ ਸਮੂਹ ਟੀਮ ਜ਼ਿਲ੍ਹੇ ਦੀਆ ਪੰਥਕ ਸੰਸਥਾਵਾਂ ਦੇ ਸਹਿਯੋਗ ਨਾਲ ਨੇਤਰਦਾਨੀਆਂ ਤੇ ਪਰਿਵਾਰਕ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਮੁਹਿੰਮ ਸਫਲ ਹੋ ਰਹੀ ਹੈ,ਪੰਜਾਬ ਅਤੇ ਭਾਰਤ ਵਿਚ ਅੱਖਾਂ ਦੀ ਰੋਸ਼ਨੀ ਤੋਂ ਰਹਿਤ ਕੋਈ ਵੀ ਵਿਅਕਤੀ ਨਾ ਰਹੇ ਇਸ ਲਈ ਜ਼ਰੂਰੀ ਹੈ ਨੇਤਰਦਾਨ ਕਰਨ ਲਈ ਘਰ ਘਰ ਪਰਿਵਾਰਾ ਵਿੱਚ ਪ੍ਰੰਪਰਾ ਬਣਾਈ ਜਾਵੇ ਇਸ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਨਾਲ ਸਾਡੀ ਸਾਰਿਆ ਦੀ ਜ਼ਿੰਮੇਵਾਰੀ ਬਣਦੀ ਹੈ ,ਉਨ੍ਹਾ ਦੱਸਿਆ ਕਿ 25 ਅਗਸਤ ਤੋ 8 ਸਤੰਬਰ ਤੱਕ ਦੇਸ਼ ਦੇ ਅੰਦਰ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ ਦੇਸ਼ ਵਿਚ ਲੱਗਭਗ ਢਾਈ ਲੱਖ ਅੱਖਾਂ ਦਾਨ ਕਰਵਾਉਣਾ ਦਾ ਮਿਸ਼ਨ ਰੱਖਿਆ ਗਿਆ ਹੈ। ਇਸ ਮੌਕੇ ਭਾਈ ਬਰਿੰਦਰ ਸਿੰਘ ਮਸੀਤੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਨੇਤਰਦਾਨ ਨੂੰ ਆਪਣੇ ਸੱਭਿਆਚਾਰ ਦਾ ਹਿੱਸਾ ਬਣਾਓ।

ਇੱਥੇ ਵਰਣਯੋਗ ਇਹ ਹੈ ਕਿ ਬਰਿੰਦਰ ਸਿੰਘ ਮਸੀਤੀ ਨੂੰ ਵਧੀਆ ਸੇਵਾਵਾਂ ਕਰਨ ਦੇ ਬਦਲੇ ਟਾਂਡਾ ਦੇ ਪੁਲਸ ਲਾਇਨ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਕਟਾਰੂਚੱਕ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਦੇ ਕੇ ਨਵਾਜਿਆ ਗਿਆ ਹੈ।


