ਕਿਸਾਨਾ ਵਲੋ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਬਿਜਲੀ ਦਫਤਰ ਗੜ੍ਹਸ਼ੰਕਰ ਵਿਖੇ ਵਿਸ਼ਾਲ ਰੋਸ ਧਰਨਾ ਲਾਇਆ-ਜਸਵੰਤ ਸਿੰਘ ਭੱਠਲ

ਮਾਲਵਾ

ਗੜ੍ਹਸ਼ੰਕਰ, ਗੁਰਦਾਸਪੁਰ, 30 ਜੂਨ (ਸਰਬਜੀਤ ਸਿੰਘ)– ਗੜਸ਼ੰਕਰ ਬਲਾਕ ਵਿੱਚ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ਵਿੱਚ ਬਲਾਕ ਦੇ ਸਮੂਹ ਕਿਸਾਨਾ ਵਲੋ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਬਿਜਲੀ ਦਫਤਰ ਗੜ੍ਹਸ਼ੰਕਰ ਵਿਖੇ ਵਿਸ਼ਾਲ ਰੋਸ ਧਰਨਾ ਲਾਇਆ ਗਿਆ ਇਸ ਸਮੇਂ ਕਿਸਾਨਾ ਵਲੋ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਸਾਨ ਮੰਗ ਕਰ ਰਹੇ ਸਨ ਕਿ ਓਹਨਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦਿਤੀ ਜਾਵੇ।

ਧਰਨੇ ਨੂੰ ਸੰਬੋਧਨ ਕਰਦਿਆਂ ਸੇਰੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਭੱਠਲ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਲਵਾਈ ਪੂਰੇ ਜ਼ੋਰਾਂ ਤੇ ਹੈ ਅਤੇ ਕਾਫੀ ਝੋਨਾ ਲਗ ਚੁੱਕਾ ਹੈ ਪਰ ਪਿਛਲੇ ਕਈ ਦਿਨਾਂ ਤੋਂ ਬਿਜਲੀ ਬਹੁਤ ਘਟ ਆ ਰਹੀ ਹੈ ਕੁਝ ਪਿੰਡਾਂ ਵਿੱਚ ਸਿਰਫ ਦੋ ਤਿੰਨ ਘੰਟੇ ਹੀ ਬਿਜਲੀ ਆ
ਰਹੀ ਹੈ ਜਿਸ ਕਰਕੇ ਕਿਸਾਨ ਤੇਲ ਫੂਕਣ ਲਈ ਮਜਬੂਰ ਹਨ ਓਹਨਾਂ ਕਿਹਾ ਕੇ ਜੇਕਰ ਜਲਦੀ ਬਿਜਲੀ ਦਾ ਹੱਲ ਨਾ ਹੋਇਆ ਤਾਂ ਓਹ ਜੋਰਦਾਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਮੇਂ ਧਰਨੇ ਦੇ ਦਬਾਅ ਸਦਕਾ ਬਿਜਲੀ ਬੋਰਡ ਦੇ ਸਥਾਨਕ ਐਕਸੀਅਨ ਨੇ ਧਰਨੇ ਵਿਚ ਆ ਕੇ ਜਲਦੀ ਹੀ ਬਿਜਲੀ ਦੀ ਨਿਰਵਿਘਨ ਸਪਲਾਈ ਦਾ ਭਰੋਸਾ ਦਿੱਤਾ।
ਅਜ ਦੇ ਧਰਨੇ ਨੂੰ ਵੱਖ ਵੱਖ ਕਿਸਾਨ ਆਗੂਆਂ ਰਾਮ ਜੀਤ ਸਿੰਘ ਦੇਣੋਵਾਲ ਕਲਾ, ਗੁਰਦੀਪ ਸਿੰਘ ਚਾਹਲਪੁਰ,ਬਹਾਦਰਸਿੰਘ ਖਾਨਪੁਰ, ਸੁਖਵਿੰਦਰ ਸਿੰਘ ਮੋਲਾ ਵਾਹਿਦਪੁਰ, ਹਰਬੰਸ ਸਿੰਘ ਰਸੂਲਪੁਰ,
ਵਰਿਦਰ ਸਿੰਘ ਮੱਟੂ ਦਵਿੰਦਰ ਸਿੰਘ ਗੋਗੋ ਸਮਸੇਰ ਸਿੰਘ ਚੱਕ ਸਿੰਘਾ, ਜੁਝਾਰ ਸਿੰਘ ਕਿਤਨਾ ਕਮਲਜੀਤ ਸਿੰਘ ਅਮਨ ਸਰਪੰਚ ਅਮਰਜੀਤ ਸਿੰਘ,ਹਰਦੀਪ ਸਿੰਘ ਗੜੀ,ਸਾਬਾ ਲੱਲੀਆਂ ਗੁਰਦੀਪ ਸਿੰਘ ਢਿੱਲੋਂ ਅਤੇ ਮੁਲਾਜ਼ਮ ਆਗੂ ਮਕੇਸ ਕੁਮਾਰ,ਬਲਵੀਰ ਸਿੰਘ ਖਾਨਪੁਰੀ,ਸੱਤਪਾਲ ਕਲੇਰ ਅਤੇ ਤਰਕਸ਼ੀਲ ਆਗੂ ਜੁਗਿੰਦਰ ਸਿੰਘ ਕੁਲੇਵਾਲ ਨੇ ਵੀ ਸੰਬੋਧਨ ਕੀਤਾ । ਸਟੇਜ਼ ਸਕੱਤਰ ਦੇ ਫਰਜ਼ ਪਰਮਜੀਤ ਸਿੰਘ ਬੱਬਰ ਨੇ ਨਿਭਾਏ। ਅੰਤ ਵਿੱਚ ਕਿਸਾਨਾਂ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ 24 ਘੰਟੇ ਵਿੱਚ ਬਿਜਲੀ ਸਪਲਾਈ ਠੀਕ ਨਾ ਹੋਈ ਤਾਂ ਸ਼ਹਿਰ ਵਿੱਚ ਚੱਕਾ ਜਾਮ ਕੀਤਾ ਜਾਵੇਗਾ।

ਕਿਰਤੀ ਕਿਸਾਨ ਯੂਨੀਅਨ ਅਤੇ ਸੇਰੇ ਪੰਜਾਬ ਕਿਸਾਨ ਯੂਨੀਅਨ ਵਲੋਂ ਗੜ੍ਹਸ਼ੰਕਰ ਇਲਾਕੇ ਦੀ ਘਟੀਆਂ ਬਿਜਲੀ ਸਪਲਾਈ ਦੇ ਵਿਰੋਧ ਵਿੱਚ ਅੱਜ ਬਿਜਲੀ ਦਫਤਰ ਗੜ੍ਹਸ਼ੰਕਰ ਵਿਖੇ ਧਰਨਾ ਦੇਣ ਦੇ ਬਾਵਜੂਦ ਕੋਈ ਸੁਧਾਰ ਨਾ ਹੋਣ ਕਰਕੇ ਕਲ 1 ਜੁਲਾਈ ਨੂੰ ਬੰਗਾ ਚੌਕ ਗੜ੍ਹਸ਼ੰਕਰ ਵਿਖੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਕਿਸਾਨ ਆਗੂ ਕੁਲਵਿੰਦਰ ਸਿੰਘ ਚਾਹਲ ਅਤੇ ਪਰਮਜੀਤ ਸਿੰਘ ਬੱਬਰ ਨੇ ਕਿਹਾ ਕੇ ਬਿਜਲੀ ਅਫਸਰਾਂ ਨੇ ਓਹਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਇਸ ਲਈ ਓਹਨਾਂ ਸਮੂਹ ਕਿਸਾਨਾ ਨੂੰ ਸਵੇਰੇ ਗੜ੍ਹਸ਼ੰਕਰ ਪੁਜਣ ਦਾ ਸੱਦਾ ਦਿੱਤਾ

Leave a Reply

Your email address will not be published. Required fields are marked *