ਟਿਊਬਵੈੱਲ ਕੁਨੈਕਸ਼ਨਾਂ ਦਾ ਲੋਡ ਵਧਾਉਣ ਸਬੰਧੀ ਕੈੰਪ

ਪੰਜਾਬ

ਗੁਰਦਾਸਪੁਰ, 16 ਜੂਨ (ਸਰਬਜੀਤ)- ਉੱਪ ਮੰਡਲ ਅਫਸਰ ਦਿਹਾਤੀ ਗੁਰਦਾਸਪੁਰ  ਇੰਜੀ. ਜਤਿੰਦਰ ਸ਼ਰਮਾ ਨੇ ਦਸਿਅ ਕਿ ਪਾਵਰਕਾਮ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਵਧੀਕ ਨਿਗਰਾਨ ਇੰਜੀਨੀਅਰ ਸੰਚਾਲਨ ਮੰਡਲ ਗੁਰਦਾਸਪੁਰ ਕੁਲਦੀਪ ਸਿੰਘ  ਦੀ ਯੋਗ ਅਗਵਾਈ ਹੇਠ ਪਿੰਡ ਜਾਫਰਪੁਰ ਵਿੱਚ ਵੀ.ਡੀ.ਐੱਸ ਸਕੀਮ ਤਹਿਤ ਕਿਸਾਨ ਜਾਗਰੂਕਤਾ ਕੈੰਪ ਲਗਾਇਆ ਗਿਆ। ਵੀ.ਡੀ.ਐੱਸ ਬਾਰੇ ਵਿਸਥਾਰ ਨਾਲ ਦਸ ਕੇ ਸਵੈ ਘੋਸ਼ਣਾ ਫਾਰਮ ਭਰੇ ਗਏ। ਉੱਪ ਮੰਡਲ ਅਫਸਰ ਨੇ ਕਿਹਾ ਕਿ ਘਰਾਂ ਦਾ ਲੋਡ ਵੀ ਵਧਾ ਲਿਆ ਜਾਵੇ । ਇਸ ਮੌਕੇ ਸਰਪੰਚ ਭਾਗ ਸਿੰਘ, ਗੁਰਦਾਸ ਮਲ, ਮੈਂਬਰ ਪੰਚਾਇਤ ਜੋਗਿੰਦਰ ਸਿੰਘ, ਸਾਈਂ ਦਾਸ, ਸਾਬਕਾ ਸਰਪੰਚ ਗੁਰਦਾਸ ਮਲ, ਬਾਵਾ ਰਾਮ, ਪ੍ਰੇਮ ਮਸੀਹ,ਸੁਖਦੇਵ ਰਾਜ,ਜੰਗ ਬਹਾਦੁਰ, ਗੁਰਪ੍ਰੀਤ ਸਿੰਘ,ਮਨਜੋਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *