ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਮੰਗਵਾ ਕੇ ਵੱਖ-ਵੱਖ ਰਾਜਾਂ ਵਿੱਚ ਸਪਲਾਈ ਕਰਨ ਵਾਲੇ ਦੋ ਦੋਸ਼ੀਆਂ ਨੂੰ ਕੀਤਾ ਕਾਬੂ-ਵਿਸ਼ਵਾ ਨਾਥ

ਪੰਜਾਬ

ਗੁਰਦਾਸਪੁਰ, 17 ਜੂਨ (ਸਰਬਜੀਤ)-ਸੀ.ਆਈ.ਸਟਾਫ ਗੁਰਦਾਸਪੁਰ ਨੇ ਪਾਕਿਸਤਾਨ ਤੋਂ ਨਸ਼ੀਲਾ ਪਦਾਰਥ ਮੰਗਵਾ ਕੇ ਵੱਖ-ਵੱਖ ਰਾਜਾਂ ਵਿੱਚ ਸਪਲਾਈ ਕਰਨ ਵਾਲੇ ਦੋ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਦੋਂ ਕਿ ਖਰੀਦ ਕਰਨ ਵਾਲੇ ਦੋ ਦੋਸ਼ੀ ਅਜੇ ਵੀ ਪੁਲਸ ਦੀ ਗਿ੍ਰਫਤ ਤੋਂ ਬਾਹਰ ਹੈ।
ਸੀ.ਆਈ.ਏ ਸਟਾਫ ਗੁਰਦਾਸਪੁਰ ਦੇ ਇੰਚਾਰਜ਼ ਇੰਸਪੈਕਟਰ ਵਿਸ਼ਵਾ ਨਾਥ ਨੇ ਪ੍ਰੈਸ ਨੂੰ ਦੱਸਿਆ ਕਿ 16 ਜੂਨ ਨੂੰ ਪਾਰਟੀ ਨਾਕਾ ਟੀ ਪੁਆਇੰਟ ਆਲੇਚੱਕ ਦੋਰਾਂਗਲਾ ਰੋਡ ਗੁਰਦਾਸਪੁਰ ਮੌਜੂਦ ਸੀ। ਇਸ ਦੌਰਾਨ ਮੁੱਖਬਰ ਨੇ ਇਤਲਾਹ ਦਿੱਤੀ ਕਿ ਉਕਤ ਸਾਰੇ ਦੋਸ਼ੀ ਨਸ਼ੀਲੇ ਪਦਾਰਥ ਦੀ ਸਮਗਲਿੰਗ ਦਾ ਧੰਦਾ ਕਰਦੇ ਹਨ। ਇਹ ਵਿਅਕਤੀ ਗੁਰਦਾਸਪੁਰ, ਪਠਾਨਕੋਟ, ਜੰਮੂ ਕਸ਼ਮੀਰ ਨਾਲ ਲੱਗਦੀ ਅੰਤਰ ਰਾਸ਼ਰਟੀ ਸਰਹੱਦ ਜੋ ਪਾਕਿਸਤਾਨ ਨਾਲ ਲੱਗਦੀ ਹੈ ਜੋ ਨਸ਼ੀਲੇ ਪਦਾਰਥ ਮੰਗਵਾ ਕੇ ਅੱਗੇ ਸਮਗਲਿੰਗ ਕਰਦੇ ਹਨ। ਇਹਨਾ ਵਿੱਚੋ ਧਲਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਅੱਕੂ ਮਸਤਕੇ ਜਿਲਾ ਫਿਰੋਜਪੁਰ ਅਤੇ ਬਿਕਰਮਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਜੱਟਾ ਥਾਣਾ ਸਰਹਾਲੀ ਜਿਲਾ ਤਰਨਤਾਰਨ ਥਾਰ ਗੱਡੀ ’ਤੇ ਸਵਾਰ ਹੋ ਕੇ ਨਸ਼ੀਲਾ ਪਦਾਰਥ ਲੈਣ ਜਾ ਰਹੇ ਹਨ ਅਤੇ ਜੱਸਾ ਜਗੀਰਦਾਰ ਵਾਸੀ ਤਰਨਤਾਰਨ ਅਤੇ ਜਰਮਨ ਉਰਫ ਖੋਤਾ ਵਾਸੀ ਝਬਾਲ ਜਿਲਾ ਤਰਨਤਾਰਨ ਪਹਿਲਾ ਤੋਂ ਹੀ ਕਾਰ ’ਤੇ ਸ੍ਰੀਨਗਰ ਤੋਂ ਨਸ਼ੀਲੇ ਮਾਲ ਦੀ ਖਰੀਦ ਲਈ ਗਏ ਹਨ। ਜਿਸ ’ਤੇ ਉਕਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਦੋਸ਼ੀ ਧਲਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਅੱਕੂ ਮਸਤਕੇ ਜਿਲਾ ਫਿਰੋਜਪੁਰ ਅਤੇ ਬਿਕਰਮਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਜੱਟਾ ਥਾਣਾ ਸਰਹਾਲੀ ਜਿਲਾ ਤਰਨਤਾਰਨ ਨੂੰ ਗਿ੍ਰਫਤਾਰ ਕੀਤਾ ਗਿਆ ਹੈ।

Leave a Reply

Your email address will not be published. Required fields are marked *