ਬਿਜਲੀ ਚੋਰੀ ਕਰਨ ਵਾਲੇ ਸਰਪੰਚ ਨੂੰ ਠੋਕਿਆ 3 ਲੱਖ 10 ਹਜਾਰ ਰੁਪਏ ਦਾ ਜੁਰਮਾਨਾ-ਐਸ.ਡੀ.ਓ

ਪੰਜਾਬ

ਗੁਰਦਾਸਪੁਰ, 17 ਜੂਨ (ਸਰਬਜੀਤ)-ਪਾਵਰਕਾਮ ਵਿਭਾਗ ਦੇ ਉਪ ਮੰਡਲ ਅਫਸਰ ਦਿਹਾਤੀ ਇੰਜੀ. ਜਤਿੰਦਰ ਸ਼ਰਮਾ ਨੇ ਦੱਸਿਆ ਕਿਸੇ ਵੱਲੋਂ ਪਟਿਆਲਾ ਮੁੱਖ ਦਫਤਰ, ਫੋਨ ਤੇ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਹੱਲਾ ਦਾ ਸਰਪੰਚ ਸਰਬਜੀਤ ਸਿੰਘ ਦੇ ਘਰ ਬਿਜਲੀ ਚੋਰੀ ਹੋ ਰਹੀ ਹੈ। ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪਟਿਆਲਾ ਤੋਂ ਪਠਾਨਕੋਟ ਟੀਮ ਨੂੰ ਚੈਕਿੰਗ ਲਈ ਭੇਜਿਆ ਗਿਆ। ਟੀਮ ਨੇ ਜਦੋਂ ਘਰ ਜਾ ਕੇ ਚੈਕ ਕੀਤਾ ਤਾਂ ਬਿਜਲੀ ਦਾ ਮੀਟਰ ਬੰਦ ਪਿਆ ਗਿਆ ਸੀ ਅਤੇ ਸਰਪੰਚ ਵੱਲੋਂ ਸਰੇਆਮ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਸਰਬਜੀਤ ਸਿੰਘ ਨੂੰ ਮੌਕੇ ’ਤੇ ਹੀ 3 ਲ਼ੱਖ 10 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ। ਇਸ ਸੰਬੰਧੀ ਕਾਰਵਾਈ ਨੂੰ ਲੈ ਕੇ ਥਾਣਾ ਵੇਰਕਾ ਵਿੱਚ ਸ਼ਿਕਾਇਤ ਕਰ ਦਿੱਤੀ ਗਈ ਹੈ। ਉਨਾਂ ਲੋਕਾਂ ਤੋਂ ਅਪੀਲ ਕੀਤੀ ਕਿ ਉਹ ਬਿਜਲੀ ਚੋਰੀ ਨਾ ਕਰਨ ਅਤੇ ਜੇਕਰ ਕੋਈ ਬਿਜਲੀ ਦੀ ਚੋਰੀ ਕਰਦਾ ਫਡੜਿਆ ਜਾਵੇਗਾ , ਉਸ ਖਿਲਾਫ ਵਿਭਾਗ ਪਾਵਰਕਾਮ ਵੱਲੋਂ ਸਖਤ ਕਾਰਵਾਈ ਤੇ ਜੁਰਮਾਨਾ ਵੀ ਕੀਤਾ ਜਾਵੇਗਾ।

Leave a Reply

Your email address will not be published. Required fields are marked *