ਪਲੇਸਮੈਂਟ ਕੈਂਪ ਵਿਚ 18 ਪ੍ਰਾਰਥਨਾਂ ਦੀ ਚੋਣ ਅਤੇ 26 ਪ੍ਰਾਰਥੀਆਂ ਦੀ ਸਵੈ-ਰੋਜਗਾਰ ਸਥਾਪਤ ਕਰਨ ਲਈ ਹੋਈ ਚੋਣ

ਪੰਜਾਬ

ਗੁਰਦਾਸਪੁਰ  16 ਜੂਨ   (ਸਰਬਜੀਤ) :-ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੋਜਗਾਰ ਸਕੀਮ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਅਮਨਦੀਪ ਕੌਰ, ਗੁਰਦਾਸਪੁਰ ਜੀ ਦੀ ਪ੍ਰਧਾਨਗੀ ਹੇਠ ਮਿਤੀ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਇੱਕ ਪਲੇਸਮੈਂਟ ਕੈਂਪ ਅਤੇ ਸਵੈਰੋਜਗਾਰ ਕੈਂਪ ਲਗਾਇਆ ਗਿਆ । ਇਸ ਰੋਜਗਾਰ ਮੇਲੇ ਵਿੱਚ Agile Herbal Company  ਦੇ ਐਚ.ਆਰ  ਸ਼੍ਰੀ ਕੁਲਦੀਪ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ । ਰੋਜਗਾਰ ਮੇਲੇ ਵਿੱਚ ਸੇਲਜ ਐਗਜੈਕਟਿਵ ਦੀਆ 50 ਆਸਾਮੀ ਲਈ ਯੋਗ ਪ੍ਰਾਰਥਨਾਂ ਦੀ ਚੋਣ ਕੀਤੀ ਜਾਣੀ ਸੀ । ਰੋਜਗਾਰ ਮੇਲੇ ਵਿੱਚ 33 ਲੜਕੀਆ ਨੇ ਭਾਗ ਲਿਆ । ਕੰਪਨੀ ਦੇ ਐਚ.ਆਰ  ਸ਼੍ਰੀ ਕੁਲਦੀਪ ਸਿੰਘ ਵਲੋਂ ਸੇਲਜ ਐਗਜੈਕਟਿਵ ਦੀ ਆਸਾਮੀ  ਲਈ ਰੋਜਗਾਰ ਕੈਂਪ ਵਿੱਚ ਆਏ ਪ੍ਰਾਰਥੀਆ ਦੀ ਇੰਟਰਵਿਊ ਕੀਤੀ ਗਈ । ਇੰਟਰਿਵਊ ਕਰਨ ਉਪਰੰਤ 18 ਪ੍ਰਾਰਥਨਾਂ  ਦੀ ਚੋਣ ਕੀਤੀ ਗਈ । ਜਿਲ੍ਹਾ ਰੋਜਗਾਰ ਅਫਸਰ  ਪਰਸ਼ੋਤਮ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਚੁਣੀਆ ਗਈਆ ਪ੍ਰਾਰਥਣਆਂ ਨੂੰ 8000 ਤੋਂ 10000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ । ਸਵੈਰੋਜਗਾਰ ਕੈਂਪ ਵਿੱਚ ਐਲ.ਡੀ.ਐਮ ਗੁਰਦਾਸਪੁਰ , ਜੀ.ਐਮ.ਡੀ.ਆਈ.ਸੀ ਬਟਾਲਾ, ਪਸ਼ੂ ਪਾਲਣ , ਮੱਛੀ ਪਾਲਣ, ਐਸ.ਸੀ ਕਾਰਪੋਰੇਸ਼ਨ ਅਤੇ ਸਕਿੱਲ ਡਿਵੈਲਪਮੈਂਟ ਵਿਭਾਗਾਂ ਦੇ ਅਧਿਕਾਰੀਆ/ ਨੁਮਾਇੰਦਿਆ  ਨੇ ਸ਼ੂਮਲੀਅਤ ਕੀਤੀ । ਸਵੈ-ਰੋਜਗਾਰ ਕੈਂਪ ਵਿੱਚ ਕੁੱਲ 36 ਪ੍ਰਾਰਥੀਆ ਨੇ ਭਾਗ ਲਿਆ ।  ਇਸ ਕੈਂਪ  ਵਿੱਚ ਬੇਰੁਜਗਾਰ ਪ੍ਰਾਰਥੀ ਜੋ ਆਪਣਾ ਨਿੱਜੀ ਕੰਮ ਕਰਨਾ ਚਾਹੁੰਦੇ ਹਨ, ਉਹਨਾਂ ਵਲੋਂ ਸਵੈ-ਰੋਜਗਾਰ ਸਕੀਮ ਅਧੀਨ ਲੋਨ ਲਈ ਅਪਲਾਈ ਕੀਤਾ ਗਿਆ ਸੀ। ਉਪਰਕੋਤ ਵਿਭਾਗਾਂ ਤੋਂ ਆਏ ਅਧਿਕਾਰੀਆ  ਵਲੋ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸਵੈ-ਰੋਜਗਾਰ ਸਕੀਮ ਅਧੀਨ ਲੋਨ ਲੈਣ ਲਈ ਆਏ ਪ੍ਰਾਰਥੀਆ ਦੀ ਇੰਟਰਵਿਊ ਲਈ ਗਈ । ਸਵੈਰੋਜਗਾਰ ਕੈਂਪ ਵਿੱਚ ਆਏ ਉਪਰੋਕਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆ /ਨੁਮਾਇੰਦਿਆ ਵਲੋਂ ਇੰਟਰਵਿਊ ਦੌਰਾਨ 26 ਪ੍ਰਾਰਥੀਆ ਨੂੰ ਲੋਨ ਲੈਣ ਲਈ ਚੁਣਿਆ  ਗਿਆ ।   ਜਿਲ੍ਹਾ ਰੋਜਗਾਰ ਅਫਸਰ ਨੇ ਦੱਸਿਆ ਕਿ  ਪੰਜਾਬ ਸਰਕਾਰ ਵਲੋਂ ਸਵੈ-ਰੋਜਗਾਰ ਦੀਆ ਵੱਖ-ਵੱਖ ਸਕੀਮਾਂ ਰਾਹੀਂ  ਬੇਰੁਜਗਾਰ ਨੌਜਵਾਨ ਜੋ ਆਪਣਾ ਨਿੱਜੀ ਕੰਮ ਕਰਨ ਦੇ ਚਾਹਵਾਨ ਹਨ, ਨੂੰ ਸਬਸਿਡੀ ਤੇ ਲੋਨ ਮੁਹੱਈਆ ਕਰਵਾਇਆ ਜਾਂਦਾ ਹੈ ।  ਉਹਨਾਂ ਅੱਗੇ ਦੱਸਿਆ ਕਿ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ ਵਲੋਂ ਬੇਰੁਜਗਾਰ ਪ੍ਰਾਰਥੀਆ ਲਈ ਪਹਿਲਾਂ ਵੀ ਅਜਿਹੇ ਕੈਂਪ ਲਗਾਏ ਗਏ ਹਨ ਅਤੇ ਭਵਿੱਖ ਵਿੱਚ ਹੋਰ ਵੀ ਰੋਜਗਾਰ/ਸਵੈ-ਰੋਜਗਾਰ ਸਬੰਧੀ ਕੈਂਪ ਆਯੋਜਿਤ ਕੀਤੇ ਜਾਂਦੇ ਰਹਿਣਗੇ ਹਨ ਤਾਂ ਜੋ ਬੇਰੁਜਗਾਰ ਪ੍ਰਾਰਥੀ ਇਹਨਾਂ ਸਕੀਮਾਂ ਦਾ ਲਾਹਾ ਲੈ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ  । ਇਸ ਲਈ ਵੱਧ ਤੋਂ ਵੱਧ ਬੇਰੁਜਗਾਰ ਪ੍ਰਾਰਥੀ ਰੋਜਗਾਰ ਦਫਤਰ ਵਿਖੇ ਆਪਣਾ ਨਾਮ ਰੋਜਗਾਰ ਲਈ ਦਰਜ ਕਰਵਾਉਣ । ਪ੍ਰਾਰਥੀ ਆਨਲਾਈਨ ਵੀ ਵਿਭਾਗ ਦੀ ਵੈਬਸਾਈਟ www.pgrkam.com ਤੇ ਵੀ ਆਪਣਾ ਨਾਮ ਦਰਜ ਕਰ ਸਕਦੇ ਹਨ ।  

Leave a Reply

Your email address will not be published. Required fields are marked *