ਗੁਰਦਾਸਪੁਰ,16 ਜੁਨ (ਸਰਬਜੀਤ ) — ਨਵਦੀਪ ਕੌਰ ਗਿੱਲ ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸੀ ਜੇ ਐਮ ,ਸਹਿਤ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ,ਗੁਰਦਾਸਪੁਰ ਦੁਆਰਾ- World Elder Abuse Awareness Day – ਦੇ ਮੌਕੇ ਬਿਰਧ ਆਸ਼ਰਮ,ਗੁਰਦਾਸਪੁਰ ਦਾ ਦੌਰਾ ਕੀਤਾ । ਇਸ ਮੌਕੇ ਉਹਨਾ ਨਾਲ ਪੈਨਲ ਐਡਵੋਕੇਟ ਪ੍ਰਭਦੀਪ ਸਿੰਘ ਸੰਧੂ ਵੀ ਮੌਜੂਦ ਸਨ। ਇਸ ਮੌਕੇ ਮੈਡਮ ਨਵਦੀਪ ਕੌਰ ਗਿੱਲ ਦੁਆਰਾ ਬਿਰਧ ਆਸ਼ਰਮ ਵਿਚ ਰਹਿੰਦੇ ਬੇਜੁਰਗਾ ਨੂੰ ਮਿਲਿਆ ਗਿਆ। ਇਸ ਮੌਕੇ ਬਿਰਧ ਆਸ਼ਰਮ ਦੀ ਮੈਨੇਜਰ, ਮੈਡਮ ਅਰਚਨਾ ਸ਼ਰਮਾ ਤੋ ਇਲਾਵਾ ਬਿਰਧ ਆਸ਼ਰਮ ਦਾ ਬਾਕੀ ਸਟਾਫ ਦੀ ਮੌਜੂਦ ਸੀ, ਬਿਰਧ ਅਹਾਸ਼ਰਮ ਵਿਚ ਇਸ ਸਮੇ 23 ਬੇਜੁਰਗ ਰਹਿ ਰਹੇ ਹਨ। ਜਿਲ੍ਹਾ ਵਿਚੋ 11 ਬੇਜੁਰਗ ਆਦਮੀ ਅਤੇ 12 ਬੇਜੁਰਗ ਔਰਤਾ ਹਨ। ਬਿਰਧ ਆਸ਼ਰਮ ਗੁਰਦਾਸਪੁਰ ਵਿਚ ਚਿਲਡਰਨ ਹੋਮ , ਗੁਰਦਾਸਪੁਰ ਦੇ ਬੱਚਿਆਂ ਨੂੰ ਵੀ ਬੁਲਾਇਆ ਗਿਆ ਅਤੇ ਬੱਚਿਆਂ ਦੁਆਰਾ ਬਿਰਧ ਆਸ਼ਰਮ ਵਿਚ ਕਵਿਤਾਵਾਂ ਸੁਣਾਈਆ ਗਈਆਂ।
ਮੈਡਮ ਨਵਦੀਪ ਕੌਰ ਗਿਲ ਦੁਆਰਾ ਆਪਣੇ ਸੰਬੋਧਨ ਵਿਚ ਬਿਰਧ ਆਸ਼ਰਮ ਵਿਚ ਰਹੇ ਰਹੇ ਸਾਰੇ ਬੇਜੁਰਗਾ ਨੂੱ ਆਪਸ ਵਿਚ ਪਿਆਰ ਭਾਵ ਅਤੇ ਮਿਲ ਜੋਲ ਕੇ ਰਹਿਣ ਲਈ ਕਿਹਾ । ਮੈਡਮ ਨਵਦੀਪ ਕੌਰ ਗਿਲ ਦੁਆਰਾ ਬਿਰਧ ਆਸ਼ਰਮ ਵਿਚ ਰਹਿ ਰਹੇ ਬੇਜੁਰਗਾ ਨੂੰ ਨਾਲਸਾ ਦੀ ਸਕੀਮ ਨਾਲਸਾ ( ਲੀਗਲ ਸਰਵਿਸ ਟੂ ਸੀਨੀਅਰ ਸਿਟੀਜਨ ) ਸਕੀਮ 2016 ਬਾਰੇ ਜਾਣੂ ਕਰਵਾਇਆ ਗਿਆ। ਮੈਡਮ ਨਵਦੀਪ ਕੌਰ ਗਿੱਲ ਦੁਆਰਾ ਅਕਸਰ ਹੀ ਇਸ ਬਿਰਧ ਆਸ਼ਰਮ ਵਿੱਚ ਸਮੇਂ ਸਮੇਂ ਸਿਰ ਆਂਉਦੇ ਰਹਿੰਦੇ ਹਨ ਅਤੇ ਬੇਜੁਰਗਾ ਨੂੰ ਮਿਲ ਕੇ ਉਹਨਾ ਦੀਆਂ ਮੁਸ਼ਕਲਾਂ ਸੁਣਦੇ ਰਹਿੰਦੇ ਹਨ
ਇਸ ਤੋ ਇਲਾਵਾ ਮੈਡਮ ਨਵਦੀਪ ਕੌਰ ਗਿੱਲ ਸਕੱਤਰ ,ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ,ਗੁਰਦਾਸਪੁਰ ਦੁਆਰਾ World Elder Abuse Awareness Day ਦੇ ਮੌਕੇ ਤੇ ਬਿਰਧ ਆਸ਼ਰਮ ਬਟਾਲਾ ਵਿਖੇ ਪੈਨਲ ਐਡਵੋਕੇਟ ਸ਼੍ਰੀ ਮਨਜੀਤ ਸਿੰਘ ਦੀ ਡਿਊਟੀ ਲਗਾਈ ਗਈ। ਸ਼੍ਰੀ ਮਨਜੀਤ ਸਿੰਘ, ਪੈਨਲ ਐਡਵੋਕੇਟ ਦੁਆਰਾ ਬਿਰਧ ਆਸ਼ਰਮ,ਬਟਾਲਾ ਵਿਖੇ ਰਹਿ ਰਹੇ ਬਜੁਰਗਾ ਨੂੰ ਮਿਲਿਆ ਅਤੇ ਉਹਨਾ ਨੂੰ ਨਾਲਸਾ ਦੀ ਸਕੀਮ ਨਾਲਸਾ ( ਲੀਗਲ ਸਰਵਿਸਜ਼ ਟੂ ਸੀਨੀਅਰ ਸਿਟੀਜਨ) ਸਕੀਮ ,2016 ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਬਿਰਧ ਅਹਸ਼ਰਮ ਵਿਚ 70 ਬਜੁਰਗ ਔਰਤਾਂ ਅਤੇ 20 ਆਦਮੀ ਮੌਜੂਦ ਸਨ ।