ਗੁਰਦਾਸਪੁਰ, 23 ਜੂਨ (ਸਰਬਜੀਤ ਸਿੰਘ)— ਐਨ ਐਚ ਐਮ, ਸਿਹਤ ਵਿਭਾਗ, ਪੰਜਾਬ ਅਧੀਨ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਕਮਿਊਨਟੀ ਹੈਲਥ ਅਫ਼ਸਰਾਂ ਨੇ ਆਪਣੇ ਹੱਕਾਂ ਦੀ ਲੜਾਈ ਲਈ 22 ਜੂਨ ਤੋਂ ਹਰ ਤਰ੍ਹਾਂ ਦਾ ਆਨਲਾਈਨ- ਆਫ਼ਲਾਈਨ ਕੰਮ ਬੰਦ ਕਰਕੇ ਜ਼ਿਲ੍ਹੇ ਹਸਪਤਾਲਾਂ ਵਿੱਚ ਇਕੱਠੇ ਹੋਕੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲਿਆ।
ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਕਿਹਾ ਕਿ ਸੂਬਾ ਪੰਜਾਬ ਦੇ ਹਰ ਜਿਲੇ ਵਿੱਚ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਸਿਵਲ ਸਰਜਨ ਦਫਤਰ ਅੱਗੇ ਧਰਨੇ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਧਰਨੇ ਉਹਨਾਂ ਆਪਣੀਆਂ ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਆਪਣੇ ਹੱਕਾਂ ਦੀ ਪੂਰਤੀ ਲਈ ਲਗਾ ਰਹੇ ਹਨ। ਉਹਨਾਂ ਕਿਹਾ ਕਿ ਉਹ ਪੇਂਡੂ ਖੇਤਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਉਨ੍ਹਾਂ ਦੀ ਇਸ ਇਮਾਨਦਾਰੀ ਅਤੇ ਅਣ ਥੱਕ ਮੇਹਨਤ ਦਾ ਮੁੱਲ ਵਿਭਾਗ ਅਤੇ ਸਰਕਾਰ ਵਲੋਂ ਨਹੀਂ ਦਿੱਤਾ ਜਾ ਰਿਹਾ ਸੀ ਓਨ੍ਹਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ। ਬਾਰ-ਬਾਰ ਵਿਭਾਗ ਅਤੇ ਪੰਜਾਬ ਸਰਕਾਰ ਨੂੰ ਉਨ੍ਹਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਅਤੇ ਮੰਗਾ ਬਾਰੇ ਜਾਣੂ ਕਰਵਾਇਆ ਗਿਆ, ਪਰ ਸਰਕਾਰ ਅਤੇ ਵਿਭਾਗ ਉਹਨਾਂ ਦੀਆਂ ਜਾਇਜ਼ ਮੰਗਾਂ ਅਤੇ ਉਹਨਾਂ ਦੇ ਬਣਦੇ ਹੱਕਾਂ ਨੂੰ ਅਣਗੋਲਿਆਂ ਕਰਦੇ ਹੋਏ ਕੰਮ ਦਾ ਬੋਝ ਹੋਰ ਵਧਾਉਂਦਿਆਂ ਉਹਨਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ।
ਡਾ ਤਰਗੋਤਰਾ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਠੇਕੇ ਆਧਾਰਿਤ ਪੋਸਟ ਤੇ ਕੰਮ ਕਰ ਰਹੇ ਹਨ ਪਰ ਕੰਮ ਉਨ੍ਹਾਂ ਕੋਲੋਂ ਰੈਗੂਲਰ ਮੁਲਾਜ਼ਮ ਦੇ ਕੰਮ ਤੋਂ ਵੀ ਵੱਧ ਲਿਆ ਜਾ ਰਿਹਾ ਹੈ। ਸੰਚਾਰੀ – ਗੈਰ ਸੰਚਾਰੀ ਬੀਮਾਰੀਆਂ ਦੀ ਜਾਂਚ, ਹਾਈ ਰਿਸਕ ਗਰਵਤੀ ਔਰਤਾਂ ਦਾ ਫਾਲੋ ਅੱਪ, ਪੇਂਡੂ ਖੇਤਰਾਂ ਵਿੱਚ ਮਹੀਨਾਵਾਰ ਕੈਂਪ ਲਗਾਉਨਾ , ਕੁਦਰਤੀ ਆਫ਼ਤ ਵੇਲੇ ਸਿਹਤ ਸੇਵਾਵਾਂ ਪ੍ਰਦਾਨ ਕਰਨਾ,ਹੋਰ ਕਈ ਤਰ੍ਹਾਂ ਦੇ offline ਅਤੇ ਆਨਲਾਈਨ ਕੰਮ ਉਨ੍ਹਾਂ ਵਲੋਂ ਕੀਤੇ ਜਾਂਦੇ ਹਨ।ਜੇਕਰ ਉਨ੍ਹਾਂ ਦੀਆਂ ਮੰਗਾਂ ਬਰਾਬਰ ਕੰਮ ਬਰਾਬਰ ਤਨਖਾਹ/ ਬਾਕੀ ਸੂਬਿਆਂ ਦੇ ਮੁਕਾਬਲੇ 5000 ਰੁਪਏ ਘੱਟ ਮਿਲ ਰਹੀ ਤਨਖਾਹ ਵਿੱਚ ਵਾਧਾ, ਨਵਾਂ ਇੰਨਸੈਂਟਿਵ ਪਰ੍ਫਰ੍ਮਾ ਵਾਪਿਸ ਲੈਣਾ, ਕੇਡਰ ਸਨਕਸ਼ਨ ਅਤੇ ਰੇਗੁਲਰ ਕਰਨਾ , ਲੋਇਲੋਟੀ ਬੋਨਸ ਜ਼ਾਰੀ ਕਰਨਾ, ਤਨਖਾਹ ਵਿੱਚ incentive perform ਮਰਜ ਕਰਨਾ ਆਦਿ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਇਹ ਹੜਤਾਲ / ਸੰਘਰਸ਼ ਐਸੇ ਤਰ੍ਹਾਂ 1 ਜੁਲਾਈ ਤਕ ਜਾਰੀ ਰਹੇਗੀ ਅਤੇ 2 ਜੁਲਾਈ ਨੂੰ ਸੂਬਾ ਪੱਧਰੀ ਧਰਨਾ ਜ਼ਿਲਾ ਸੰਗਰੂਰ , ਮੁੱਖ ਮੰਤਰੀ ਸਾਹਿਬਾਨ ਦੇ ਰਿਹਾਇਸ਼ੀ ਇਲਾਕੇ ਵਿੱਚ ਲਗਾਇਆ ਜਾਵੇਗਾ। ਇਸ ਦੌਰਾਨ ਜੌ ਸਿਹਤ ਸੇਵਾਵਾਂ ਪ੍ਰਭਾਵਿਤ ਹੋਣਗੀਆਂ ਅਤੇ ਮਰੀਜਾਂ ਨੂੰ ਜੌ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ ਓਸ ਲਈ ਵਿਭਾਗ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਣਗੇ।
ਇਸ ਸਮੇਂ ਉਨ੍ਹਾਂ ਨਾਲ ਗੁਰਦਾਸਪੁਰ ਤੋਂ ਡਾ ਰਵਿੰਦਰ ਸਿੰਘ ਕਾਹਲੋਂ,ਸੂਰਜ ਪ੍ਰਕਾਸ਼,ਵਿਕਾਸ ਜੋਏਲ,ਦੀਪਕ ਮਸੀਹ,ਦਾ ਰਜਤ ਨੰਦਾ,ਦਾ ਭੁਪਿੰਦਰ ਸਿੰਘ,ਦਾ ਹੇਮੰਤ ਤੁਲੀ,ਦਾ ਆਰਤੀ,ਨਵਜੋਤ ਕੌਰ,ਸਿਮਰਨਜੀਤ ਕੌਰ,ਮਨਦੀਪ ਸਿੰਘ, ਡਾ ਜਤਿੰਦਰ ਸਿੰਘ,ਸਿਮਰਨਜੀਤ ਕੌਰ, (ਸ੍ਰੀ ਫ਼ਤਹਿਗੜ੍ਹ ਸਾਹਿਬ) ਅੰਮ੍ਰਿਤਸਰ ਤੋਂ ਡਾ ਗੁਰਬਾਕਸ਼ਿਸ਼ ਸਿੰਘ,ਬਠਿੰਡਾ ਤੋਂ ਰਮਨਬੀਰ ਕੌਰ/ਹਰਮਿੰਦਰ ਕੌਰ ਫ਼ਰੀਦਕੋਟ ਤੋਂ ਸੰਦੀਪ ਸਿੰਘ,ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ/ਨਰਿੰਦਰ ਸਿੰਘ,ਫਾਜ਼ਿਲਕਾ ਤੋਂ ਕੁਲਦੀਪ ਸਿੰਘ, ਪਟਿਆਲਾ ਤੋ ਜਰਨੈਲ ਸਿੰਘ,ਰੋਪੜ ਤੋਂ ਹਰਨੀਤ ਕੌਰ,ਮੋਹਾਲੀ ਤੋਂ ਦੀਪਸ਼ਿਖਾ,
ਮੋਗਾ ਤੋਂ ਗੁਰਵਿੰਦਰ ਸਿੰਘ , ਤਰਨ ਤਾਰਨ ਤੋਂ ਜੈਸਮੀਨ ਕੌਰ , ਜਲੰਧਰ ਤੋਂ ਡਾ ਵਿਪਿਨ,ਲੁਧਿਆਣਾ ਤੋਂ ਡਾ ਬਲਵੀਰ ਤੇ ਹਰਪਿੰਦਰ ਕੌਰ, ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਜੀਵ ਗਡਾਈ, ਮਾਨਸਾ ਤੋਂ ਨਿਸ਼ਾ ਅਗਰਵਾਲ , ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ,,ਨਵਾਂਸ਼ਹਿਰ ਤੋਂ ਡਾ ਦਲਜੀਤ ਆਦਿ ਵਿਸ਼ੇਸ਼ ਰੂਪ ਤੇ ਹਾਜ਼ਰ ਸਨ ।


