ਮਨਿਸਟੀਰੀਅਲ ਮੁਲਾਜਮਾਂ ਨੇ ਤੀਜੇ ਦਿਨ ਗੇਟ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ

ਗੁਰਦਾਸਪੁਰ

ਗੁਰਦਾਸਪੁਰ, 13 ਅਕਤੂਬਰ (ਸਰਬਜੀਤ ਸਿੰਘ)–ਪੰਜਾਬ ਵਿੱਚ 75 ਸਾਲ ਰਿਵਾਇਤੀ ਪਾਰਟੀਆ ਨੇ ਐਲਾਨ ਕੀਤਾ, ਪਰ ਉਹ ਸਰਕਾਰਾਂ ਕਰਮਚਾਰੀਆਂ ਦੇ ਹਿੱਤਾਂ ਵਿੱਚ ਖਰੀਆਂ ਨਹੀਂ ਉਤਰੀਆਂ। ਜਿਸ ਕਰਕੇ ਪੰਜਾਬ ਦੇ ਸਮੂਹ ਕਰਮਚਾਰੀਆਂ ਨੇ ਬਦਲਾਅ ਨੂੰ ਮੱਦੇਨਜਰ ਰੱਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਵਿੱਚ ਬੜਾ ਵੱਡਾ ਫਤਵਾ ਦੇ ਕੇ ਹੌਂਦ ਵਿੱਚ ਲਿਆਂਦਾ ਤਾਂ ਜੋ ਸਾਡੇ ਲੰਬੇ ਸਮੇਂ ਤੋਂ ਲਟਕਦੇ ਹੋਏ ਮੰਗਾਂ ਸਰਕਾਰ ਹੱਲ ਕਰਨ। ਪਰ ਪ੍ਰੈਸ ਦੇ ਸਰਵੇ ਅਨੁਸਾਰ ਪੂਰੇ ਪੰਜਾਬ ਵਿੱਚ ਧਰਨੇ ਇਸ ਕਰਕੇ ਲੱਗ ਰਹੇ ਹਨ ਕਿ ਸਰਕਾਰੀ ਕਰਮਚਾਰੀਆਂ ਦੀਆਂ ਮੰਗਾਂ ਮਾਨ ਸਰਕਾਰ ਨਹੀਂ ਦੇ ਰਹੀ। ਜਿਸ ਕਰਕੇ ਅੱਜ ਪੂਰੇ ਪੰਜਾਬ ਦੇ ਸਮੂਹ ਕਰਮਚਾਰੀ ਹੜਤਾਲ ਨਿੱਤਰੇ ਹਨ। ਅੱਜ ਇਹ ਹੜਤਾਲ ਤੀਜੇ ਦਿਨ ਵਿੱਚ ਜਾਰੀ ਹੋਣ ਕਰਕੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਅਤੇ ਪ੍ਰੇਸ਼ਾਨ ਹੋ ਕੇ ਮੁੜ ਘਰਾਂ ਨੂੰ ਜਾ ਰਹੇ ਹਨ। ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਬਣਦੀ ਹੈ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ ਯੂਨੀਅਨ ਵੱਲੋਂ 6 ਦਿਨਾਂ ਕਲਮਛੋੜ ਤੇ ਕੰਪਿਊਟਰ ਬੰਦ ਹੜਤਾਲ ਦੌਰਾਨ ਸੂਬਾ ਸਰਪ੍ਰਸਤ ਰਘਬੀਰ ਸਿੰਘ ਬਡਵਾਲ, ਸੂਬਾ ਵਿੱਤ ਸਕੱਤਰ ਸਰਬਜੀਤ ਸਿੰਘ ਡਿਗਰਾ ਦੀ ਅਗਵਾਈ ਵਿੱਚ ਵੱਖ ਵੱਖ ਵਿਭਾਗਾਂ ਦੇ ਸੈਂਕੜੇ ਮੁਲਾਜਮਾਂ ਵੱਲੋਂ ਜਿਲਾ ਪ੍ਬੰਧਕੀ ਕੰਪਲੈਕਸ ਬਾਹਰ ਰੋਸ ਵੱਜੋਂ ਗੇਟ ਰੈਲੀ ਕਰਕੇ ਨਾਹਰੇਬਾਜੀ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਜਿਲਾ ਪ੍ਰਧਾਨ ਸਾਵਨ ਸਿੰਘ , ਜਿਲਾ ਜਨਰਲ ਸਕੱਤਰ ਰਾਜਦੀਪ ਸਿੰਘ ਰੰਧਾਵਾ, ਵਿੱਤ ਸਕੱਤਰ ਮੈਂਨੂੰਐਲ ਨਾਹਰ, ਵਲੋ ਦੱਸਿਆ ਗਿਆ ਕਿ ਸਰਕਾਰ ਵੱਲੋਂ ਮਨਿਸਟੀਰੀਅਲ ਕੇਡਰ ਦੀਆਂ ਮੰਗਾਂ ਪ੍ਤੀ ਬੜਾ ਅੜੀਅਲ ਰਵੱਈਆ ਅਪਣਾਇਆ ਹੋਇਆ ਹੈ, ਜਿਸ ਦੇ ਰੋਸ ਵੱਜੋਂ ਸਮੂਹ ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਮਨਿਸਟੀਰੀਅਲ ਮੁਲਾਜਮਾਂ ਵੱਲੋਂ ਕੰਮ ਠੱਪ ਕੀਤਾ ਗਿਆ ਹੈ। ਆਗੂਆਂ ਨੇ ਅੱਗੇ ਕਿਹਾ ਕਿ ਸਰਕਾਰ ਦੀ ਬੇਰੁਖੀ ਕਾਰਨ ਮੁਲਾਜਮਾਂ ਅੰਦਰ ਰੋਸ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅਤੇ ਅਗਰ ਸਰਕਾਰ ਅਜੇ ਵੀ ਸੂਬਾ ਕਮੇਟੀ ਨੂੰ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਬੁਲਾ ਕੇ ਮੰਗਾਂ ਦਾ ਹੱਲ ਨਹੀਂ ਕਰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਵੱਖ ਵੱਖ ਵਿਭਾਗਾਂ ਵੱਲੋ ਆਪਣੇ ਪ੍ਰਧਾਨ ਨੇ ਸਾਥੀਆ ਸਮੇਤ ਪੁੱਜ ਕੇ ਸਰਕਾਰ ਵਿਰੁੱਧ ਨਾਹਰੇਬਾਜੀ ਕਰਕੇ ਰੋਸ ਪ੍ਗਟ ਕੀਤਾ ਗਿਆ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਕਿਸ਼ਤਾ ਰਲੀਜ ਕਰਨ, ਰਹਿੰਦਾ ਬਕਾਇਆ ਜਾਰੀ ਕਰਨਾ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਸੋਧਕੇ ਲਾਗੂ ਕਰਨਾ ਆਦਿ ਮੁੱਖ ਮੰਗਾਂ ਜਲਦ ਪੂਰੀਆਂ ਕਰਨ ਦੀ ਗੱਲ ਆਖੀ ਗਈ। ਜਿਕਰਯੋਗ ਹੈ ਕਿ ਵੱਖ ਵੱਖ ਵਿਭਾਗਾਂ ਵਿੱਚ ਕੰਮ ਮੁਕੰਮਲ ਠੱਪ ਰਿਹਾ ਤੇ ਸਰਕਾਰ ਵੱਲੋਂ ਅਜੇ ਤੱਕ ਮਨਿਸਟੀਰੀਅਲ ਮੁਲਾਜਮਾਂ ਦਾ ਰੋਸ ਸ਼ਾਂਤ ਕਰਨ ਲਈ ਕੋਈ ਪਹਿਲਕਦਮੀ ਨਜਰ ਨਹੀਂ ਆ ਰਹੀ, ਜਿਸ ਕਾਰਨ ਉਮੀਦ ਹੈ ਕਿ ਦਫਤਰਾਂ ਵਿੱਚ ਆਪਣੇ ਕੰਮਾਂ ਲਈ ਪਹੁੰਚਣ ਵਾਲੇ ਆਮ ਲੋਕਾਂ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਅਮਰਜੀਤ ਸਿੰਘ ਸੈਣੀ, ਪ੍ਰਧਾਨ, ਪੈਨਸਨਰ ਯੂਨੀਅਨ, ਬਲਜਿੰਦਰ ਸਿੰਘ ਸੈਣੀ, ਮਨਜੀਤ ਲਾਲ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ ਸਿੰਗਾਰੀ, ਮਨਦੀਪ ਸਿੰਘ ਢਿੱਲੋਂ, ਬਲਦੇਵ ਮਸੀਹ,ਦਲਬੀਰ ਭੋਗਲ ਮਿਠੂ, ਰਵਿੰਦਰ ਕੁਮਾਰ, ਪ੍ਰੇਮ ਸਿੰਘ, ਅਮਨ ਮਿਠੂ, ਮੈਡਮ ਦਲਜਿੰਦਰ ਘੁੰਮਣ, ਅਨੀਤਾ ਕੁਮਾਰੀ, ਇੰਦਰਜੀਤ ਕੌਰ, ਬਲਦੀਸ ਕੌਰ,ਅਤੇ ਹੋਰ ਵੀ ਸੈਂਕੜੇ ਮੁਲਾਜਮ ਸਾਥੀ ਹਾਜਰ ਸਨ।

Leave a Reply

Your email address will not be published. Required fields are marked *