ਕੌਂਸਲਰ ਆਪਣੇ ਸਮਰਥਕਾਂ ਨਾਲ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਿੱਚ ਸ਼ਾਮਲ

ਗੁਰਦਾਸਪੁਰ

ਬਖਤਪੁਰਾ ਨੇ ਕੀਤਾ ਸਵਾਗਤ

ਅੰਮ੍ਰਿਤਸਰ, ਗੁਰਦਾਸਪੁਰ, 26 ਮਾਰਚ (ਸਰਬਜੀਤ ਸਿੰਘ)–ਅੱਜ ਇੱਥੇ‌ ਅੰਮ੍ਰਿਤਸਰ ਸ਼ਹਿਰ ਦੇ ਕ੍ਰਿਸ਼ਨਾ ਨਗਰ ਜੌੜਾ‌ ਫਾਟਕ ਮੁਹੱਲੇ ਵਿੱਚ ਦਹਾਕਿਆਂ ਤੋਂ ਖੱਬੀ ਲਹਿਰ ਨਾਲ ਜੁੜੀ ਆ‌ ਰਹੀ ਬੀਬੀ ਪ੍ਰਵੇਸ਼ ਰਾਣੀ,ਜੋ ਦੋ ਦਫਾ ਕੌਂਸਲਰ ਰਹੇ ਹਨ, ਨੇ‌ ਆਪਣੇ ਦਰਜਨ ਤੋਂ ਵਧੇਰੇ ‌ਹਿਮਾਇਤੀਆ ਸਮੇਤ ਸੀ ਪੀ ਆਈ ਐਮ ਐਲ ਲਿਬਰੇਸ਼ਨ ਵਿੱਚ ਸ਼ਾਮਲ ‌ਹੋਣ ਦਾ ਐਲਾਨ ਕੀਤਾ‌ ਹੈ। ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਥੀ ਪ੍ਰੇਮ ਕੁਮਾਰ, ਸੋਨੂੰ,ਦੀਪਕ ‌ਵੇਰਕਾ, ਦਲਜੀਤ ਸਿੰਘ, ਮਾਇਆ ਦੇਵੀ, ਬੰਟੀ ਕੁਮਾਰ,ਪਵਨ ਕੁਮਾਰ,ਸੁਮਨ, ਦਵਿੰਦਰ ਕੌਰ,ਜਗਨ ਨਾਥ, ਪ੍ਰਿਥਵੀ ਪਾਲ‌ ਸਿੰਘ ‌ਅਤੇ ਆਸਾ ਰਾਣੀ ਆਦਿ ਹਨ। ਇਸ ਸਮੇਂ ਲਿਬਰੇਸ਼ਨ ਦੇ ਮਾਝਾ ਜੋਨ ਦੇ ਸਕੱਤਰ ਬਲਬੀਰ ਸਿੰਘ ਮੂਧਮੂਧਲ, ਸ਼ਮਸ਼ੇਰ ਸਿੰਘ ਹੇਰ ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕ੍ਰਿਸ਼ਨਾ ਨਗਰ ਦੇ ਇਨ੍ਹਾਂ ਸਾਥੀਆਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਸੁਵਾਗਤ ‌ਕਰਦਿਆ‌‌ ਕਿਹਾ ਕਿ ਇਸ ਨਾਲ ਸਹਿਰੀ ਖੇਤਰ ਵਿਚ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਬੱਖਤਪੁਰਾ ਨੇ ਮੀਟਿੰਗ ਵਿੱਚ ‌ਪੰਜਾਬ‌ ਦੀ ਮੌਜੂਦਾ ਸਥਿਤੀ ਬਾਰੇ਼ ਬੋਲਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ‌ ਪੰਜਾਬ ਦੀ ‌ਮਾਨ ਸਰਕਾਰ ਨੂੰ ਸਿਆਸੀ ਕੁੜਿਕੀ ਵਿਚ ‌ਫਸਾ‌ ਕਿ ਪੰਜਾਬ ਨੂੰ ਬਰਬਾਦ ਕਰਨ ਦੀ ਰਾਜਨੀਤੀ ਕਰ ਰਹੀ ਹੈ। ਕੇਂਦਰੀ ਏਜੰਸੀਆਂ ਦੀ ਯੁੱਧਨੀਤੀ ਤਹਿਤ ਵਾਰਿਸ ਪੰਜਾਬ ਦੇ ਮੁਖੀ ਅਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ, ਇਕ ਹਫਤਾ ਬੀਤ ਜਾਣ ਉਪਰੰਤ ਵੀ,ਸੋ ਨਾਂ ਕਰਨ ਜਾ ਗ੍ਰਿਫਤਾਰ ਕਰਨ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਵਿੱਚ ਖਾਲਿਸਤਾਨ ਬਣਨ ਦੀ ਆੜ ਹੇਠ ਭਾਜਪਾ ਸਾਰੇ ਦੇਸ ਵਿੱਚ ਵੱਧ ਤੋਂ ਵੱਧ ਸਮਾਂ ਪੰਜਾਬ ਵਿਰੋਧੀ ਪ੍ਰਚਾਰ ਜਾਰੀ ਰੱਖ ਸਕੇ। ਜਦੋ ਕਿ ਇਹ ਗ੍ਰਿਫਤਾਰੀ ਇਨਾ‌‌ ਲੰਬਾ ਚੌੜਾ ਡਰਾਮਾ ਕਰਨ ਤੋਂ ਬਿਨਾਂ ਪਹਿਲੇ ਦਿਨ ਹੀ ਕੀਤੀ ਜਾ ਸਕਦੀ ਸੀ। ਬੱਖਤਪੁਰਾ ਨੇ ਕਿਹਾ ਕਿ ਚੱਲ ਰਹੇ ਇਸ ਰਾਜਨੀਤਕ ਡਰਾਮੇ ਵਿੱਚ ਮਾਨ ਸਰਕਾਰ ਨੇ ਆਪਣੀ ਰਾਜਨੀਤਕ ਪੌਜੀਸਨ ਬਹੁਤ ਹੀ ਹਾਸੋਹੀਣੀ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਨੋਜਵਾਨਾਂ ਉਪਰ ਕੌਮੀ ਸੁਰੱਖਿਆ ਕਨੂੰਨ( NSA)‌‌ ਲਗਾਉਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜਮੀਨੀ ਪੱਧਰ ਤੇ ਨਾਂ ਤਾਂ ਪੰਜਾਬ ਅਤੇ ਨਾਂ ਹੀ ਦੇਸ਼ ਦੇ ਟੁੱਟਣ ਦਾ ਕਿਸੇ ਨੂੰ ‌ਕੋਈ ਖ਼ਤਰਾ ਦਿਸ ਰਿਹਾ ਹੈ।

Leave a Reply

Your email address will not be published. Required fields are marked *