22 ਜੂਨ ਨੂੰ ਸੂਬਾ ਪੰਜਾਬ ਦੇ ਜ਼ਿਲ੍ਹਾ ਸਿਵਲ ਸਰਜਨ ਦਫਤਰਾਂ ਉਤੇ ਲੱਗਣਗੇ ਸਿਹਤ ਕਰਮਚਾਰੀਆਂ/ ਕਮਿਊਨਿਟੀ ਹੈਲਥ ਅਫਸਰਾਂ ਦੇ ਧਰਨੇ- ਡਾ ਸੁਨੀਲ ਤਰਗੋਤਰਾ/ ਡਾ ਰਵਿੰਦਰ ਸਿੰਘ ਕਾਹਲੋਂ

ਗੁਰਦਾਸਪੁਰ

ਗੁਰਦਾਸਪੁਰ, 19 ਜੂਨ (ਸਰਬਜੀਤ ਸਿੰਘ)– ਸੂਬਾ ਪੰਜਾਬ ਦੇ ਸਮੂਹ ਕਮਿਊਨਿਟੀ ਹੈਲਥ ਅਫਸਰ, ਜਿਨ੍ਹਾਂ ਵੱਲੋਂ ਪੇਂਡੂ ਖੇਤਰਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਤਰ੍ਹਾਂ ਦੀ ਕੁਦਰਤਦੀ ਆਫਤ ਵਿੱਚ ਵੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ , ਪਿਛਲੇ ਦੋ ਸਾਲਾਂ ਤੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਰੋਸ਼ ਵਿੱਚ ਹਨ । ਪਿਛਲੇ ਕੁਝ ਦਿਨਾਂ ਤੋਂ ਇਕੱਲੇ ਸੀ.ਐਚ.ਓ ਉਤੇ ਕੰਮ ਦੇ ਵੱਧ ਰਹੇ ਬੋਝ ਅਤੇ ਉਹਨਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜਾਇਜ਼ ਮੰਗਾਂ ਨੂੰ ਲੈ ਕੇ ਵਿਭਾਗ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦੇ ਸਬੰਧ ਵਿੱਚ ਵਿਭਾਗ ਨੂੰ ਬਹੁਤ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ। ਵਿਭਾਗ ਹਰ ਵਾਰ ਇਹਨਾਂ ਮੁਸ਼ਕਿਲਾਂ ਅਤੇ ਮੰਗਾਂ ਨੂੰ ਅਣਗੋਲਿਆਂ ਕਰ ਦਿੰਦਾ ਹੈ। ਮਿਤੀ 15 ਜੂਨ 2026 ਨੂੰ ਮਾਣਯੋਗ ਐਮ ਡੀ, ਐਨ ਐਚ ਐਮ ਸਾਹਿਬਾਨ ਨਾਲ ਇਕ ਵਾਰ ਫਿਰ ਇਸੇ ਸੰਬਧੀ ਵਿੱਚ ਮੀਟਿੰਗ ਕੀਤੀ ਗਈ , ਉਨ੍ਹਾਂ ਵਲੋਂ ਆਉਣ ਵਾਲੇ 5-7 ਦਿਨਾਂ ਵਿੱਚ ਵਾਜਿਬ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਗਿਆ।
ਇਸਦੇ ਚਲਦਿਆਂ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਨੇ ਕਿਹਾ ਕਿ ਜੇਕਰ 21 ਜੂਨ ਤੱਕ ਨਵਾਂ incentive perform ਵਾਪਿਸ ਨਹੀਂ ਲਿਆ ਜਾਂਦਾ ਅਤੇ ਬਾਕੀ ਮੰਗਾਂ ਦੇ ਹੱਲ਼ ਨਹੀਂ ਕੀਤੇ ਜਾਂਦੇ ਤਾਂ ਮਿਤੀ 22 ਜੂਨ 2026 ਨੂੰ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ ਅਤੇ ਹਰ ਤਰ੍ਹਾਂ ਦਾ ਆਨਲਾਈਨ- ਆਫਲਾਈਨ ਕੰਮ ਬੰਦ ਕਰਕੇ ਸੂਬੇ ਦੇ ਹਰ ਜਿਲੇ ਵਿੱਚ ਸਿਵਲ ਸਰਜਨ ਦਫਤਰਾਂ ਅੱਗੇ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਧਰਨਾ ਦਿੱਤਾ ਜਾਵੇਗਾ । ਜੇਕਰ ਫਿਰ ਵੀ ਵਿਭਾਗ ਇਸ ਗੱਲ ਨੂੰ ਅਣਸੁਣਿਆ ਕਰਦਾ ਹੈ ਤੇ ਕੋਈ ਵਾਜਿਬ ਹੱਲ ਨਹੀਂ ਕੱਢਦਾ ਤਾਂ ਇਹ ਸਿਲਸਿਲਾ ਬਲਾਕਾਂ ਉੱਤੇ 1 ਜੁਲਾਈ 2026 ਤੱਕ ਇਵੇਂ ਹੀ ਚਲਦਾ ਰਹੇਗਾ। ਇਸ ਦੌਰਾਨ ਮਰੀਜ਼ਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਅਤੇ ਬਾਕੀ ਸੇਵਾਂਵਾਂ ਵਿੱਚ ਆਉਣ ਵਾਲੇ ਵਿਘਨ ਲਈ ਵਿਭਾਗ ਜਿੰਮੇਵਾਰ ਹੋਵੇਗਾ।
ਉਹਨਾਂ ਇਹ ਵੀ ਦੱਸਿਆ ਕਿ ਫਿਰ ਸਟੇਟ ਪੱਧਰ ਉਤੇ ਮਿਤੀ 2 ਜੁਲਾਈ 2026 ਨੂੰ ਜਿਲਾ ਸੰਗਰੂਰ, ਮਾਨਯੋਗ ਮੁੱਖ ਮੰਤਰੀ ਸਾਹਿਬਾਨ ਦੇ ਰਿਹਾਇਸ਼ੀ ਜਗ੍ਹਾਂ ਦਾ ਘੇਰਾਓ ਕੀਤਾ ਜਾਵੇਗਾ
ਉਹਨਾਂ ਦਸਿਆ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ , ਬਾਕੀ ਸੂਬਿਆਂ ਦੇ ਮੁਕਾਬਲੇ 5000 ਘੱਟ ਮਿਲ ਰਹੀ ਤਨਖਾਹ ਵਿੱਚ ਵਾਧਾ ਕਰਨਾ, ਸੀ ਐਚ ਓ ਦਾ 5000 ਦੀ ਜਨਸੰਖਿਆ ਦੇ ਅਨੁਸਾਰ ਹੀ ਮਹੀਨਾਵਾਰ ਅਤੇ ਸਾਲਾਨਾ ਟਾਰਗੇਟ ਉੱਤੇ ਕੰਮ ਕਰਨਾ , ਤਿੰਨ ਸਾਲਾ ਅਤੇ ਪੰਜ ਸਾਲਾ ਲੋਐਲਿਟੀ ਬੋਨਸ , ਬਰਾਬਰ ਕੰਮ ਬਰਾਬਰ ਤਨਖਾਹ , ਕੈਡਰ sanction ਅਤੇ ਰੈਗੂਲਰ ਕਰਨਾ, incentive ਮਰਜ ਕਰਵਾਉਣਾ , ਆਦਿ ਹਨ। ਇਸ ਮੌਕੇ ਓਹਨਾਂ ਨਾਲ ਡਾ ਜਤਿੰਦਰ ਸਿੰਘ,ਸਿਮਰਨਜੀਤ ਕੌਰ, (ਸ੍ਰੀ ਫ਼ਤਹਿਗੜ੍ਹ ਸਾਹਿਬ) ਅੰਮ੍ਰਿਤਸਰ ਤੋਂ ਡਾ ਗੁਰਬਾਕਸ਼ਿਸ਼ ਸਿੰਘ,ਬਠਿੰਡਾ ਤੋਂ ਰਮਨਬੀਰ ਕੌਰ/ਹਰਮਿੰਦਰ ਕੌਰ ਫ਼ਰੀਦਕੋਟ ਤੋਂ ਸੰਦੀਪ ਸਿੰਘ,ਫ਼ਿਰੋਜ਼ਪੁਰ ਤੋਂ ਡਾ ਪ੍ਰੀਤ ਮਖੀਜਾ/ਨਰਿੰਦਰ ਸਿੰਘ,ਫਾਜ਼ਿਲਕਾ ਤੋਂ ਕੁਲਦੀਪ ਸਿੰਘ, ਪਟਿਆਲਾ ਤੋ ਜਰਨੈਲ ਸਿੰਘ,ਰੋਪੜ ਤੋਂ ਹਰਨੀਤ ਕੌਰ,ਮੋਹਾਲੀ ਤੋਂ ਦੀਪਸ਼ਿਖਾ,
ਗੁਰਦਾਸਪੁਰ ਤੋਂ ਸੂਰਜ ਪ੍ਰਕਾਸ਼, ਵਿਕਾਸ ਜੀ
ਮੋਗਾ ਤੋਂ ਗੁਰਵਿੰਦਰ ਸਿੰਘ , ਤਰਨ ਤਾਰਨ ਤੋਂ ਜੈਸਮੀਨ ਕੌਰ , ਜਲੰਧਰ ਤੋਂ ਡਾ ਵਿਪਿਨ,ਲੁਧਿਆਣਾ ਤੋਂ ਡਾ ਬਲਵੀਰ ਤੇ ਹਰਪਿੰਦਰ ਕੌਰ, ਸ਼੍ਰੀ ਮੁਕਤਸਰ ਸਾਹਿਬ ਤੋਂ ਮਨਜੀਤ ਸਿੰਘ, ਮੈਜਰ ਸਿੰਘ, ਓਮ ਪ੍ਰਕਾਸ਼ ਨੰਦੀਵਾਲ , ਬਲਕਰਨ ਸਿੰਘ, ਸੰਜੀਵ ਗਡਾਈ, ਮਾਨਸਾ ਤੋਂ ਨਿਸ਼ਾ ਅਗਰਵਾਲ , ਮਲੇਰਕੋਟਲਾ ਤੋਂ ਡਾ ਜਤਿੰਦਰ ਸਿੰਘ, ਪਠਾਨਕੋਟ ਤੋਂ ਡਾ ਵਿਮੁਕਤ,,ਨਵਾਂਸ਼ਹਿਰ ਤੋਂ ਡਾ ਦਲਜੀਤ ਆਦਿ ਵਿਸ਼ੇਸ਼ ਰੂਪ ਤੇ ਹਾਜ਼ਰ ਸਨ ।

Leave a Reply

Your email address will not be published. Required fields are marked *