ਗੁਰਦਾਸਪੁਰ, 27 ਫਰਵਰੀ (ਸਰਬਜੀਤ ਸਿੰਘ)–ਬੀਤੇ ਦਿਨੀਂ ਅਜਨਾਲਾ ਪੁਲਿਸ ਕੋਲੋਂ ਇਕ ਸਿੰਘ ਨੂੰ ਰਿਹਾਅ ਕਰਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸੱਦੇ ਇਕੱਠ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਜੂਦਗੀ ਅਤੇ ਪੁਲਿਸ ਪ੍ਰਸ਼ਾਸਨ ਦੀ ਸਮਝਦਾਰੀ ਕਰਕੇ ਇੱਕ ਵੱਡਾ ਟਕਰਾਓ ਹੋਣੋਂ ਟਲਿਆ, ਭਾਵੇਂ ਕਿ ਮਾਨਯੋਗ ਉੱਚ ਪੁਲਿਸ ਅਧਿਕਾਰੀ ਵਲੋ ਐਸ.ਪੀ.ਡੀ ਸਮੇਤ ਇਕ ਤਿੰਨ ਮੈਂਬਰੀ ਸਿੱਟ ਰਾਹੀਂ ਇਨਕੁਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਅਤੇ ਹਜ਼ਾਰਾਂ ਸੰਗਤਾਂ ਨਾਲ ਅਜੇ ਥਾਣੇ ਦੇ ਮੋਹਰੇ ਤੌਫਾਨ ਸਿੰਘ ਦੀ ਰਿਹਾਈ ਤਕ ਬੈਠੇ ਹਨ ,ਜਦੋਂ ਕਿ ਪੱਤਰਕਾਰਾਂ ਨੂੰ ਪੁਲਿਸ ਅਗਲੇਰੀ ਕਾਰਵਾਈ ਸਬੰਧੀ ਦੱਸਣ ਤੋਂ ਕੰਨੀ ਕਤਰਾ ਰਹੀ ਹੈ ਅਤੇ ਲੋਕ ਇੱਕ ਸਿੰਘ ਨੂੰ ਛਡਾਉਣ ਦੀ ਨਿੱਜੀ ਸਿਆਸਤ ਕਰਕੇ ਜਿਥੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਢਾਲ ਵਜੋਂ ਵਰਤਣ ਦੀ ਨਿਖੇਦੀ ਕਰ ਰਹੇ ਹਨ, ਉਥੇ ਪੁਲਿਸ ਪ੍ਰਸ਼ਾਸਨ ਵਲੋਂ ਆਪਣੇ ਮੁਲਾਜ਼ਮ ਜ਼ਖ਼ਮੀ ਹੋਣ ਤੇ ਹੋਰ ਕੀਤੀ ਤੋੜਭੰਨ- ਹੁਲੜਬਾਜ਼ੀ ਦੇ ਬਾਵਜੂਦ ਸ਼ਾਂਤ ਰਹਿਣ ਵਾਲ਼ੀ ਸਮਝਦਾਰੀ ਵਾਲ਼ੀ ਨੀਤੀ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੂੰ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਸੁਲਝਾਉਣ ਦੀ ਮੰਗ ਕਰ ਰਹੇ ਹਨ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਕ ਮਾਮੂਲੀ ਨਿੱਜੀ ਸਿਆਸਤ ਕਰਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਵਰਤਣ ਦੀ ਨਿੰਦਾ ਕਰਦੀ ਹੈ, ਉਥੇ ਪੁਲਿਸ ਪ੍ਰਸ਼ਾਸਨ ਵਲੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਜੂਦਗੀ ਕਰਕੇ ਇਕ ਵੱਡੇ ਟਕਰਾਓ ਨੂੰ ਟਾਲਣ ਲਈ ਵਰਤੀ ਗਈ ਸਮਝਦਾਰੀ ਵਾਲ਼ੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਵਿੱਚ ਵਿਗੜ ਰਹੇ ਲਾਅ ਕੰਟਰੋਲ,ਦਿਨ ਦਿਹਾੜੇ ਲੁੱਟਾ ਖੋਹਾਂ, ਕਤਲੇਆਮ, ਬੈਂਕ ਡਿਕੈਤੀਆਂ ਅਗਵਾਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ,ਤਾਂ ਕਿ ਰਾਜ ਵਿਚ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਨੇ ਬੀਤੇ ਦਿਨੀਂ ਅਜਨਾਲਾ ਥਾਣੇ ਦੇ ਘਰਾਓ ਸਮੇਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਢਾਲ ਵਜੋਂ ਵਰਤਨ ਦੀ ਨਿੰਦਾ, ਪੁਲਿਸ ਪ੍ਰਸ਼ਾਸਨ ਵਲੋਂ ਵਰਤੇ ਨੀਤੀ ਦੀ ਸ਼ਲਾਘਾ ਅਤੇ ਸਰਕਾਰ ਤੋਂ ਇਸ ਮਸਲੇ ਨੂੰ ਜਲਦੀ ਸੁਲਝਾਉਣ ਦੀ ਮੰਗ ਕਰਦਿਆਂ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਤੇ ਭਾਈ ਲੋਹਟਬੱਦੀ ਨੇ ਸਪਸ਼ਟ ਕੀਤਾ ਅਜਨਾਲਾ ਪੁਲਿਸ ਵਲੋਂ ਵਰਿੰਦਰ ਸਿੰਘ ਪੁੱਤਰ ਸੁਖਦੇਵ ਮਾਦਪੁਰੀ ਦੀ ਸਕਾਇਤ ਤੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ 25/30 ਹੋਰ ਸਿੰਘਾਂ ਤੇ ਪ੍ਰਚਾ ਦਰਜ਼ ਕੀਤਾ ਸੀ ਅਤੇ ਸਿਰਫ ਇੱਕ ਸਿੰਘ ਨੂੰ ਹੀ ਪੁਲਿਸ ਨੇ ਅਜੇ ਗਿਰਫਤਾਰ ਕੀਤਾ ਸੀ, ਇਹਨਾਂ ਫੈਡਰੇਸ਼ਨ ਨੇਤਾਵਾਂ ਨੇ ਕਿਹਾ ਅਗਰ ਕਿਸੇ ਫੜੇ ਸਿੰਘ ਨੂੰ ਛਡਾਉਣਾ ਸੀ, ਤਾਂ ਟੇਬਲ ਤੇ ਬੈਠ ਕੇ ਵੀ ਗਲਬਾਤ ਕੀਤੀ ਜਾ ਸਕਦੀ ਸੀ, ਜੇਵੇ ਅਜ ਲੱਖਾਂ ਲੋਕਾਂ ਨੂੰ ਪ੍ਰੇਸ਼ਾਨ ਕਰਨ ਨਾਲ ਹੋਈ ਹੈ ਭਾਈ ਖਾਲਸਾ ਤੇ ਭਾਈ ਲੋਹਟਬੱਦੀ ਨੇ ਖਦਸ਼ਾ ਜ਼ਾਹਰ ਕਰਦਿਆਂ ਕਿਹਾ ਅਗਰ ਪੁਲਿਸ ਨਾਲ ਟਕਰਾਉ ਹੋ ਜਾਂਦਾ ਤਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਵੀ ਹੋ ਸਕਦਾ ਸੀ ਜੋ ਸਮੁੱਚੀ ਕੌਮ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦੀ ਸੀ ਇਹਨਾਂ ਫੈਡਰੇਸ਼ਨ ਨੇਤਾਵਾਂ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਕ੍ਰਮ ਦੀ ਨਿੰਦਾ ਕਰਦੀ ਹੈ ,ਉਥੇ ਪੁਲਿਸ ਪ੍ਰਸ਼ਾਸਨ ਵਲੋਂ ਵਰਤੀ ਗਈ ਸਮਝਦਾਰੀ ਵਾਲ਼ੀ ਨੀਤੀ ਦੀ ਸ਼ਲਾਘਾ ਕਰਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੇ ਨਾਲ ਨਾਲ ਰਾਜ ਵਿਚ ਵਧ ਰਹੀਆਂ ਲੁੱਟਾ ਖੋਹਾਂ ਅਗਵਾਹ ਕਰਨ, ਬੈਂਕ ਡਿਕੈਤੀਆਂ ਵਰਗੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ,ਤਾਂ ਕਿ ਰਾਜ ਵਿਚ ਲੋਕਾਂ ਦੇ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਇਆ ਜਾ ਸਕੇ । ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਤੇ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਤੋਂ ਇਲਾਵਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਠੇਕੇਦਾਰ ਗਰਮੀਤ ਸਿੰਘ ਤੇ ਭਾਈ ਸੁਖਦੇਵ ਸਿੰਘ ਮੱਖੂ ਆਦਿ ਆਗੂ ਹਾਜ਼ਰ ਸਨ।


