ਗੁਰਦਾਸਪੁਰ, 25 ਫਰਵਰੀ (ਸਰਬਜੀਤ ਸਿੰਘ)–ਹਾਇਰ ਐਜੂਕੇਸ਼ਨ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਨੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਐਚ.ਈ.ਆਈ.ਐਸ ਅਧੀਨ ਸੇਵਾ ਨਿਭਾ ਰਹੇ ਪ੍ਰੋਫੈਸਰਾਂ ਅਤੇ ਕਰਮਚਾਰੀਆਂ ਵੱਲੋਂ ਅਪੀਲ ਕੀਤੀ ਗਈ ਕਿ ਉਹ ਸੁਸਾਇਟੀਆਂ ਦਾ ਕੇਂਦਰੀਕਰਨ ਕਰਵਾਉਣ ਲਈ ਅਤੇ ਬੈਸਿਕ ਤਨਖਾਹਾਂ ਲਾਗੂ ਕਰਨ, ਮੈਡੀਕਲ ਛੁੱਟੀਆਂ ਅਤੇ ਹੋਰ ਛੁੱਟੀਆਂ ਦੀ ਪ੍ਰਾਪਤੀ ਲਈ ਇਸ ਤੋਂ ਇਲਾਵਾ ਰੋਜਗਾਰ ਦੀ ਸਿਕਿਉਰਿਟੀ ਲਈ, ਬੰਦ ਹੋ ਰਹੇ ਕੋਰਸਾਂ ਨੂੰ ਬਚਾਉਣ ਲਈ ਵੱਖ-ਵੱਖ ਨਿਯਮਾਂ ਦੀ ਥਾਂ ਇੱਕ ਨਿਯਮ ਬਣਾਉਣ ਲਈ ਵਿਦਿਆਰਥੀਆਂ ਦਾ ਆਰਥਿਕ ਅਤੇ ਮਾਨਸਿਕ ਸੋਸ਼ਣ ਬੰਦ ਕਰਵਾਉਣ ਲਈ 26 ਫਰਵਰੀ ਨੂੰ ਸਵੇਰੇ 10 ਵਜੇ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਉ ਕੀਤਾ ਜਾ ਰਿਹਾਹੈ | ਸਮੂਹ ਸਰਕਾਰੀ ਕਾਲਜ ਅਤੇ ਪ੍ਰੋਫੈਸਰ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ | ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀ ਜੱਥੇਬੰਦੀਆਂ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਨੂੰ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ |


