ਗੁਰਦਾਸਪੁਰ, 23 ਫਰਵਰੀ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸੰਯੁਕਤ ਅਕਾਲੀ ਦਲ ਜਨਰਲ ਸਕੱਤਰ ਭਾਈ ਵੱਸਣ ਸਿੰਘ ਜਫਰਵਾਲ, ਸੰਯੁਕਤ ਅਕਾਲੀ ਦਲ ਦੇ ਧਾਰਮਿਕ ਮਾਮਲਿਆਂ ਦੇ ਇੰਚਾਰਜ ਤੇ ਸਰਬੱਤ ਖਾਲਸਾ ਦੇ ਚੀਫ ਜਰਨੈਲ ਭਾਈ ਮੋਹਕਮ ਸਿੰਘ ਅਤੇ ਫੈਡਰੇਸ਼ਨ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਾਦਲਕਿਆਂ ਦੀ ਨੀਤੀ ਸਟੈਂਡ ਸਬੰਧੀ ਲੋਕਾਂ ਨੂੰ ਸਾਫ਼ ਦੱਸ ਦਿੱਤਾ ਹੈ, ਕਿ ਅਗਰ ਉਹ ( ਬਾਦਲਕੇ ) ਬੰਦੀ ਸਿੰਘਾਂ ਦੀ ਸੱਚੇ ਮਨੋਂ( ਰਿਹਾਈ ਚਾਹੁੰਦੇ ),ਤਾਂ 10 ਸਾਲ ਕੇਂਦਰ ਸਰਕਾਰ ਨਾਲ ਭਾਈਵਾਲ ਰਹਿਣ ਸਮੇਂ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਾ ਕਰਵਾ ਸਕੇ ਤੇ ਹੁਣ ਦਸਤਖ਼ਤੀ ਮੁਹਿੰਮ ਚਲਾਕੇ ਜਿਥੇ ਮੋਰਚੇ ਨੂੰ ਢਾਹ ਲਾਉਣ ਲਈ ਯਤਨਸ਼ੀਲ ਹਨ, ਉਥੇ ਆਪਣੀ ਡਿੱਗ ਚੁੱਕੀ ਸਿਆਸੀ ਹੋਂਦ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ ,ਭਾਈ ਖਾਲਸਾ ਤੇ ਭਾਈ ਜਫਰਵਾਲ ਨੇ ਸਪਸ਼ਟ ਕੀਤਾ ? ਹੁਣ ਜਦੋਂ ਗੁਰਬਾਣੀ ਬੇਅਦਬੀ ਕਾਂਡ ਬਾਇਬਲ ਕਲਾਂ ਗੋਲੀ ਕਾਂਡ ਦੇ ਦੋਸ਼ਾਂ ਕਰਕੇ ਚੌਣਾਂ’ਚ ਲੋਕਾਂ ਵਲੋਂ ਮਿਲੀ ਲੱਕ ਤੋੜਵੀਂ ਹਾਰ ਤੋਂ ਉਪਰੰਤ ਆਪਣਾ ਸਿਆਸੀ ਵਜੂਦ ਬਣਾਉਣ ਲਈ ਬੰਦੀ ਸਿੰਘਾਂ ਦੇ ਨਾਂ ਤੇ ਡਰਾਮੇਬਾਜ਼ੀ ਰਾਹੀਂ ਦਸਤਖ਼ਤੀ ਮੁਹਿੰਮ ਚਲਾਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,।
ਇਹਨਾਂ ਪੰਥਕ ਆਗੂਆਂ ਨੇ ਕਿਹਾ ਜਿਥੇ ਬਾਦਲਕਿਆਂ ਦੇ ਇਸ਼ਾਰੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਦਿਤਾ ਬਿਆਨ ਦਾ ਕੌਮੀ ਇਨਸਾਫ ਮੋਰਚੇ ਤੇ ਕੋਈ ਅਸਰ ਨਹੀਂ ਪੈਣ ਲੱਗਾ, ੳਥੇ ਬਾਦਲਕੇ ਕੌਮੀ ਇਨਸਾਫ਼ ਮੋਰਚੇ ਨੂੰ ਢਾਹ ਲਾ ਕੇ ਬੰਦੀ ਸਿੰਘਾਂ ਨੇ ਆਪਣਾ ਸਿਆਸੀ ਵਜੂਦ ਬਣਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਣਗੇ ,ਭਾਈ ਖਾਲਸਾ ਤੇ ਭਾਈ ਜਫਰਵਾਲ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਤੇ ਸੰਯੁਕਤ ਅਕਾਲੀਦਲ ਜਿਥੇ ਭਾਈ ਰਾਜੂਆਣਾ ਵਲੋਂ ਬਾਦਲਕਿਆਂ ਦੇ ਇਸ਼ਾਰੇ ਤੇ ਕੌਮੀ ਇਨਸਾਫ਼ ਮੋਰਚੇ ਵਿਰੁੱਧ ਦਿਤੇ ਬਿਆਨ ਦੀ ਨਿੰਦਾ ਕਰਦੀ ਹੈ,ਉਥੇ ਬਾਦਲਕਿਆਂ ਨੂੰ ਅਪੀਲ ਕਰਦੀ ਹੈ ਕਿ ਅਗਰ ਉਹ ਸੱਚੇ ਮਨੋਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹਨ,ਤਾਂ ਆਪਣੇ ਗੁਨਾਹਾਂ ਦੀ ਮੁਵਾਫੀ ਮੰਗ ਕੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ, ਕਿਸਾਨ ਜਥੇਬੰਦੀਆਂ ਤੇ ਸਮੂਹ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਸਮੁੱਚੇ ਸਿੱਖ ਪੰਥ ਦੇ ਆਗੂਆਂ ਵਲੋਂ ਚੰਡੀਗੜ੍ਹ ਵਿਖੇ ਚਲਾਏ ਜਾ ਰਹੇ ਗਏ ਕੌਮੀ ਇਨਸਾਫ ਮੋਰਚੇ ਵਿਚ ਸ਼ਾਮਿਲ ਹੋਣ ਦੀ ਲੋੜ ਤੇ ਜ਼ੋਰ ਅਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਨੀਤੀ ਨੂੰ ਛੱਡ ਦੇਣ । ਤਾਂ ਕਿ ਸਮੁੱਚੇ ਸਿੱਖ ਪੰਥ ਦੀ ਇਕੱਤਰਤਾ ਰਾਹੀਂ ਸਰਕਾਰਾਂ ਤੇ ਦਬਾਅ ਬਣਾ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਦੇ ਨਾਲ ਨਾਲ ਗੁਰਬਾਣੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਵਰਗੇ ਕੌਮੀ ਮਸਲਿਆਂ ਨੂੰ ਸੁਲਝਾਇਆ ਜਾ ਸਕੇ। ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਭਾਈ ਵਸਣ ਸਿੰਘ ਜਫਰਵਾਲ ਜਨਰਲ ਸਕੱਤਰ ਸੰਯੁਕਤ ਅਕਾਲੀ ਦਲ, ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਬਾਬਾ ਸ਼ਿੰਦਾ ਸਿੰਘ ਨਿਹੰਗ ਧਰਮ ਕੋਟ ਆਦਿ ਆਗੂ ਹਾਜਰ ਸਨ ।