ਪਟਿਆਲਾ, ਗੁਰਦਾਸਪੁਰ, 25 ਮਈ (ਸਰਬਜੀਤ ਸਿੰਘ)– ਪਟਿਆਲਾ ‘ਚ ਰੂਹ ਕੰਬਾਊ ਘਟਨਾ ਵਾਪਰੀ ਹੈ। ਜਾਣਕਾਰੀ ਮੁਤਾਬਕ ਇੱਕ ਪੂਰੇ ਪਰਵਾਰ ਨੇ ਪਿੰਡ ਮੰਡੋਲੀ ਵਿਖੇ ਭਾਖੜਾ ਨਹਿਰ ਵਿਚ ਛਾਲ਼ ਮਾਰ ਦਿੱਤੀ ਗਈ,ਜਿਸ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ, ਹਾਲਾਂਕਿ ਘਟਨਾ ਸਮੇਂ ਮਜੌਦ ਰਾਹਗੀਰਾਂ ਨੇ ਮਾਂ ਪਿਓ ਨੂੰ ਬਚਾ ਲਿਆ ਗਿਆ, ਇਸ ਘਟਨਾ ਨਾਲ਼ ਇਲਾਕੇ ਵਿੱਚ ਹੜਕੰਬ ਮਚ ਗਿਆ, ਮੌਕੇ ਤੇ ਵੱਡੀ ਭੀੜ ਇਕੱਠੀ ਹੋ ਗਈ ਅਤੇ ਤੁਰੰਤ ਬਚਾਅ ਕਾਰਜ ਅਰੰਭ ਕਰ ਦਿੱਤੇ ਗਏ, ਚਸ਼ਮਦੀਦਾਂ ਮੁਤਾਬਕ, ਜਿਵੇਂ ਹੀ ਲੋਕਾਂ ਨੇ ਜੋੜੇ ਨੂੰ ਨਹਿਰ ਵੱਲ ਜਾਂਦਿਆਂ ਵੇਖਿਆ ਅਤੇ ਚੀਕਾਂ ਸੁਣੀਆਂ, ਉਨ੍ਹਾਂ ਨੇ ਤੁਰੰਤ ਗੋਤਾਖੋਰਾਂ ਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਸਖਤ ਕੋਸ਼ਿਸ਼ਾਂ ਤੋਂ ਬਾਅਦ ਪੰਜਾ ਲਾਸ਼ਾਂ ਨੂੰ ਨਹਿਰ ਵਿਚੋ ਕੱਢ ਲਿਆ ਗਿਆ ਜਦੋਂ ਉਸ ਵਕ਼ਤ ਤੱਕ ਤਿੰਨੇ ਬੱਚੇ ਮਰ ਚੁੱਕੇ ਸਨ, ਮਿਰਤਕਾ ਵਿਚ ਸਭ ਤੋਂ ਵੱਡਾ ਪੁੱਤਰ ਜਿਸ ਦੀ ਉਮਰ ਲਗਭਗ 14 ਸਾਲ ਹੈਂ, ਇੱਕ 12 ਸਾਲ ਦੀ ਧੀ ਅਤੇ ਇੱਕ ਹੋਰ ਬੱਚਾ ਸੱਤ ਸਾਲ ਦਾ ਹੈ, ਸ਼ਾਮਲ ਹੈ, ਪੁਲਿਸ ਇਸ ਸਮੇਂ ਹੋਰ ਅਧਿਕਾਰਤ ਵੇਰਵੇ ਇਕੱਠੇ ਦੀ ਪ੍ਰਕਿਰਿਆ ਵਿੱਚ ਜੁਟੀ ਹੋਈ ਹੈ, ਭਾਈ ਖਾਲਸਾ ਨੇ ਦੱਸਿਆ ਮੁਢਲੀ ਜਾਣਕਾਰੀ ਮੁਤਾਬਕ, ਪ੍ਰਵਾਰ ਲਾਂਡਰਾਂ ਖੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਾ ਗਾ ਕੇ ਪ੍ਰਵਾਰ ਇੱਕ ਰਿਸ਼ਤੇਦਾਰ ਨਾਲ ਸਬੰਧਤ ਮੁਦਿਆਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ, ਜਿਸ ਦੇ ਸਿੱਟੇ ਵਜੋਂ ਆਦਮੀ ਆਪਣੀ ਪਤਨੀ ਨੂੰ ਨਹਿਰ ਵੱਲ ਲੈ ਗਿਆ ਅਤੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ, ਭਾਈ ਖਾਲਸਾ ਨੇ ਦੱਸਿਆ ਪੁਲਿਸ ਪਤੀ ਪਤਨੀ ਨੂੰ ਪੁੱਛ ਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਪ੍ਰਵਾਰ ਕਿਸ ਕਰਕੇ ਪ੍ਰੇਸ਼ਾਨ ਸੀ ਅਤੇ ਉਹਨਾਂ ਅਜਿਹਾ ਕਦਮ ਪੁਟਿਆ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਥੇ ਇਸ ਘਟਨਾ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਮੰਗ ਕਰਦੀ ਹੈ ਪੁਲਿਸ ਬਰੀਕੀ ਨਾਲ ਜਾਂਚ ਕਰੇ ਅਤੇ ਜਿਨ੍ਹਾਂ ਕਾਰਨ ਉਹਨਾਂ ਨੂੰ ਅਜਿਹਾ ਕਦਮ ਚੁੱਕਣਾ ਪਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ ।


