ਗੁਰਦਾਸਪੁਰ, 18 ਫਰਵਰੀ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਬੀਤੇ ਦਿਨੀਂ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਸਲੇਮਪੁਰ ਚਮਕੌਰ ਸਾਹਿਬ ਦੀ ਭਾਈ ਅਮ੍ਰਿੰਤਪਾਲ ਸਿੰਘ ਤੇ ਸਾਥੀਆਂ ਵਲੋਂ ਅਗਵਾਹ ਕਰਕੇ ਕੁੱਟਮਾਰ ਕਰਨ ਵਾਲੀ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ ,ਅਤੇ ਅਜਨਾਲਾ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ 5/6 ਬਾਈ ਨੇਮ ਤੋਂ ਇਲਾਵਾ 20 ਦੇ ਲਗਭਗ ਹੋਰ ਸਿੰਘਾਂ ਤੇ ਕੀਤੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਰਾਜ ਵਿਚ ਲੁੱਟ ਖੋਹ ਅਗਵਾਹ ਤੇ ਮਾਰਕੁਟਾਈ ਵਰਗੀਆਂ ਵਧ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਤਾਂ ਕਿ ਰਾਜ ਵਿਚ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੋਕੀਨੀ ਬਣਾਇਆ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਵਲੋਂ ਅਗਵਾਹ ਕਰ ਕੇ ਲੁੱਟ ਖੋਹ ਤੇ ਕੁੱਟਮਾਰ ਦਾ ਸ਼ਿਕਾਰ ਹੋਏ ਵਰਿੰਦਰ ਸਿੰਘ ਸਲੀਮਪੁਰ ਚਮਕੌਰ ਸਾਹਿਬ ਵਾਲੀ ਮਦਭਾਗੀ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਨਾਲ ਜੋੜਨ ਦੀ ਤਾਂ ਹਮਾਇਤੀ ਹੈ ਪਰ ਵਰਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਦੇ ਦੱਸਣ ਮੁਤਾਬਕ ਸਿੱਖੀ ਪ੍ਰਚਾਰ ਦੀ ਆੜ’ਚ ਲੋਕਾਂ ਨਾਲ ਜਬਰਜ਼ੁਲਮ ਕਰਨ ਅਤੇ ਜਾਤਾਂ ਮਜ਼ਬਾਂ ਧਰਮਾਂ ਨਾਲ ਆਪਸ ਵਿੱਚ ਲੜਾਉਣ ਵਾਲੀ ਨੀਤੀ ਦੇ ਬਿਲਕੁਲ ਉਲਟ ਹੈ ਭਾਈ ਖਾਲਸਾ ਨੇ ਦੱਸਿਆ ਪੀੜਤ ਵਰਿੰਦਰ ਸਿੰਘ ਮੁਤਾਬਕ,ਉਹ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਉਸ ਦਾ (ਅੰਮ੍ਰਿਤ ਪਾਲ) ਕੱਟੜ ਸਮਰਥਕ ਬਣ ਗਿਆ ਸੀ , ਪਰ ਜਥੇ ਵਿਚ ਲੜਕੀਆਂ ਨਾਲ ਗ਼ਲਤ ਵਿਵਹਾਰ ਕਰਨ ਵਾਲੇ ਸਿੰਘਾਂ ? ਤੇ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਗਲਤ ਧਾਰਮਿਕ ਸਰਗਰਮੀਆਂ ਜੋਂ ਪੰਜਾਬ ਦੇ ਆਪਸੀ ਭਾਈਚਾਰੇ ਤੇ ਸ਼ਾਂਤਮਈ ਮਾਹੌਲ ਲਈ ਠੀਕ ਨਹੀਂ ? ਸਬੰਧੀ ਸੋਸ਼ਲ ਮੀਡੀਆ ਤੇ ਬੋਲਿਆ ਸੀ ਅਤੇ ਉਸ ਦਾ ਬਦਲਾ ਲੈਣ ਲਈ ਹੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸਾਥੀਆਂ ਰਾਹੀਂ ਅਗਵਾਹ ਕਰਕੇ ਬੇਹੱਦ ਡਾਂਗਾ ਸੋਟਿਆਂ ਤੇ ਰਾਡਾਂ ਨਾਲ ਕੁਟਿਆ ਗਿਆ ਅਤੇ ਮੇਰੀ ਵੀਡੀਓ ਬਣਾ ਕੇ ਆਪਣੇ ਹੱਕ ਵਿਚ ਬੋਲਣ ਲਈ ਮਜਬੂਰ ਕੀਤਾ ਗਿਆ। ਭਾਈ ਖਾਲਸਾ ਨੇ ਸਪਸ਼ਟ ਕੀਤਾ ਭਾਵੇਂ ਅਜਨਾਲਾ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਕਈ ਸਿੰਘਾਂ ਤੇ ਪ੍ਰਚਾ ਦਰਜ਼ ਕਰ ਲਿਆ ਪਰ ਪੀੜਤ ਦੇ ਬਿਆਨਾਂ ਮੁਤਾਬਕ ਧਾਰਾਂ ਵਿੱਚ ਵਾਧਾ ਕਰਕੇ 307 ਲੱਗਣੀ ਚਾਹੀਦੀ ਹੈ ਤਾਂ ਕਿ ਪੀੜਤ ਵਰਿੰਦਰ ਸਿੰਘ ਨੂੰ ਇਨਸਾਫ ਮਿਲ ਸਕੇ ਅਤੇ ਰਾਜ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਕਈ ਆਗੂ ਹਾਜਰ ਸਨ।


