ਬਖਤਪੁਰਾ ਨੇ ਇਨਕਮ ਟੈਕਸ ਵਿਭਾਗ ਵੱਲੋਂ ਬੀ.ਬੀ.ਸੀ ਦੇ ਦਿੱਲੀ ਅਤੇ ਬੰਬਈ ਦਫ਼ਤਰਾਂ ਵਿੱਚ ਕੀਤੀ ਕਾਰਵਾਈ ਦੀ ਕੀਤੀ ਨਿਖੇਧੀ

ਗੁਰਦਾਸਪੁਰ

ਪ੍ਰੈਸ ਦੀ ਆਜਾਦੀ ਨੂੰ ਖਤਰਾ ਦੱਸਿਆ

ਗੁਰਦਾਸਪੁਰ, 16 ਫਰਵਰੀ (ਸਰਬਜੀਤ ਸਿੰਘ)–ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਨੇ ਦੇਸ਼ ਦੇ ਇਨਕਮ ਟੈਕਸ ਵਿਭਾਗ ਦੁਆਰਾ ਬੀ.ਬੀ.ਸੀ ਦੇ ਦਿੱਲੀ ਅਤੇ ਬੰਬਈ ਦਫ਼ਤਰਾਂ ਵਿਚ ਧਾੜਵੀ ਅਤੇ ਡਰਾਵਨੇ ਤੌਰ ਤਰੀਕੇ ਨਾਲ ਮਾਰੇ ਗਏ ਛਾਪਿਆ ਨੂੰ ਬਦਲਾਖੋਰੀ ਦੀ ਕਾਰਵਾਈ ਦੱਸਿਆ ਹੈ।

ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਕੌਣ ਨਹੀਂ ਜਾਣਦਾ ਕਿ ਇਹ ਛਾਪੇਮਾਰੀ 2002 ਦੇ ਗੁਜਰਾਤ ਕਤਲੇਆਮ ਬਾਬਤ ਬੀ.ਬੀ.ਸੀ ਵਲੋਂ ਤਤਕਾਲੀ ਮੁੱਖ ਮੰਤਰੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਛਾਇਆ ਕੀਤੀ ਗਈ ਦਸਤਾਵੇਜ਼ੀ ਅਧਾਰਿਤ ਬੀ ਬੀ ਸੀ ‌ਨੂੰ‌‌ ਸਬਕ ਸਿਖਾਉਣ ਦਾ ਬਦਨੀਅਤ ਨਾਲ ਕੀਤਾ ਗਿਆ ਪ੍ਰੈਸ ‌ਦੀ‌ ਅਜ਼ਾਦੀ ਉਪਰ ਰਾਜਨੀਤਕ ਹਮਲਾ ‌ਹੈ। ਉਨ੍ਹਾਂ ਕਿਹਾ ਕਿ ਬਿਰਿਟਸ ‌ਬਰਾਡਕਾਸਟਿਸ ਕਾਰਪੋਰੇਸ਼ਨ (ਬੀ ਬੀ ਸੀ) ਸੰਸਾਰ ਪੱਧਰ ਉੱਤੇ ਪੱਤਰਕਾਰੀ ਦੇ ਖੇਤਰ ਵਿਚ ਇੱਕ ਅਜ਼ਾਦ ਸੰਸਥਾ ਹੈ ਜ਼ੋ ਆਪਣੇ ਦੇਸ ਵਿਚ ਵੀ ਆਪਣੀਆਂ ਸਰਕਾਰਾਂ ਦੇ ਜਨਤਾਂ ਵਿਰੋਧੀ ਕਾਰਨਾਮਿਆਂ ਨੂੰ ਉਜਾਗਰ ਕਰਨ ਲਈ ਆਜ਼ਾਦ ਹੈਸੀਅਤ ਰੱਖਦੀ ਹੈ। ਮੋਦੀ ਸਰਕਾਰ ਦੇਸ ਵਿਚ ਕਾਇਮ ਕੀਤੇ ਗਏ ਗੋਦੀ ਮੀਡੀਆ ਦੀ ਤਰਜ ਉਪਰ ਬੀ ਬੀ ਸੀ ਨੂੰ ਝਾਕਾਉਣਾ ਚਾਹੁੰਦੀ ਹੈ ਜੋ ਬੀ ਬੀ ਸੀ ਦੇ ਖਾਸੇ ਮੁਤਾਬਕ ਸੰਭਵ ਨਹੀਂ ਹੈ। ਲਿਬਰੇਸ਼ਨ ਦਾ ਕਹਿਣਾ ਹੈ ਕਿ ਬੀ ਬੀ ਸੀ ਦੀ ਦਸਤਾਵੇਜੀ ਵਿੱਚ ਰੱਤੀ ਭਰ ਵੀ ਕੁਝ ਗ਼ਲਤ ਨਹੀਂ ਹੈ, ਸਗੋਂ ਇਹ ਕਹਿਣਾ ਸੱਚ ਹੋਵੇਗਾ ਕਿ ਬੀ ਬੀ ਸੀ ਨੇ ਲੁਕਵਾਂ ਸੱਚ ਜੱਗ ਜ਼ਾਹਰ ਕੀਤਾ ਹੈ, ਲੋੜ ਤਾਂ ਇਸ ਗੱਲ ਦੀ ਸੀ ਕਿ ਮੋਦੀ ਸਰਕਾਰ ਦਸਤਾਵੇਜ਼ੀ ਨੂੰ ਗ਼ਲਤ ਸਾਬਤ ਕਰਨ ਲਈ ਆਪਣਾਂ ਪੱਖ ਰਖਦੀ ਪਰ ਇਸ ਦੀ ਬਜਾਏ ਉਹ ਫਾਸ਼ੀਵਾਦੀ ਧੌਸ ਆਪਣਾਂ ਰਹੀ ਹੈ ਜਿਸ ਧੌਸ ਸਾਹਮਣੇ ਬੀ ਬੀ ਸੀ ਨਹੀਂ ਝੁਕੇਗੀ ਬਲਕਿ ਮੋਦੀ ਸਰਕਾਰ ਨੂੰ ਸੰਸਾਰ ਪੱਧਰ ਉਪਰ ਹੋਰ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।

Leave a Reply

Your email address will not be published. Required fields are marked *