ਆਮ ਆਦਮੀ ਪਾਰਟੀ ਦੇ ਇੱਕ ਹੋਰ ਆਗੂ ਦੀਪਕ ਸਿੰਗਲਾ ਤੇ ਸੰਜੀਵ ਅਰੋੜਾ ਤੋਂ ਬਾਅਦ ਬਦਲੇ ਦੀ ਭਾਵਨਾ ਨਾਲ ਈਡੀ ਛਾਪਾਂ ਨਿੰਦਣਯੋਗ- ਭਾਈ ਵਿਰਸਾ ਸਿੰਘ ਖਾਲਸਾ

ਮਾਲਵਾ

ਚੰਡੀਗੜ੍ਹ, ਗੁਰਦਾਸਪੁਰ, 19 ( ਸਰਬਜੀਤ ਸਿੰਘ)– ਆਮ ਆਦਮੀ ਪਾਰਟੀ ਦੇ ਆਗੂਆਂ ਤੇ ਈ ਡੀ ਦੀ ਛਾਪਾਮਾਰੀ ਜਾਰੀ, ਸੰਜੀਵ ਅਰੋੜਾ ਤੋਂ ਇਲਾਵਾ ਹੁਣ ਈਡੀ ਆਪ ਆਗੂ ਦੀਪਕ ਸਿਗਲਾ ਤੇ ਛਾਪਾ ਮਾਰਿਆ,ਆਪ ਆਗੂ ਨੇ ਗਿਰਫ਼ਤਾਰੀ ਤੋਂ ਡਰਦਿਆਂ ਅਗਾਹੂ ਜ਼ਮਾਨਤ ਅਰਜ਼ੀ ਲਗਾਂ ਦਿੱਤੀ ਹੁਣ ਦੇਖਦੇ ਹਾਂ ਕਿ ਅਦਾਲਤ ਇਸ ਅਰਜ਼ੀ ਤੇ ਕੀ ਫੈਸਲਾ ਕਰਦੀ ਹੈ, ਪਰ ਕੇਜਰੀਵਾਲ ਨੇ ਸੰਜੀਵ ਅਰੋੜਾ ਤੇ ਹੋਏ ਈ ਡੀ ਦੇ ਰੇਟ ਨੂੰ ਬਦਲਾਖੋਰੀ ਦੀ ਭਾਵਨਾ ਦੱਸਿਆ ਹੈ ਕਿ ਅਮਨ ਅਰੋੜਾ ਪਾਰਟੀ ਦੇ ਵਫਾਦਾਰ ਨੇਤਾ ਹਨ ਅਤੇ ਉਹ ਦਬਾਅ ਹੇਠ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਤਾਂ ਹੀ ਉਹਨਾਂ ਤੇ ਈਡੀ ਨੇ ਛਾਪਾਮਾਰੀ ਕੀਤੀ ਹੈ ਅਤੇ ਭਾਜਪਾ ਇਸੇ ਨੀਤੀ ਤਹਿਤ ਆਪ ਆਗੂਆਂ ਤੇ ਈਡੀ ਦੀ ਛਾਪਾਮਾਰੀ ਕਰ ਰਹੀ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਆਪ ਆਗੂਆਂ ਤੇ ਈਡੀ ਦੇ ਛਾਪੇ ਦੀ ਨਿੰਦਿਆ ਕਰਦੀ ਹੋਈ ਮੰਗ ਕਰਦੀ ਹੈ ਕਿ ਬਦਲੇ ਦੀ ਭਾਵਨਾ ਤਹਿਤ ਈਡੀ ਦੇ ਛਾਪੇ ਬੰਦ ਕੀਤੇ ਜਾਣ ਅਤੇ ਪਾਰਦਰਸ਼ੀ ਢੰਗ ਨਾਲ ਰਾਜਨੀਤੀ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸੰਜੀਵ ਅਰੋੜਾ ਤੋਂ ਬਾਅਦ ਆਪ ਆਗੂ ਦੀਪਕ ਸਿੰਗਲਾ ਤੇ ਈਡੀ ਵੱਲੋਂ ਕੀਤੀ ਗਈ ਛਾਪਾਮਾਰੀ ਦੀ ਨਿੰਦਾ ਅਤੇ ਬਦਲਾਖੋਰੀ ਦੀ ਭਾਵਨਾ ਤਹਿਤ ਵਿਰੋਧੀਆਂ ਤੇ ਈ ਡੀ ਦੇ ਛਾਪੇ ਮਰਵਾਉਣੇ ਛੱਡ ਕੇ ਪਾਰਦਰਸ਼ੀ ਢੰਗ ਨਾਲ ਰਾਜਨੀਤੀ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਜਦੋਂ ਤੋਂ ਆਪ ਪਾਰਟੀ ਦੇ ਛੇ ਰਾਜ ਸਭਾ ਮੈਂਬਰ ਭਾਜਪਾ ਵਿੱਚ ਸ਼ਾਮਲ ਹੋਏ ਹਨ ਉਸ ਵਕਤ ਤੋਂ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕਈ ਮੰਤਰੀਆਂ ਤੇ ਵਿਧਾਇਕਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਨ ਦੀ ਲਹਿਰ ਚਲਾ ਰੱਖੀਂ ਹੈ ਅਤੇ ਇਸ ਲਹਿਰ ਤਹਿਤ ਜੋ ਆਗੂ ਭਾਜਪਾ ਵਿੱਚ ਜਾਣ ਲਈ ਸਹਿਮਤ ਹੋ ਜਾਂਦਾ ਹੈ ,ਉਹ ਭਾਵੇਂ ਜਿੱਡਾ ਮਰਜ਼ੀ ਭਿਰਸ਼ਟਾਚਾਰ ਕਿਉਂ ਨਾ ਹੋਵੇ ਨੂੰ ਛੱਡ ਕੇ ਜੋ ਆਪ ਆਗੂ ਭਾਜਪਾ ਵਿੱਚ ਜਾਣ ਨੂੰ ਸਹਿਮਤ ਨਹੀਂ ਹੁੰਦਾ, ਉਸ ਤੇ ਬਦਲਾਖੋਰੀ ਦੀ ਭਾਵਨਾ ਤਹਿਤ ਈਡੀ ਦਾ ਛਾਪਾ ਮਾਰਿਆ ਜਾਂਦਾ ਹੈ ਤਾਂ ਕਿ ਉਸ ਨੂੰ ਭਿਰਸ਼ਟਾਚਾਰੀ ਦੱੱਸ ਕੇ ਕੇਸ ਪਾਏ ਜਾ ਰਹੇ ਹਨ, ਭਾਈ ਖਾਲਸਾ ਨੇ ਕਿਹਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਜੀਵ ਅਰੋੜਾ ਤੇ ਈਡੀ ਛਾਪੇ ਨੂੰ ਬਦਲਾਖੋਰੀ ਨਾਲ਼ ਜੋੜਦਿਆਂ ਸਪੱਸ਼ਟ ਕੀਤਾ ਹੈ ਕਿ ਸੰਜੀਵ ਅਰੋੜਾ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਜ਼ੋਰ ਪਾਇਆ ਜਾ ਰਿਹਾ ਸੀ, ਭਾਈ ਖਾਲਸਾ ਨੇ ਕੇਜਰੀਵਾਲ ਅਨੁਸਾਰ ਕਿਹਾ ਜਦੋਂ ਸੰਜੀਵ ਅਰੋੜਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇੰਨਕਾਰ ਕੀਤਾ ਤਾਂ ਉਹਨਾਂ ਤੇ ਈਡੀ ਛਾਪਾਂ ਮਰਵਾਕੇ ਗਿਰਫ਼ਤਾਰ ਕਰ ਲਿਆ ਜਾਂਦਾ ਹੈ, ਭਾਈ ਖਾਲਸਾ ਨੇ ਦੱਸਿਆ ਇਸੇ ਤਰ੍ਹਾਂ ਦੀਪਕ ਸਿੰਗਲਾ ਤੇ ਹੁਣ ਈਡੀ ਨੇ ਛਾਪਾਮਾਰੀ ਕੀਤੀ ਕਿਉਂਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਾ ਚਾਉਦੇ, ਭਾਵੇਂ ਕਿ ਸਿੰਗਲਾ ਨੇ ਆਪਣੀ ਗਿਰਫ਼ਤਾਰੀ ਤੋਂ ਡਰਦਿਆਂ ਅਗਾਂਹ ਵਧੂ ਜ਼ਮਾਨਤ ਅਰਜ਼ੀ ਅਦਾਲਤ ਵਿੱਚ ਦਾਖ਼ਲ ਕਰ ਦਿੱਤੀ ਹੈ ਤਾਂ ਕਿ ਗਿਰਫ਼ਤਾਰੀ ਤੋਂ ਬਚਿਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਅਗਰ ਇਹ ਲੋਕ ਭਿਰਸ਼ਟਾਚਾਰੀ ਹਨ ਤਾਂ ਇਨ੍ਹਾਂ ਤੇ ਪਹਿਲਾਂ ਕਿਉਂ ਨਾ ਕਾਰਵਾਈ ਕੀਤੀ ਗਈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਭਾਜਪਾ ਵੱਲੋਂ ਬਦਲਾਖੋਰੀ ਤਹਿਤ ਆਪ ਮੰਤਰੀਆਂ ਵਿਧਾਇਕਾਂ ਤੇ ਈਡੀ ਛਾਪੇ ਮਰਵਾਉਣ ਵਾਲੀ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਭਿਰਸ਼ਟਾਚਾਰੀ ਆਪ ਮੰਤਰੀਆਂ ਵਿਧਾਇਕਾਂ ਨੂੰ ਤਾਂ ਜ਼ਰੂਰ ਗਿਰਫ਼ਤਾਰ ਕੀਤਾ ਜਾਵੇ ਤਾਂ ਕਿ ਰਾਜ’ਚ ਭਿਰਸ਼ਟਾਚਾਰ ਨੂੰ ਖਤਮ ਕੀਤਾ ਜਾ ਸਕੇ ਪਰ ਬਦਲਾਖੋਰੀ ਤਹਿਤ ਈਡੀ ਦੇ ਛਾਪੇ ਬਹੁਤ ਹੀ ਨਿੰਦਣਯੋਗ ਨੀਤੀ ਨੂੰ ਛੱਡ ਕੇ ਪਾਰਦਰਸ਼ੀ ਢੰਗ ਨਾਲ ਰਾਜਨੀਤੀ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ, ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਨਾਲ਼ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ, ਭਾਈ ਦਿਲਬਾਗ ਸਿੰਘ ਗੁਰਦਾਸਪੁਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ, ਭਾਈ ਇੰਦਰਜੀਤ ਸਿੰਘ ਕਾਉਂਕੇ, ਭਾਈ ਸਿੰਦਾ ਸਿੰਘ ਅਤੇ ਭਾਈ ਪਿਰਥੀ ਸਿੰਘ ਧਾਲੀਵਾਲ ਧਰਮਕੋਟ, ਭਾਈ ਰਛਪਾਲ ਸਿੰਘ ਅਤੇ ਭਾਈ ਮਨਜਿੰਦਰ ਸਿੰਘ ਕਮਾਲ ਕੇ ਅਤੇ ਭਾਈ ਜੱਸਾ ਸਿੰਘ ਬਿਆਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਮੌਜੁਦ ਸਨ ।

Leave a Reply

Your email address will not be published. Required fields are marked *